ਸ਼੍ਰੀਨਗਰ- ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਯਾਨੀ ਕਿ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਦੌਰੇ 'ਤੇ ਹਨ। ਰਾਜਨਾਥ ਸਿੰਘ ਨੇ ਆਪ੍ਰੇਸ਼ਨ ਸਿੰਦੂਰ ਮਗਰੋਂ ਸ਼੍ਰੀਨਗਰ ਵਿਚ ਫ਼ੌਜ ਦੇ ਜਵਾਨਾਂ ਨਾਲ ਮੁਲਾਕਾਤ ਕੀਤੀ। ਪਹਿਲਗਾਮ ਅੱਤਵਾਦੀ ਹਮਲਾ ਅਤੇ ਆਪ੍ਰੇਸ਼ਨ ਸਿੰਦੂਰ ਮਗਰੋਂ ਇਹ ਰਾਜਨਾਥ ਸਿੰਘ ਦਾ ਪਹਿਲਾ ਜੰਮੂ-ਕਸ਼ਮੀਰ ਦੌਰਾ ਹੈ।
ਇਸ ਦੌਰਾਨ ਆਪਣੇ ਸੰਬੋਧਨ ਵਿਚ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਦੋ ਟੁੱਕ ਕਿਹਾ ਹੈ ਕਿ ਅੱਤਵਾਦ ਅਤੇ ਗੱਲਬਾਤ ਇਕੱਠੇ ਨਹੀਂ ਚੱਲਣਗੇ। ਪਾਕਿਸਤਾਨ ਨਾਲ ਗੱਲ ਸਿਰਫ਼ ਅੱਤਵਾਦ ਅਤੇ PoK 'ਤੇ ਹੋਵੇਗੀ। ਰਾਜਨਾਥ ਨੇ ਇਸ ਦੇ ਨਾਲ ਹੀ ਕਿਹਾ ਕਿ ਪਾਕਿਸਤਾਨ ਦੇ ਨਿਊਕਲੀਅਰ ਧਮਕੀ ਵਾਲੇ ਬਿਆਨ 'ਤੇ ਕਿਹਾ ਕਿ ਸਾਨੂੰ ਉਨ੍ਹਾਂ ਦੀ ਪਰਮਾਣੂ ਧਮਕੀ ਦੀ ਕੋਈ ਪਰਵਾਹ ਨਹੀਂ, ਪਰ ਮੈਂ ਦੁਨੀਆ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਅਜਿਹੀ ਸੋਚ ਵਾਲੇ ਦੇਸ਼ ਦੇ ਹੱਥਾਂ 'ਚ ਕੀ ਪਰਮਾਣੂ ਹਥਿਆਰ ਸੁਰੱਖਿਅਤ ਹਨ ? ਉਨ੍ਹਾਂ ਕਿਹਾ ਕਿ IAEA ਨੂੰ ਪਾਕਿ ਦੇ ਪਰਮਾਣੂ ਹਥਿਆਰ ਆਪਣੀ ਨਿਗਰਾਨੀ 'ਚ ਲੈ ਲੈਣੇ ਚਾਹੀਦੇ ਹਨ।
ਰਾਜਨਾਥ ਸਿੰਘ ਨੇ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲੇ ਦੀ ਘਟਨਾ ਨੂੰ ਅੰਜਾਮ ਦੇ ਕੇ ਭਾਰਤ ਦੇ ਮੱਥੇ 'ਤੇ ਸੱਟ ਪਹੁੰਚਾਉਣ ਦਾ ਕੰਮ ਕੀਤਾ। ਪਾਕਿਸਤਾਨ ਨੇ ਭਾਰਤ ਦੀ ਸਮਾਜਿਕ ਏਕਤਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਭਾਰਤ ਦੇ ਮੱਥੇ 'ਤੇ ਵਾਰ ਕੀਤਾ, ਅਸੀਂ ਉਨ੍ਹਾਂ ਦੀ ਛਾਤੀ 'ਤੇ ਜ਼ਖਮ ਦਿੱਤੇ ਹਨ। ਪਾਕਿਸਤਾਨ ਦੇ ਜ਼ਖਮਾਂ ਦਾ ਇਲਾਜ ਇਸ ਗੱਲ ਵਿਚ ਹੈ ਕਿ ਉਹ ਭਾਰਤ ਵਿਰੋਧੀ ਅਤੇ ਅੱਤਵਾਦੀ ਸੰਗਠਨਾਂ ਨੂੰ ਪਨਾਹ ਦੇਣਾ ਬੰਦ ਕਰੇ।
ਰਾਜਨਾਥ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਅੱਤਵਾਦ ਖਿਲਾਫ਼ ਭਾਰਤ ਵਲੋਂ ਚਲਾਈ ਗਈ ਹੁਣ ਤੱਕ ਦੇ ਇਤਿਹਾਸ ਦੀ ਸਭ ਤੋਂ ਵੱਡੀ ਕਾਰਵਾਈ ਹੈ। ਅੱਜ ਭਾਰਤ ਨੇ ਪੂਰੀ ਦੁਨੀਆ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਅੱਤਵਾਦ ਖਿਲਾਫ਼ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ। ਦੱਸ ਦੇਈਏ ਕਿ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਦੇ 15 ਦਿਨ ਬਾਅਦ ਫ਼ੌਜ ਨੇ 7 ਮਈ ਨੂੰ ਆਪ੍ਰੇਸ਼ਨ ਸਿੰਦੂਰ ਤਹਿਤ ਪਾਕਿਸਤਾਨ ਅਤੇ PoK ਵਿਚ 9 ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ ਸੀ।
ਖੌਫਨਾਕ ਮੌਤ ! ਟ੍ਰੇਨ ਦੇ ਇੰਜਣ 'ਚ ਫਸਿਆ ਕੁੜੀ ਦਾ ਸਿਰ, 350 ਕਿਲੋਮੀਟਰ ਦੂਰ ਜਾ ਮਿਲਿਆ
NEXT STORY