ਲਖਨਊ - ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਪੁੱਜੇ ਦੇਸ਼ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਇੰਡੋ ਚਾਈਨਾ ਸਟੈਂਡ ਆਫ ਦੌਰਾਨ ਭਾਰਤੀ ਫੌਜ ਨੇ ਚਮਤਕਾਰੀ ਕੰਮ ਕੀਤਾ ਹੈ, ਜਿਸ ਨਾਲ ਪੂਰੇ ਦੇਸ਼ ਦਾ ਹੌਸਲਾ ਵਧਿਆ ਹੈ। ਦੇਸ਼ ਦਾ ਸਿਰ ਉੱਚਾ ਹੋਇਆ ਹੈ। ਰੱਖਿਆ ਮੰਤਰੀ ਇੱਥੇ ਫੌਜ ਦੇ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਨੀਂਹ ਪੱਥਰ ਪ੍ਰੋਗਰਾਮ ਵਿੱਚ ਪੁੱਜੇ ਸਨ।
ਇਹ ਵੀ ਪੜ੍ਹੋ- ਮਹਾਰਾਸ਼ਟਰ 'ਚ ਕੋਰੋਨਾ ਟੀਕਾਕਰਣ ਮੁਹਿੰਮ 'ਤੇ 18 ਜਨਵਰੀ ਤੱਕ ਰੋਕ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਰਾਜਧਾਨੀ ਲਖਨਊ ਵਿੱਚ ਬਣਨ ਵਾਲੇ ਫੌਜ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਨੀਂਹ ਰੱਖੀ। ਰੱਖਿਆ ਮੰਤਰੀ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਅਤੇ ਸੈਨਾਪਤੀ ਜਨਰਲ ਐੱਮ.ਐੱਮ. ਨਰਵਣੇ ਵੀ ਮੌਜੂਦ ਰਹੇ। ਇਸ ਦੌਰਾਨ ਰੱਖਿਆ ਮੰਤਰੀ ਨੇ ਨਿਊ ਕਮਾਂਡ ਹਸਪਤਾਲ ਦੇ ਪ੍ਰੋਜੈਕਟ ਨਾਲ ਜੁੜੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪਿਛਲਾ ਸਾਲ ਰੁਕਾਵਟਾਂ ਦਾ ਸਾਲ ਸੀ, ਤਾਂ ਇਹ ਹੱਲ ਕਰਨ ਦਾ ਸਾਲ ਹੈ। ਪਿਛਲਾ ਸਾਲ ਨਿਰਾਸ਼ਾ ਨਾਲ ਭਰਿਆ ਸੀ, ਤਾਂ ਇਹ ਨਵਾਂ ਸਾਲ ਉਤਸ਼ਾਹ ਨਾਲ ਭਰਿਆ ਹੋਵੇਗਾ।
ਇਹ ਵੀ ਪੜ੍ਹੋ- ਇਸ ਸੂਬੇ 'ਚ ਕੋਰੋਨਾ ਟੀਕਾ ਲਗਾਉਣ ਤੋਂ ਬਾਅਦ ਸਾਈਡ ਇਫੈਕਟ ਦੇ 51 ਮਾਮਲੇ ਆਏ ਸਾਹਮਣੇ
ਰੱਖਿਆ ਮੰਤਰੀ ਨੇ ਕਿਹਾ ਕਿ 20 ਸਾਲਾਂ ਤੋਂ ਨਿਊ ਕਮਾਂਡ ਹਸਪਤਾਲ ਦੀ ਗੱਲ ਚੱਲ ਰਹੀ ਸੀ ਪਰ ਇਹ ਪ੍ਰੋਜੈਕਟ 2018 ਵਿੱਚ ਪਾਸ ਹੋਇਆ। ਇਸ ਦੌਰਾਨ ਕਈ ਕਾਰਨਾਂ ਨਾਲ ਉਸਾਰੀ ਨਿਰਮਾਣ ਕੰਮ ਟਲਦਾ ਰਿਹਾ। ਹੁਣ ਇਸ ਪ੍ਰੋਜੈਕਟ ਦੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਚੁੱਕੀਆਂ ਹਨ। ਚੰਗੀ ਗੱਲ ਇਹ ਵੀ ਹੈ ਕਿ ਇੱਥੇ ਲੱਗੇ ਦਰੱਖਤਾਂ ਨੂੰ ਰਿਲੋਕੇਟ ਕੀਤਾ ਜਾ ਰਿਹਾ ਹੈ। ਇਸ ਦੌਰਾਨ ਰੱਖਿਆ ਮੰਤਰੀ ਨੇ ਸਰਹੱਦ 'ਤੇ ਚੀਨ ਅਤੇ ਭਾਰਤ ਵਿਵਾਦ ਨੂੰ ਲੈ ਕੇ ਕਿਹਾ ਕਿ ਇੰਡੋ ਚਾਈਨਾ ਸਟੈਂਡ ਆਫ ਦੌਰਾਨ ਭਾਰਤੀ ਫੌਜ ਨੇ ਚਮਤਕਾਰੀ ਕੰਮ ਕੀਤਾ ਹੈ, ਜਿਸ ਦੇ ਨਾਲ ਪੂਰੇ ਦੇਸ਼ ਦਾ ਹੌਸਲਾ ਵਧਿਆ ਹੈ। ਦੇਸ਼ ਦਾ ਸਿਰ ਉੱਚਾ ਹੋਇਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਇਸ ਸੂਬੇ 'ਚ ਕੋਰੋਨਾ ਟੀਕਾ ਲਗਾਉਣ ਤੋਂ ਬਾਅਦ ਸਾਈਡ ਇਫੈਕਟ ਦੇ 51 ਮਾਮਲੇ ਆਏ ਸਾਹਮਣੇ
NEXT STORY