ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਵ੍ਰਿੰਦਾਵਨ ਖੇਤਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਸ਼ਰਧਾਲੂਆਂ ਨਾਲ ਭਰਿਆ ਇੱਕ ਸਟੀਮਰ ਯਮੁਨਾ ਨਦੀ ਵਿੱਚ ਅਚਾਨਕ ਸੰਤੁਲਨ ਵਿਗੜਨ ਕਾਰਨ ਪਲਟ ਗਿਆ। ਇਸ ਹਾਦਸੇ ਵਿੱਚ ਹੁਣ ਤੱਕ ਲੁਧਿਆਣਾ ਦੇ ਜਗਰਾਓਂ ਨਾਲ ਸਬੰਧਤ 10 ਸ਼ਰਧਾਲੂਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿੱਚ 6 ਔਰਤਾਂ ਅਤੇ 4 ਪੁਰਸ਼ ਸ਼ਾਮਲ ਹਨ। ਸਟੀਮਰ ਵਿੱਚ ਲਗਭਗ 30 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਕਰੀਬ ਇੱਕ ਦਰਜਨ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਪ੍ਰਸ਼ਾਸਨ ਅਤੇ ਬਚਾਅ ਟੀਮਾਂ ਵੱਲੋਂ ਮੌਕੇ 'ਤੇ ਸਰਚ ਆਪਰੇਸ਼ਨ ਜਾਰੀ ਹੈ। ਮ੍ਰਿਤਕਾਂ ਦੀ ਸੂਚੀ ਜਾਰੀ ਹੋ ਗਈ ਹੈ।
ਇਹ ਵੀ ਪੜ੍ਹੋ- PSEB : 8ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ, ਦੇਖੋ ਕੌਣ ਰਿਹਾ ਅਵੱਲ
ਹਾਦਸੇ 'ਚ ਮ੍ਰਿਤਕਾਂ ਦੀ ਸੂਚੀ-
* ਈਸ਼ਾਨ ਕਟਾਰੀਆ
* ਕਰੋਰੀ
* ਕਵਿਤਾ ਬਹਿਲ ਪਤਨੀ ਵਿਜੇ ਕੁਮਾਰ (ਗੀਤਾ ਕਲੋਨੀ, ਜਗਰਾਓਂ, ਲੁਧਿਆਣਾ)
* ਮਧੁਰ ਬਹਿਲ ਪੁੱਤਰ ਵਿਜੇ ਕੁਮਾਰ (ਗੀਤਾ ਕਲੋਨੀ, ਜਗਰਾਓਂ, ਲੁਧਿਆਣਾ)
* ਪ੍ਰਿੰਸੀ ਪੁੱਤਰੀ ਚਰਨਜੀਤ (ਜਗਰਾਓਂ, ਲੁਧਿਆਣਾ)
* ਚਰਨਜੀਤ (ਜਗਰਾਓਂ, ਲੁਧਿਆਣਾ)
* ਆਸ਼ਾ ਰਾਣੀ ਪਤਨੀ ਅਰਜੁਨ ਦਾਸ ਮੀਣਾ (ਹਿਸਾਰ)
* ਮੀਨੂ (ਫੇਜ਼-2 ਦੁਗਰੀ, ਲੁਧਿਆਣਾ)
* ਰਾਕੇਸ਼ ਗੁਲਾਟੀ (ਫੇਜ਼-2 ਦੁਗਰੀ, ਲੁਧਿਆਣਾ)
* ਅੰਜੂ ਗੁਲਾਟੀ ਪਤਨੀ ਰਾਕੇਸ਼ ਗੁਲਾਟੀ (ਫੇਜ਼-2 ਦੁਗਰੀ, ਲੁਧਿਆਣਾ)
ਇਹ ਵੀ ਪੜ੍ਹੋ- ਮਹਿੰਦਰਾ ਦੀ ਇਸ ਗੱਡੀ 'ਤੇ ਟੁੱਟ ਕੇ ਪੈ ਗਏ ਲੋਕ! ਹੱਥੋ-ਹੱਥੀ ਵਿਕ ਗਈਆਂ 28000 ਤੋਂ ਵੱਧ ਗੱਡੀਆਂ
ਪ੍ਰਾਪਤ ਜਾਣਕਾਰੀ ਅਨੁਸਾਰ, ਜਗਰਾਓਂ ਦੇ ਸ਼੍ਰੀ ਬਾਂਕੇ ਬਿਹਾਰੀ ਕਲੱਬ ਵੱਲੋਂ ਵੀਰਵਾਰ (9 ਅਪ੍ਰੈਲ) ਨੂੰ ਦੋ ਬੱਸਾਂ ਰਾਹੀਂ 120 ਸ਼ਰਧਾਲੂਆਂ ਦਾ ਇੱਕ ਜਥਾ 4 ਦਿਨਾਂ ਦੀ ਵ੍ਰਿੰਦਾਵਨ ਯਾਤਰਾ 'ਤੇ ਗਿਆ ਸੀ। ਸ਼ੁੱਕਰਵਾਰ ਨੂੰ ਸ਼੍ਰੀ ਬਾਂਕੇ ਬਿਹਾਰੀ ਦੇ ਦਰਸ਼ਨ ਕਰਨ ਤੋਂ ਬਾਅਦ, ਇਹ ਸ਼ਰਧਾਲੂ ਯਮੁਨਾ ਪਾਰ ਕਰਕੇ ਹੋਰ ਮੰਦਰਾਂ ਦੇ ਦਰਸ਼ਨਾਂ ਲਈ ਜਾ ਰਹੇ ਸਨ।
ਸਥਾਨਕ ਲੋਕਾਂ ਅਨੁਸਾਰ, ਯਮੁਨਾ ਨਦੀ ਵਿੱਚ ਪੀਪਿਆਂ ਦਾ ਇੱਕ ਅਸਥਾਈ ਪੁਲ ਬਣਾਇਆ ਗਿਆ ਸੀ, ਜਿਸ ਨੂੰ ਪਾਣੀ ਦਾ ਪੱਧਰ ਵਧਣ ਕਾਰਨ ਖੋਲ੍ਹ ਦਿੱਤਾ ਗਿਆ ਸੀ। ਪੁਲ ਦੇ ਉਹ ਪੀਪੇ ਵਹਿ ਕੇ ਆ ਰਹੇ ਸਨ ਜੋ ਅਚਾਨਕ ਸਟੀਮਰ ਨਾਲ ਟਕਰਾ ਗਏ, ਜਿਸ ਕਾਰਨ ਸਟੀਮਰ ਅਸੰਤੁਲਿਤ ਹੋ ਕੇ ਪਲਟ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਅਤੇ ਰਾਹਤ-ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਨਦੀ ਵਿੱਚ ਸਰਚ ਆਪਰੇਸ਼ਨ ਲਗਾਤਾਰ ਜਾਰੀ ਹੈ।
ਅੱਠਵੀਂ ਬੋਰਡ ‘ਚ ਜੈਤੋ ਦੀ ਤਮੰਨਾ ਨੇ ਗੱਡੇ ਸਫ਼ਲਤਾ ਦੇ ਝੰਡੇ, 600 'ਚੋਂ 600 ਅੰਕ ਲੈ ਕੇ ਪੰਜਾਬ ਭਰ 'ਚੋਂ ਰਹੀ ਅਵੱਲ
NEXT STORY