ਨਵੀਂ ਦਿੱਲੀ— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਯਾਨੀ ਕਿ ਐਤਵਾਰ ਨੂੰ ਮਹੱਤਵਪੂਰਨ ਐਲਾਨ ਕੀਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਰੱਖਿਆ ਮੰਤਰਾਲਾ ਆਤਮਨਿਰਭਰ ਭਾਰਤ ਪਹਿਲ ਨੂੰ ਅੱਗੇ ਵਧਾਉਣ ਲਈ ਹੁਣ ਵੱਡੇ ਕਦਮ ਚੁੱਕਣ ਲਈ ਤਿਆਰ ਹੈ। ਸਰਕਾਰ ਦੇਸ਼ ਵਿਚ ਰੱਖਿਆ ਸੰਬੰਧੀ ਨਿਰਮਾਣ ਨੂੰ ਵਧਾਉਣ ਲਈ 101 ਰੱਖਿਆ ਯੰਤਰਾਂ ਦੇ ਆਯਾਤ 'ਤੇ ਰੋਕ ਲਾਵੇਗੀ ਅਤੇ ਰੱਖਿਆ ਖੇਤਰ ਦੇ 101 ਯੰਤਰ ਭਾਰਤ 'ਚ ਬਣਨਗੇ। ਰੱਖਿਆ ਉਤਪਾਦਨ ਦੇ ਦੇਸ਼ 'ਚ ਨਿਰਮਿਤ ਉਪਕਰਣਾਂ ਨੂੰ ਹੱਲਾ-ਸ਼ੇਰੀ ਦਿੱਤੀ ਜਾਵੇਗੀ। ਲੱਦਾਖ ਵਿਚ ਐੱਲ. ਏ. ਸੀ. 'ਤੇ ਚੀਨ ਨਾਲ ਤਣਾਅ ਦਰਮਿਆਨ ਰੱਖਿਆ ਮੰਤਰੀ ਦੇ ਇਸ ਐਲਾਨ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਰਾਜਨਾਥ ਸਿੰਘ ਨੇ ਕਿਹਾ ਕਿ 101 ਰੱਖਿਆ ਯੰਤਰਾਂ ਦੇ ਆਯਾਤ 'ਤੇ ਰੋਕ ਦੇ ਫੈਸਲੇ ਤੋਂ ਭਾਰਤੀ ਰੱਖਿਆ ਉਦਯੋਗ ਨੂੰ ਵੱਡੇ ਮੌਕੇ ਮਿਲਣਗੇ।
ਰਾਜਨਾਥ ਸਿੰਘ ਨੇ ਅੱਗੇ ਕਿਹਾ ਕਿ ਆਯਾਤ 'ਤੇ ਰੋਕ ਲਈ ਨਿਸ਼ਾਨਬੱਧ ਕੀਤੀਆਂ ਗਈਆਂ 101 ਚੀਜ਼ਾਂ ਦੀ ਸੂਚੀ 'ਚ ਤੋਪ, ਅਸਾਲਟ ਰਾਈਫ਼ਲ, ਟਰਾਂਸਪੋਰਟ ਜਹਾਜ਼ ਸ਼ਾਮਲ ਹਨ। 101 ਰੱਖਿਆ ਯੰਤਰਾਂ ਦੇ ਆਯਾਤ 'ਤੇ ਰੋਕ ਲਾਉਣ ਦੀ ਯੋਜਨਾ 2020 ਤੋਂ 2024 ਦਰਮਿਆਨ ਪੜਾਅਵਾਰ ਤਰੀਕੇ ਨਾਲ ਲਾਗੂ ਹੋਵੇਗੀ। ਆਯਾਤ 'ਤੇ ਰੋਕ ਲਈ ਨਿਸ਼ਾਨਬੱਧ ਫ਼ੌਜੀ ਵਸਤੂਆਂ ਦੇ ਘਰੇਲੂ ਪੱਧਰ 'ਤੇ ਉਤਪਾਦਨ ਦੀ ਸਮੇਂ ਸੀਮਾ ਯਕੀਨੀ ਕਰਨ ਲਈ ਕਦਮ ਚੁੱਕੇ ਜਾਣਗੇ। ਆਯਾਤ 'ਤੇ ਰੋਕ ਲਈ ਹੋਰ ਵੀ ਰੱਖਿਆ ਯੰਤਰਾਂ ਨੂੰ ਪੜਾਅਵਾਰ ਤਰੀਕੇ ਨਾਲ ਨਿਸ਼ਾਨਬੱਧ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਰੱਖਿਆ ਮੰਤਰਾਲਾ ਵਲੋਂ ਟਵੀਟ ਕਰ ਕੇ ਜਾਣਕਾਰੀ ਦਿੱਤੀ ਗਈ ਸੀ ਕਿ ਰਾਜਨਾਥ ਸਿੰਘ ਅੱਜ ਕੋਈ ਵੱਡਾ ਐਲਾਨ ਕਰਨਗੇ। ਰੱਖਿਆ ਮੰਤਰੀ ਦਫ਼ਤਰ ਵਲੋਂ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਗਈ ਕਿ ਰਾਜਨਾਥ ਸਿੰਘ ਬਹੁਤ ਜ਼ਰੂਰੀ ਐਲਾਨ ਕਰਨ ਜਾ ਰਹੇ ਹਨ।
ਕੇਂਦਰੀ ਖੇਤੀਬਾੜੀ ਰਾਜ ਮੰਤਰੀ ਚੌਧਰੀ ਕੋਰੋਨਾ ਪਾਜ਼ੇਟਿਵ
NEXT STORY