ਦੇਹਰਾਦੂਨ- ਚਾਰਧਾਮ ਯਾਤਰਾ ਦੇ ਸ਼੍ਰੀਗਣੇਸ਼ ਨੂੰ ਅਜੇ 9 ਹੀ ਦਿਨ ਹੋਏ ਹਨ ਅਤੇ ਸਾਢੇ 5 ਲੱਖ ਸ਼ਰਧਾਲੂ ਚਾਰੇ ਧਾਮ 'ਚ ਮੱਥਾ ਟੇਕ ਚੁੱਕੇ ਹਨ। ਖ਼ਾਸ ਗੱਲ ਇਹ ਹੈ ਕਿ ਇਸ ਵਾਰ ਸ਼ੁਰੂਆਤੀ 9 ਦਿਨਾਂ 'ਚ ਚਾਰਧਾਮ ਪਹੁੰਚੇ ਸ਼ਰਧਾਲੂਆਂ ਦੀ ਗਿਣਤੀ ਪਿਛਲੇ ਸਾਲ ਤੋਂ ਲਗਭਗ 75 ਫੀਸਦੀ ਵੱਧ ਹੈ। ਇਸ ਦਾ ਕਾਰਨ ਅਨੁਕੂਲ ਮੌਸਮ ਵੀ ਹੈ। ਕਿਵਾੜ ਖੁੱਲ੍ਹਣ ਦੇ ਬਾਅਦ ਤੋਂ ਚਾਰ ਧਾਮ 'ਚ ਮੀਂਹ ਜਾਂ ਬਰਫ਼ਬਾਰੀ ਨਹੀਂ ਹੋਈ ਹੈ, ਜਿਸ ਦਾ ਪ੍ਰਭਾਵ ਯਾਤਰਾ 'ਤੇ ਪਿਆ। ਸਭ ਤੋਂ ਵੱਧ ਉਤਸ਼ਾਹ ਬਾਬਾ ਕੇਦਾਰ ਦੇ ਦਰਸ਼ਨ ਲਈ ਦੇਖਿਆ ਜਾ ਰਿਹਾ ਹੈ। ਇਸੇ ਗਤੀ ਨਾਲ ਯਾਤਰਾ ਚੱਲੀ ਤਾਂ ਪਿਛਲੇ ਸਾਲ ਦਾ ਰਿਕਾਰਡ ਟੁੱਟਣ ਦੀ ਪੂਰੀ ਉਮੀਦ ਹੈ।
ਇਸ ਸਾਲ ਚਾਰਧਾਮ ਯਾਤਰਾ 10 ਮਈ ਨੂੰ ਯਮੁਨੋਤਰੀ, ਗੰਗੋਤਰੀ ਅਤੇ ਕੇਦਾਰਨਾਥ ਧਾਮ ਦੇ ਕਿਵਾੜ ਖੁੱਲ੍ਹਣ ਨਾਲ ਸ਼ੁਰੂ ਹੋਈ ਸੀ। ਹਾਲਾਂਕਿ ਯਾਤਰਾ ਨੂੰ ਪੂਰਨ ਰੂਪ 12 ਮਈ ਨੂੰ ਬਦਰੀਨਾਥ ਕਿਵਾੜ ਖੁੱਲ੍ਹਣ ਨਾਲ ਮਿਲਿਆ। ਚਾਰਧਾਮ ਦੇ ਕਿਵਾੜ ਖੁੱਲ੍ਹਣ ਦੇ ਨਾਲ ਹੀ ਯਾਤਰਾ ਨੇ ਗਤੀ ਫੜ ਲਈ। ਆਵਾਜਾਈ ਵਿਵਸਥਾ ਦੀਆਂ ਚੁਣੌਤੀਆਂ ਦਰਮਿਆਨ ਵੀ ਯਾਤਰਾ ਨੂੰ ਲੈ ਕੇ ਸ਼ਰਧਾਲੂਆਂ 'ਚ ਜ਼ਬਰਦਸਤ ਉਤਸ਼ਾਹ ਦੇਖਿਆ ਜਾ ਰਿਹਾ ਹੈ। ਸ਼ਨੀਵਾਰ ਤੱਕ 5 ਲੱਖ 55 ਹਜ਼ਾਰ 436 ਸ਼ਰਧਾਲੂ ਚਾਰ ਧਾਮ 'ਚ ਦਰਸ਼ਨ ਕਰ ਚੁੱਕੇ ਹਨ। ਇਨ੍ਹਾਂ 'ਚ ਸਭ ਤੋਂ ਵੱਧ 2 ਲੱਖ 46 ਹਜ਼ਾਰ 820 ਸ਼ਰਧਾਲੂ ਕੇਦਾਰਨਾਥ ਪਹੁੰਚੇ ਹਨ। ਜਦੋਂ ਕਿ ਯਮੁਨੋਤਰੀ 'ਚ ਇਕ ਲੱਖ 11 ਹਜ਼ਾਰ 473, ਗੰਗੋਤਰੀ 'ਚ ਇਕ ਲੱਖ ਚਾਰ ਹਜ਼ਾਰ 441 ਅਤੇ ਬਦਰੀਨਾਥ 'ਚ 92 ਹਜ਼ਾਰ 907 ਸ਼ਰਧਾਲੂ ਦਰਸ਼ਨ ਕਰ ਚੁੱਕੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕ ਸਭਾ ਚੋਣਾਂ: 5ਵੇਂ ਪੜਾਅ ਲਈ ਅੱਜ ਪੈਣਗੀਆਂ ਵੋਟਾਂ, ਰਾਹੁਲ, ਸਮ੍ਰਿਤੀ ਸਮੇਤ ਕਈ ਦਿੱਗਜ ਅਜਮਾ ਰਹੇ ਕਿਸਮਤ
NEXT STORY