ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਟੋਕੀਓ ਓਲੰਪਿਕ 'ਚ ਹਿੱਸਾ ਲੈਣ ਵਾਲੇ ਫੌਜੀਆਂ ਨੂੰ ਪੁਣੇ ਸਥਿਤ ਆਰਮੀ ਸਪੋਰਟਸ ਇੰਸਟੀਚਿਊਟ 'ਚ ਸੋਮਵਾਰ ਨੂੰ ਸਨਮਾਨਿਤ ਕਰਨਗੇ। ਰੱਖਿਆ ਮੰਤਰਾਲਾ ਵਲੋਂ ਜਾਰੀ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ। ਇਸ ਵਿਚ ਦੱਸਿਆ ਗਿਆ ਕਿ ਹਾਲਹੀ 'ਚ ਸੰਪਨ ਹੋਈਆਂ ਟੋਕੀਓ ਓਲੰਪਿਕ ਖੇਡਾਂ 'ਚ ਭਾਰਤ ਦੀ ਅਗਵਾਈ ਕਰਨ ਵਾਲੀ ਫੋਰਸ ਦੇ ਸਾਰੇ ਮੁਲਾਜ਼ਮਾਂ, ਸੂਬੇਦਾਰ ਨੀਰਜ਼ ਚੋਪੜਾ, ਜਿਨ੍ਹਾਂ ਨੇ ਭਾਲਾ ਸੁੱਟਣ 'ਚ ਸੋਨੇ ਦਾ ਤਮਗਾ ਹਾਸਲ ਕੀਤਾ, ਉਨ੍ਹਾਂ ਦੇ ਇਸ ਪ੍ਰੋਗਰਾਮ 'ਚ ਮੌਜੂਦ ਰਹਿਣ ਦੀ ਸੰਭਾਵਨਾ ਹੈ।
ਬਿਆਨ ਮੁਤਾਬਕ, ਸਿੰਘ ਇਸ ਦੌਰਾਨ ਏ.ਐੱਸ.ਆਈ. ਦੇ ਉਭਰਦੇ ਖਿਡਾਰੀਆਂ ਅਤੇ ਫੌਜੀਆਂ ਨਾਲ ਵੀ ਗੱਲਬਾਤ ਕਰਨਗੇ। ਇਸ ਵਿਚ ਦੱਸਿਆ ਗਿਆ ਕਿ ਉਹ ਦੱਖਣੀ ਕਮਾਨ ਦੇ ਦਫਤਰ ਜਾਣਗੇ। ਰੱਖਿਆ ਮੰਤਰੀ ਦੇ ਨਾਲ ਪ੍ਰਮੁੱਖ ਰੱਖਿਆ ਪ੍ਰਧਾਨ ਐੱਮ.ਐੱਮ. ਨਰਵਣੇ, ਦੱਖਣੀ ਕਮਾਨ ਦੇ ਜਨਰਲ ਅਫਸਰ ਕਮਾਂਡਿੰਗ ਇਨ ਚੀਫ ਲੈਫਟੀਨੈਂਟ ਜਨਰਲ ਜੇ.ਐੱਸ. ਨੈਨ ਵੀ ਹੋਣਗੇ। ਹੁਣ ਤਕ ਏ.ਐੱਸ.ਆਈ. ਦੇ 34 ਖਿਡਾਰੀਆਂ ਨੇ ਓਲੰਪਿਕ ਤਮਗੇ ਜਿੱਤੇ ਹਨ, 21 ਨੇ ਏਸ਼ੀਆਈ ਖੇਡਾ 'ਚ ਜਿੱ ਹਾਸਲ ਕੀਤੀ ਹੈ, 6 ਨੇ ਯੂਥ ਗੇਮਾਂ 'ਚ ਤਮਗੇ ਜਿੱਤੇ ਹਨ ਅਤੇ 13 ਅਰਜੁਨ ਪੁਰਸਕਾਰ ਜੇਤੂ ਹਨ।
ਬਿਆਨ 'ਚ ਕਿਹਾ ਗਿਆ ਕਿ ਮੇਜਰ ਧਿਆਨ ਚੰਦ ਤੋਂ ਲੈ ਕੇ ਸੂਬੇਦਾਰ ਨੀਰਜ ਚੋਪੜਾ ਤਕ ਭਾਰਤੀ ਫੌਜ ਹਮੇਸ਼ਾ ਹੀ ਭਾਰਤੀ ਖੇਡਾਂ ਦੀ ਰੀੜ੍ਹ ਰਹੀ ਹੈ, ਜਿਨ੍ਹਾਂ ਨੇ ਭਾਰਤੀ ਖੇਡਾਂ ਦੇ ਇਤਿਹਾਸ 'ਚ ਆਪਣੇ ਨਾਂ ਸੁਨਹਿਰੀ ਅੱਖਰਾਂ 'ਚ ਦਰਜ ਕੀਤੇ ਹਨ।
ਜੰਮੂ-ਕਸ਼ਮੀਰ: ਖੇਡਾਂ ਨੂੰ ਉਤਸ਼ਾਹ ਦੇਣ ਲਈ ਬਡਗਾਮ 'ਚ ਬਣਾਇਆ ਜਾ ਰਿਹੈ ਇਨਡੋਰ ਸਟੇਡੀਅਮ
NEXT STORY