ਅਲਵਰ— ਰਾਜਸਥਾਨ ਵਿਚ ਅਲਵਰ ਦੀ ਰਾਮਗੜ੍ਹ ਵਿਧਾਨ ਸਭਾ ਸੀਟ ਲਈ ਵੋਟਿੰਗ ਸ਼ਾਂਤੀਪੂਰਨ ਸੰਪੰਨ ਹੋ ਗਈ, ਜਿੱਥੇ ਕਰੀਬ 80 ਫੀਸਦੀ ਵੋਟਿੰਗ ਹੋਈ। ਚੋਣ ਵਿਭਾਗ ਮੁਤਾਬਕ ਵੋਟਿੰਗ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 5 ਵਜੇ ਤਕ ਹੋਈ। ਪ੍ਰਾਪਤ ਸ਼ੁਰੂਆਤੀ ਜਾਣਕਾਰੀ ਮੁਤਾਬਕ 78.53 ਫੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਵੋਟਿੰਗ ਲਈ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਲਈ ਢਾਈ ਹਜ਼ਾਰ ਤੋਂ ਵਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਕੜਾਕੇ ਦੀ ਠੰਡ ਕਾਰਨ ਸਵੇਰੇ ਵੋਟਿੰਗ ਦਾ ਸਿਲਸਿਲਾ ਹੌਲੀ ਰਿਹਾ ਪਰ ਬਾਅਦ ਵਿਚ ਵੋਟਿੰਗ ਕੇਂਦਰਾਂ 'ਤੇ ਵੋਟਰਾਂ ਦੀਆਂ ਲਾਈਨਾਂ ਲੱਗਣ ਲੱਗੀਆਂ।

ਖੇਤਰ ਦੇ 2.35 ਲੱਖ ਤੋਂ ਵੱਧ ਵੋਟਰ ਸੱਤਾਧਾਰੀ ਕਾਂਗਰਸ ਉਮੀਦਵਾਰ ਸਾਫੀਆ ਖਾਨ, ਭਾਜਪਾ ਪਾਰਟੀ ਦੇ ਸੁਖਵੰਤ ਸਿੰਘ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਤੋਂ ਜਗਤ ਸਿੰਘ ਸਮੇਤ 20 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਵੋਟਾਂ ਦੀ ਗਿਣਤੀ 31 ਜਨਵਰੀ ਨੂੰ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਬੀਤੀ 7 ਦਸੰਬਰ ਨੂੰ ਹੋਈਆਂ 15ਵੀਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਮਗੜ੍ਹ ਵਿਧਾਨ ਸਭਾ ਸੀਟ ਤੋਂ ਬਸਪਾ ਉਮੀਦਵਾਰ ਲਕਸ਼ਮਣ ਚੌਧਰੀ ਦਾ ਦਿਹਾਂਤ ਹੋਣ ਮਗਰੋਂ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ।
ਆਂਧਰਾ ਪ੍ਰਦੇਸ਼ : ਸਕੂਲ ਬੱਸ ਹੋਈ ਹਾਦਸੇ ਦੀ ਸ਼ਿਕਾਰ, 17 ਵਿਦਿਆਰਥੀ ਜ਼ਖਮੀ
NEXT STORY