ਰੋਹਤਕ (ਸੁਸ਼ੀਲ)- ਡੇਰਾ ਮੁਖੀ ਰਾਮ ਰਹੀਮ 40 ਦਿਨ ਦੀ ਪੈਰੋਲ ਕੱਟ ਕੇ ਸੁਨਾਰੀਆ ਜੇਲ੍ਹ ਪਹੁੰਚ ਗਿਆ ਹੈ। 15 ਅਕਤੂਬਰ ਨੂੰ ਰਾਮ ਰਹੀਮ 40 ਦਿਨ ਦੀ ਪੈਰੋਲ ’ਤੇ ਜੇਲ੍ਹ ਵਿਚੋਂ ਬਾਹਰ ਆਇਆ ਸੀ। ਸ਼ੁੱਕਰਵਾਰ ਨੂੰ ਮਿਆਦ ਖ਼ਤਮ ਹੋਣ ਕਾਰਨ ਸਵੇਰੇ ਡੀ. ਐੱਸ. ਪੀ. ਹੈੱਡਕੁਆਰਟਰ ਡਾ. ਰਵਿੰਦਰ ਦੀ ਅਗਵਾਈ 'ਚ ਪੁਲਸ ਟੀਮ ਬਾਗਪਤ ਆਸ਼ਰਮ ਪੁੱਜੀ ਅਤੇ ਰਾਮ ਰਹੀਮ ਨੂੰ ਸਖਤ ਸੁਰੱਖਿਆ ਦਰਮਿਆਨ ਸੁਨਾਰੀਆ ਜੇਲ੍ਹ ਲਿਆਂਦਾ ਗਿਆ।
ਇਹ ਵੀ ਪੜ੍ਹੋ : ਬੱਚੇ ਦਾ ਕਤਲ ਕਰ ਉਸ ਦਾ ਖ਼ੂਨ ਪੀਣ ਵਾਲੀ ਔਰਤ ਸਣੇ ਤਿੰਨ ਨੂੰ ਕੋਰਟ ਨੇ ਸੁਣਾਈ ਮਿਸਾਲੀ ਸਜ਼ਾ
ਸ਼ਾਮ ਨੂੰ 5.03 ਮਿੰਟ ’ਤੇ 4 ਗੱਡੀਆਂ ਦਾ ਕਾਫਿਲਾ ਸੁਨਾਰੀਆ ਜੇਲ੍ਹ ਦੇ ਗੇਟ ’ਤੇ ਪੁੱਜਾ। ਰਾਮ ਰਹੀਮ ਤੋਂ ਇਲਾਵਾ ਉਨ੍ਹਾਂ ਦੀ ਕਾਰ ਵਿਚ ਹਨੀਪ੍ਰੀਤ ਅਤੇ ਪ੍ਰੀਤਮ ਸਿੰਘ ਬੈਠੇ ਸਨ। ਨਿਯਮਾਂ ਤਹਿਤ ਰਾਮ ਰਹੀਮ ਦੀ ਤਲਾਸ਼ੀ ਲਈ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਜੇਲ ਦੇ ਅੰਦਰ ਬੈਰਕ ਵਿਚ ਲਿਜਾਇਆ ਗਿਆ। ਹਨੀਪ੍ਰੀਤ ਰਾਮ ਰਹੀਮ ਨੂੰ ਜੇਲ ਦੇ ਗੇਟ ਤੱਕ ਛੱਡ ਕੇ ਆਈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਭਾਜਪਾ ਪ੍ਰਧਾਨ ਜੇਪੀ ਨੱਡਾ ਦਾ ਦਾਅਵਾ: ਦਿੱਲੀ, ਹਿਮਾਚਲ ਤੇ ਗੁਜਰਾਤ 'ਚ ਮੂੰਹ ਦੀ ਖਾਵੇਗੀ 'ਆਪ'
NEXT STORY