ਅਯੁੱਧਿਆ (ਇੰਟ.) : ਰਾਮ ਮੰਦਰ ’ਚ ਰਾਮਲੱਲਾ ਲਈ ਤਿਆਰ ਕੀਤੇ ਜਾਣ ਵਾਲੇ ਭੋਗ ਪ੍ਰਸਾਦ ਦੇ ਨਮੂਨੇ ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (ਐੱਫ. ਐੱਸ. ਐੱਸ. ਏ. ਆਈ.) ਦੀ ਜਾਂਚ ’ਚ ਗੁਣਵੱਤਾ ਅਤੇ ਸ਼ੁੱਧਤਾ ਦੇ ਮਾਪਦੰਡਾਂ ’ਤੇ ਖਰੇ ਉਤਰੇ ਹਨ। ਹੁਣ ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੂੰ ਭੋਗ ਸਰਟੀਫਿਕੇਟ ਸੌਂਪਿਆ ਜਾਵੇਗਾ। ਖੁਰਾਕ ਸੁਰੱਖਿਆ ਅਤੇ ਦਵਾਈ ਪ੍ਰਸ਼ਾਸਨ ਵਿਭਾਗ ਦੇ ਸੂਤਰਾਂ ਮੁਤਾਬਕ, ਲੱਗਭਗ 2 ਮਹੀਨੇ ਪਹਿਲਾਂ ਰਾਮ ਮੰਦਰ ਦੀ ਰਸੋਈ ਦੇ ਭੰਡਾਰ ਘਰ ਤੋਂ ਨਮੂਨੇ ਲਏ ਗਏ ਸਨ। ਪ੍ਰਯੋਗਸ਼ਾਲਾ ਜਾਂਚ ’ਚ ਸਾਰੇ ਨਮੂਨੇ ਨਿਰਧਾਰਤ ਮਾਪਦੰਡਾਂ ਦੇ ਅਨੁਕੂਲ ਪਾਏ ਗਏ। ਭੋਗ ਸਰਟੀਫਿਕੇਸ਼ਨ ਦੇ ਤਹਿਤ ਕੱਚੇ ਮਾਲ, ਪਾਣੀ, ਘਿਓ-ਤੇਲ, ਬਰਤਨਾਂ ਦੀ ਸਫ਼ਾਈ, ਰਸੋਈ ਦੀ ਸਫ਼ਾਈ ਅਤੇ ਭੋਜਨ ਬਣਾਉਣ ਵਾਲੇ ਕਰਮਚਾਰੀਆਂ ਦੇ ਸਿਹਤ ਸਬੰਧੀ ਮਾਪਦੰਡਾਂ ਦੀ ਜਾਂਚ ਕੀਤੀ ਜਾਂਦੀ ਹੈ। ਰਾਮਜਨਮਭੂਮੀ ਕੰਪਲੈਕਸ ਸਥਿਤ ਸੀਤਾ ਰਸੋਈ ’ਚ ਰੋਜ਼ਾਨਾ ਰਾਮਲੱਲਾ ਲਈ ਭੋਗ ਤਿਆਰ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : 'ਅਣ-ਐਲਾਨੀ ਐਮਰਜੈਂਸੀ ਵਰਗੇ ਹਾਲਾਤ', CJP ਪ੍ਰਦਰਸ਼ਨ ਨੂੰ ਲੈ ਕੇ ਸੋਨਮ ਵਾਂਗਚੁਕ ਦੀ ਸਰਕਾਰ ਨੂੰ ਚਿਤਾਵਨੀ
ਵਿਸ਼ੇਸ਼ ਮੌਕਿਆਂ ’ਤੇ 56 ਕਿਸਮਾਂ ਦੇ ਵਿਅੰਜਨ ਭੇਟ ਕੀਤੇ ਜਾਂਦੇ ਹਨ, ਜਦੋਂ ਕਿ ਇਕਾਦਸ਼ੀ ਅਤੇ ਕੁਝ ਵਿਸ਼ੇਸ਼ ਤਰੀਕਾਂ ’ਤੇ ਫਲਾਂ ਦੀ ਵਿਵਸਥਾ ਰਹਿੰਦੀ ਹੈ। ਫਲ ਅਤੇ ਜੂਸ ਵੀ ਰੋਜ਼ਾਨਾ ਭੇਟ ਕੀਤੇ ਜਾਂਦੇ ਹਨ। ਭੋਗ ਤੋਂ ਬਾਅਦ ਪ੍ਰਸਾਦ ਪੁਜਾਰੀਆਂ, ਟਰੱਸਟ ਦੇ ਕਰਮਚਾਰੀਆਂ ਅਤੇ ਸ਼ਰਧਾਲੂਆਂ ’ਚ ਵੰਡਿਆ ਜਾਂਦਾ ਹੈ। ਸਰਟੀਫਿਕੇਟ ਮਿਲਣ ਤੋਂ ਬਾਅਦ ਰਾਮ ਮੰਦਰ ਉਨ੍ਹਾਂ ਪ੍ਰਮੁੱਖ ਧਾਰਮਿਕ ਅਸਥਾਨਾਂ ’ਚ ਸ਼ਾਮਲ ਹੋ ਜਾਵੇਗਾ, ਜਿਨ੍ਹਾਂ ਦੇ ਭੋਗ ਜਾਂ ਪ੍ਰਸਾਦ ਨੂੰ ਐੱਫ. ਐੱਸ. ਐੱਸ. ਏ. ਆਈ. ਤੋਂ ਸਰਟੀਫਿਕੇਟ ਪ੍ਰਾਪਤ ਹੈ।
ਦਿੱਲੀ ਤੋਂ ਆ ਰਿਹਾ ਰਾਮਲੱਲਾ ਦੇ ਸ਼ਿੰਗਾਰ ਦਾ ਕੰਠਹਾਰ
ਰਾਮਲੱਲਾ ਦੇ ਸ਼ਿੰਗਾਰ ਲਈ ਪੁਸ਼ਪਹਾਰ ਅਤੇ ਕੰਠਹਾਰ ਹੁਣ ਬੈਂਗਲੁਰੂ ਅਤੇ ਮੁੰਬਈ ਦੀ ਬਜਾਏ ਦਿੱਲੀ ਤੋਂ ਮੰਗਵਾਏ ਜਾ ਰਹੇ ਹਨ। ਜਾਣਕਾਰੀ ਮੁਤਾਬਕ, ਸੁਗੰਧਿਤ ਫੁੱਲਾਂ ਦੇ ਹਾਰ ਬਰਫ਼ ਦੇ ਵੱਡੇ ਡੱਬਿਆਂ ’ਚ ਪੈਕ ਕਰ ਕੇ ਯਾਤਰੀ ਬੱਸ ਰਾਹੀਂ ਭੇਜੇ ਜਾਂਦੇ ਹਨ। ਇਹ ਹਾਰ ਸ਼ਾਮ ਤੱਕ ਅਯੁੱਧਿਆ ਪਹੁੰਚਦੇ ਹਨ ਅਤੇ ਅਗਲੇ ਦਿਨ ਭਗਵਾਨ ਦੇ ਸ਼ਿੰਗਾਰ ’ਚ ਵਰਤੇ ਜਾਂਦੇ ਹਨ। ਸਵੇਰੇ 6 ਵਜੇ ਹੋਣ ਵਾਲੀ ਸ਼ਿੰਗਾਰ ਆਰਤੀ ਦਾ ਦੂਰਦਰਸ਼ਨ ’ਤੇ ਸਿੱਧਾ ਪ੍ਰਸਾਰਨ ਵੀ ਕੀਤਾ ਜਾਂਦਾ ਹੈ। ਇਹ ਵਿਵਸਥਾ ਟਰੱਸਟ ਦੀ ਸਹਿਮਤੀ ਨਾਲ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਸਵਰਗ' ਵਾਂਗ ਸਜਿਆ ਮਾਤਾ ਵੈਸ਼ਨੋ ਦੇਵੀ ਧਾਮ, 400 ਕਾਰੀਗਰਾਂ ਨੇ ਸਜਾਇਆ ਸੁੰਦਰ ਦਰਬਾਰ (ਦੇਖੋ ਤਸਵੀਰਾਂ)
NEXT STORY