ਦੇਹਰਾਦੂਨ— ਮੈਗਾਸਟਾਰ ਰਜਨੀਕਾਂਤ ਆਪਣੇ ਅਧਿਆਤਮਕ ਗੁਰੂ ਬ੍ਰਹਮਲੀਨ ਸੰਤ ਸਵਾਮੀ ਦਿਆਨੰਦ ਸਰਸਵਤੀ ਮਹਾਰਾਜ ਦੇ ਰਿਸ਼ੀਕੇਸ਼ ਸਥਿਤ ਆਸ਼ਰਮ ਪਹੁੰਚੇ। ਜਿਥੇ ਉਨ੍ਹਾਂ ਨੇ ਕਿਹਾ ਕਿ ਉਹ ਅਜੇ ਪੱਕੇ ਰਾਜਨੇਤਾ ਨਹੀਂ ਹਨ। ਉਹ ਆਪਣੇਅਧਿਆਤਮਕ ਯਾਤਰਾ ਲਈ ਹੀ ਇਥੇ ਆਏ ਹਨ।
ਰਿਸ਼ੀਕੇਸ਼ ਸਥਿਤ ਆਸ਼ਰਮ ਪਹੁੰਚ ਕੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਅਧਿਆਤਮਕ ਗੁਰੂ ਦੀ ਸਮਾਧੀ 'ਤੇ ਜਾ ਕੇ ਫੁੱਲ ਚੜਾਏ ਅਤੇ ਆਰਤੀ ਕੀਤੀ। ਦੱਸਣਾ ਚਾਹੁੰਦੇ ਹਾਂ ਕਿ ਰਾਜਨੀਕਾਂਤ ਸਵਾਮੀ ਦਿਆਨੰਦ ਆਸ਼ਰਮ ਦੇ ਪਿਛਲੇ 20 ਸਾਲਾਂ ਤੋਂ ਟਰੱਸਟੀ ਹਨ। ਆਸ਼ਰਮ 'ਚ ਟਰੱਸਟ ਦੇ ਪ੍ਰਧਾਨ ਸਵਾਮੀ ਸ਼ੁਧਦਾਨੰਦ ਮਹਾਰਾਜ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਰਜਨੀਕਾਂਤ ਨੇ ਕਿਹਾ ਕਿ ਉਹ ਯਾਤਰਾ ਪੂਰੀ ਤਰ੍ਹਾਂ ਅਧਿਆਤਮਕ ਹੈ। ਇਸ ਨੂੰ ਰਾਜਨੀਤੀ ਨਾਲ ਨਾ ਜੋੜਿਆ ਜਾਵੇ।
'ਅਧਿਆਤਮਕ ਯਾਤਰਾ ਹੈ, ਰਾਜਨੀਤੀ ਨਾਲ ਕੋਈ ਮਤਲਬ ਨਹੀਂ
ਇਹ ਹੀ ਨਹੀਂ ਮੈਗਾਸਟਾਰ ਰਜਨੀਕਾਂਤ ਨੇ ਇਹ ਵੀ ਕਿਹਾ, ''ਉਹ ਹਿਮਾਲਿਆ 'ਚ ਅਧਿਆਤਮਕ ਯਾਤਰਾ ਲਈ ਪਹੁੰਚੇ ਹਨ ਅਤੇ ਇਸ ਦਾ ਕਿਸੇ ਰਾਜਨੀਤੀ ਪਾਰਟੀ ਦੀ ਸ਼ੁਰੂਆਤ ਨਾਲ ਕੋਈ ਮਤਲਬ ਨਹੀਂ ਹੈ।'' ਦੱਸਣਾ ਚਾਹੁੰਦੇ ਹਨ ਕਿ ਵੀਰਵਾਰ ਨੂੰ ਸੁਪਰਸਟਾਰ ਰਜਨੀਕਾਂਤ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਪਹੁੰਚੇ ਸਨ। ਉਹ ਸ਼ਨੀਵਾਰ ਨੂੰ ਚੇਨਈ ਤੋਂ ਸ਼ਿਮਲਾ ਗਏ ਅਤੇ ਬਾਅਦ 'ਚ ਵੀਰਵਾਰ ਨੂੰ ਪਾਲਮਪੁਰ ਪਹੁੰਚੇ। ਇਸ ਤੋਂ ਇਲਾਵਾ ਸ਼ਨੀਵਾਰ ਨੂੰ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨਾਲ ਵੀ ਮੁਲਾਕਾਤ ਕੀਤੀ ਸੀ।
ਚੰਡੀਗੜ੍ਹ 'ਚ ਮਾਇਆਵਤੀ ਦੀ ਰੈਲੀ, ਭਾਜਪਾ ਨੂੰ ਸੁਣਾਈਆਂ ਖਰੀਆਂ-ਖਰੀਆਂ
NEXT STORY