ਨਵੀਂ ਦਿੱਲੀ—ਮਸ਼ਹੂਰ ਵਕੀਲ ਰਾਮ ਜੇਠਮਲਾਨੀ ਪਿਛਲੇ 70 ਸਾਲਾ ਦੌਰਾਨ ਕਈ ਹਾਈ ਪ੍ਰੋਫਾਇਲ ਕੇਸ ਲੜੇ ਅਤੇ ਵਿਵਾਦਪ੍ਰਸਤ ਮਾਮਲਿਆਂ ਦੀ ਪੈਰਵੀ ਨੂੰ ਲੈ ਕੇ ਕਾਫੀ ਚਰਚਿਤ ਰਹੇ ਪਰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਵਕਾਲਤ ਦੀ ਦੁਨੀਆ 'ਚ ਸਿਤਾਰਿਆਂ ਦੀ ਤਰ੍ਹਾਂ ਚਮਕਣ ਵਾਲੇ ਜੇਠਮਲਾਨੀ 17 ਸਾਲ ਦੀ ਉਮਰ 'ਚ ਵਕਾਲਤ ਸ਼ੁਰੂ ਕਰ ਸਕੇ, ਜਿਸ ਦੇ ਲਈ ਉਨ੍ਹਾਂ ਨੂੰ ਸਪੈਸ਼ਲ ਪ੍ਰਸਤਾਵ ਪਾਸ ਕਰਨਾ ਪਿਆ ਸੀ। ਦੱਸ ਦੇਈਏ ਕਿ 95 ਸਾਲਾਂ ਮਸ਼ਹੂਰ ਵਕੀਲ ਰਾਮ ਜੇਠਮਲਾਨੀ ਦਾ ਅੱਜ ਭਾਵ ਐਤਵਾਰ ਨੂੰ ਦਿਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬੀਮਾਰ ਸਨ।
ਪਾਕਿਸਤਾਨ ਦੇ ਸਿੰਧ ਪ੍ਰਾਂਤ 'ਚ 14 ਸਤੰਬਰ 1923 ਨੂੰ ਜਨਮੇ ਰਾਮ ਜੇਠਮਲਾਨੀ ਆਜ਼ਾਦੀ ਤੋਂ ਬਾਅਦ ਭਾਰਤ ਆਏ ਸੀ। ਸਿੰਧੀ ਪਰੰਪਰਾ ਮੁਤਾਬਕ ਪੁੱਤਰ ਦੇ ਨਾਂ ਨਾਲ ਪਿਤਾ ਦਾ ਨਾਂ ਵੀ ਆਉਂਦਾ ਹੈ। ਉਨ੍ਹਾਂ ਦਾ ਪੂਰਾ ਨਾਂ ਰਾਮਭੁੱਲਚੰਦਰ ਜੇਠਮਲਾਨੀ ਸੀ ਪਰ ਉਨ੍ਹਾਂ ਦੇ ਬਚਪਨ ਦਾ ਨਾਂ ਰਾਮ ਸੀ, ਇਸ ਲਈ ਬਾਅਦ 'ਚ ਉਨ੍ਹਾਂ ਦਾ ਨਾਂ ਰਾਮ ਜੇਠਮਲਾਨੀ ਨਾਲ ਮਸ਼ਹੂਰ ਹੋ ਗਏ। ਉਨ੍ਹਾਂ ਨੇ ਸਕੂਲੀ ਸਿੱਖਿਆ ਦੌਰਾਨ 2-2 ਜਮਾਤਾਂ ਇਕ ਸਾਲ 'ਚੋਂ ਪਾਸ ਕਰਨ ਕਾਰਨ 13 ਸਾਲ ਦੀ ਉਮਰ 'ਚ ਮੈਟ੍ਰਿਕ ਪਾਸ ਕਰ ਲਈ ਸੀ ਅਤੇ 17 ਸਾਲ ਦੀ ਉਮਰ 'ਚ ਹੀ ਐੱਲ. ਐੱਲ. ਬੀ. ਦੀ ਡਿਗਰੀ ਹਾਸਲ ਕਰ ਲਈ ਸੀ। ਉਸ ਸਮੇਂ ਵਕਾਲਤ ਦੀ ਪ੍ਰੈਕਟਿਸ ਕਰਨ ਲਈ 21 ਸਾਲ ਦੀ ਉਮਰ ਜ਼ਰੂਰੀ ਸੀ ਪਰ ਜੇਠਮਲਾਨੀ ਦੇ ਲਈ ਇੱਕ ਵਿਸ਼ੇਸ ਪ੍ਰਸਤਾਵ ਪਾਸ ਕਰਕੇ 18 ਸਾਲ ਦੀ ਉਮਰ 'ਚ ਪ੍ਰੈਕਟਿਸ ਕਰਨ ਦੀ ਮਨਜ਼ੂਰੀ ਦਿੱਤੀ ਗਈ। ਬਾਅਦ 'ਚ ਉਨ੍ਹਾਂ ਨੇ ਐੱਸ. ਸੀ. ਸਾਹਨੀ ਲਾਅ ਕਾਲਜ ਕਰਾਚੀ ਤੋਂ ਐੱਲ. ਐੱਲ. ਐੱਮ. ਦੀ ਡਿਗਰੀ ਪ੍ਰਾਪਤ ਕੀਤੀ।
ਪਰਿਵਾਰ ਬਾਰੇ ਦੱਈਏ ਤਾਂ ਰਾਮ ਜੇਠਮਲਾਨੀ ਦਾ 18 ਸਾਲ ਦੀ ਉਮਰ ਤੋਂ ਬਾਅਦ ਦੁਰਗਾ ਨਾਂ ਦੀ ਲੜਕੀ ਨਾਲ ਵਿਆਹ ਹੋਇਆ। 1947 'ਚ ਭਾਰਤ-ਪਾਕਿ ਦਾ ਵੰਡ ਤੋਂ ਕੁਝ ਸਮੇਂ ਪਹਿਲਾਂ ਉਨ੍ਹਾਂ ਨੇ ਰਤਨਾ ਸਾਹਸੀ ਨਾਂ ਦੀ ਇੱਕ ਔਰਤ ਨਾਂ ਦੂਜਾ ਵਿਆਹ ਕਰ ਲਿਆ ਸੀ। ਉਨ੍ਹਾਂ ਦੇ ਪਰਿਵਾਰ 'ਚ ਦੋਵਾਂ ਪਤਨੀਆਂ ਸਮੇਤ 4 ਬੱਚੇ ਸਨ।
ਇਸਰੋ 'ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
NEXT STORY