ਗਾਜੀਆਬਾਦ (ਭਾਸ਼ਾ) : ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਐਤਵਾਰ ਨੂੰ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਵਿਚ ਰਾਜਨੀਤਕ ਦਲਾਂ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਸੀ ਪਰ ਪ੍ਰਦਰਸ਼ਨ ਸਥਾਨਾਂ ’ਤੇ ‘ਲੋਕਤੰਤਰ ਦਾ ਮਜ਼ਾਕ ਬਣਾਏ ਜਾਣ’ ਦੇ ਬਾਅਦ ਹੀ ਉਸ ਨੇ ਰਾਜਨੀਤਕ ਸਮਰਥਨ ਲਿਆ।
ਇਹ ਵੀ ਪੜ੍ਹੋ: ਰਾਕੇਸ਼ ਟਿਕੈਤ ਬੋਲੇ- ਨਾ ਸਰਕਾਰ ਦਾ ਸਿਰ ਝੁਕਣ ਦਿਆਂਗੇ, ਨਾ ਕਿਸਾਨ ਦੀ ਪੱਗ
ਗਾਜ਼ੀਪੁਰ ਵਿਚ ਦਿੱਲੀ-ਮੇਰਠ ਰਾਜਮਾਰਗ ’ਤੇ ਪ੍ਰਦਰਸ਼ਨ ਸਥਾਨ ’ਤੇ ਸੈਂਕੜਿਆਂ ਦੀ ਗਿਣਤੀ ਵਿਚ ਕਿਸਾਨਾਂ ਦੇ ਜੁਟਣ ਦੀ ਪਿੱਠਭੂਮੀ ਵਿਚ ਟਿਕੈਤ ਨੇ ਇਹ ਟਿੱਪਣੀ ਕੀਤੀ। ਪੱਛਮੀ ਉਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ, ਉਤਰਾਖੰਡ ਤੋਂ ਵੱਡੀ ਗਿਣਤੀ ਵਿਚ ਕਿਸਾਨ ਗਾਜ਼ੀਪੁਰ ਸਰਹੱਦ ’ਤੇ ਜੁਟ ਰਹੇ ਹਨ। ਜ਼ਿਕਰਯੋਗ ਹੈ ਕਿ ਗਣਤੰਤਰ ਦਿਵਸ ’ਤੇ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਬਾਅਦ ਕਿਸਾਨ ਅੰਦੋਲਨ ਆਪਣੀ ਗਤੀ ਗੁਆਉਣ ਲੱਗਾ ਸੀ ਪਰ ਟਿਕੈਤ ਦੀ ਭਾਵੁਕ ਅਪੀਲ ਅਤੇ ਮੁਜ਼ੱਫਰਨਗਰ ਵਿਚ ਐਤਵਾਰ ਨੂੰ ਆਯੋਜਿਤ ਮਹਾਂਪੰਚਾਇਤ ਨੇ ਅੰਦੋਲਨ ਵਿਚ ਜਾਨ ਪਾ ਦਿੱਤੀ ਹੈ।
ਇਹ ਵੀ ਪੜ੍ਹੋ: UP ’ਚ ‘ਕਿਸਾਨਾਂ ਦੀ ਸਰਕਾਰ’ ਨਾ ਬਣ ਸਕੇ, ਇਸ ਲਈ ਅੰਦੋਲਨ ਨੂੰ ਕਮਜ਼ੋਰ ਕਰਣ ਦੀ ਕੀਤੀ ਗਈ ਕੋਸ਼ਿਸ਼ : ਵੀ.ਐਮ. ਸਿੰਘ
ਇਕ ਸਵਾਲ ਦੇ ਜਵਾਬ ਵਿਚ ਟਿਕੈਤ ਨੇ ਕਿਹਾ, ‘ਸੰਯੁਕਤ ਕਿਸਾਨ ਮੋਰਚਾ ਨੇ ਰਾਜਨੀਤਕ ਦਲਾਂ ਨੂੰ ਆਪਣੇ ਅੰਦੋਲਨ ਵਿਚ ਦਾਖ਼ਲ ਨਹੀਂ ਕਰਣ ਦਿੱਤਾ ਸੀ, ਕਿਉਂਕਿ ਸਾਡਾ ਅੰਦੋਲਨ ਗੈਰ ਰਾਜਨੀਤਕ ਹੈ। ਪ੍ਰਦਰਸ਼ਨ ਨੂੰ ਲੈ ਕੇ ਲੋਕਤੰਤਰ ਦਾ ਮਜ਼ਾਕ ਬਣਾਏ ਜਾਣ ਦੇ ਬਾਅਦ ਰਾਜਨੀਤਕ ਦਲਾਂ ਤੋਂ ਸਮਰਥਨ ਲਿਆ ਗਿਆ। ਇਸ ਦੇ ਬਾਵਜੂਦ ਨੇਤਾਵਾਂ ਨੂੰ ਕਿਸਾਨ ਅੰਦੋਲਨ ਦੇ ਮੰਚ ਤੋਂ ਦੂਰ ਰੱਖਿਆ ਗਿਆ ਹੈ।’ ਗਾਜ਼ੀਪੁਰ ਸਰਹੱਦ ’ਤੇ ਟਿਕੈਤ ਨੂੰ ਮਿਲਣ ਆਏ ਸ਼ਿਅਦ ਪ੍ਰਮੁੱਖ ਸੁਖਬੀਰ ਸਿੰਘ ਬਾਦਲ ਨੇ ਕਿਹਾ, ‘ਮੋਦੀ ਸਾਹਬ ਨੂੰ ਕਿਸਾਨਾਂ ਦੀ ਮਨ ਦੀ ਗੱਲ ਸੁਣਨੀ ਚਾਹੀਦੀ ਹੈ।’ ਸ਼ਿਅਦ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਵਿਚ ਸੱਤਾਧਾਰੀ ਰਾਜਗ ਨਾਲ ਰਿਸ਼ਤਾ ਤੋੜ ਚੁੱਕਾ ਹੈ।
ਇਹ ਵੀ ਪੜ੍ਹੋ: ਪੇਸ਼ੇਵਰ ਵਿਦੇਸ਼ੀ ਨਾਗਰਿਕਾਂ ਨੂੰ ਆਪਣੀ ਨਾਗਰਿਕਤਾ ਪ੍ਰਦਾਨ ਕਰੇਗਾ ਸੰਯੁਕਤ ਅਰਬ ਅਮੀਰਾਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਗਣਤੰਤਰ ਦਿਵਸ ਹਿੰਸਾ : ਦਿੱਲੀ ਪੁਲਸ ਨੇ ਕਿਸਾਨ ਆਗੂਆਂ ਸਮੇਤ 50 ਲੋਕਾਂ ਨੂੰ ਭੇਜਿਆ ਨੋਟਿਸ
NEXT STORY