ਅਹਿਮਦਾਬਾਦ— ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਹੈ ਕਿ ਜੇ ਇਸ ਸਮੇਂ ਵੀ ਅਯੁੱਧਿਆ 'ਚ ਰਾਮ ਮੰਦਰ ਨਾ ਬਣਿਆ ਤਾਂ ਲੋਕਾਂ ਦਾ ਭਾਜਪਾ ਤੋਂ ਭਰੋਸਾ ਉੱਠ ਜਾਵੇਗਾ। ਐਤਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਮੇਂ ਕੇਂਦਰ ਤੇ ਉੱਤਰ ਪ੍ਰਦੇਸ਼ ਦੋਹਾਂ ਥਾਵਾਂ 'ਤੇ ਭਾਜਪਾ ਦੀਆਂ ਸਰਕਾਰਾਂ ਹਨ। ਰਾਮ ਮੰਦਰ ਬਣਾਉਣ ਲਈ ਹੁਣ ਸਭ ਤੋਂ ਢੁੱਕਵਾਂ ਮੌਕਾ ਹੈ। ਅਯੁੱਧਿਆ 'ਚ ਇਸ ਮੰਦਰ ਦੀ ਉਸਾਰੀ ਲਈ ਦੋ ਹੀ ਰਸਤੇ ਹਨ। ਇਕ ਤਾਂ ਇਹ ਹੈ ਕਿ ਲੋਕ ਕਾਨੂੰਨ ਤੇ ਅਦਾਲਤ ਦੀ ਪ੍ਰਵਾਹ ਕੀਤੇ ਬਿਨਾਂ ਖੁਦ ਹੀ ਇਸ ਦੀ ਉਸਾਰੀ ਸ਼ੁਰੂ ਕਰ ਦੇਣ। ਦੂਜਾ ਰਾਹ ਇਹ ਹੈ ਕਿ ਸਰਕਾਰ ਲੋਕ ਰਾਜ ਦੀ ਸਰਬਉੱਚ ਸੰਸਥਾ ਸੰਸਦ ਰਾਹੀਂ ਕਾਨੂੰਨ ਬਣਾ ਕੇ ਇਸ ਮੰਦਰ ਦੀ ਉਸਾਰੀ ਸ਼ੁਰੂ ਕਰਵਾਏ। ਉਨ੍ਹਾਂ ਕਿਹਾ ਕਿ ਅਦਾਲਤੀ ਪ੍ਰਕਿਰਿਆ 'ਚ ਇੰਨੀ ਦੇਰੀ ਹੋ ਚੁੱਕੀ ਹੈ ਕਿ ਲੋਕਾਂ ਨੂੰ ਅਦਾਲਤ ਰਾਹੀਂ ਇਹ ਮਾਮਲਾ ਜਲਦੀ ਹੱਲ ਹੋਣ ਦੀ ਸੰਭਾਵਨਾ ਨਹੀਂ ਹੈ। ਮੋਦੀ ਸਰਕਾਰ ਨੂੰ ਮੰਦਰ ਦੀ ਉਸਾਰੀ ਲਈ ਆਰਡੀਨੈਂਸ ਲਿਆਉਣਾ ਚਾਹੀਦਾ ਹੈ।
ਆਰਡੀਨੈਂਸ ਲਿਆਉਣ ਦਾ ਵਿਚਾਰ ਨਹੀਂ : ਕੈਲਾਸ਼ ਵਿਜੇਵਰਗੀ
ਭਾਜਪਾ ਦੇ ਕੌਮੀ ਜਨਰਲ ਸਕੱਤਰ ਵਿਜੇਵਰਗੀ ਨੇ ਐਤਵਾਰ ਕੋਲਕਾਤਾ 'ਚ ਕਿਹਾ ਕਿ ਭਾਜਪਾ ਦਾ ਅਯੁੱਧਿਆ 'ਚ ਰਾਮ ਮੰਦਰ ਦੀ ਉਸਾਰੀ ਲਈ ਆਰਡੀਨੈਂਸ ਲਿਆਉਣ ਦਾ ਕੋਈ ਵਿਚਾਰ ਨਹੀਂ। ਉਨ੍ਹਾਂ ਕਿਹਾ ਕਿ ਭਾਜਪਾ ਹੀ ਉਥੇ ਰਾਮ ਮੰਦਰ ਬਣਾਏਗੀ ਕਿਉਂਕਿ ਹੋਰ ਕਿਸੇ ਵੀ ਪਾਰਟੀ 'ਚ ਦਮ ਨਹੀਂ ਹੈ। ਮੰਦਰ ਦੇ ਮੁੱਦੇ ਨੇ ਭਾਜਪਾ ਨੂੰ ਲਾਭ ਦੀ ਥਾਂ ਨੁਕਸਾਨ ਪਹੁੰਚਾਇਆ ਹੈ, ਕਿਉਂਕਿ ਵਿਰੋਧੀ ਪਾਰਟੀਆਂ ਇਸ ਮਸਲੇ ਦੀ ਵਰਤੋਂ ਘੱਟ ਗਿਣਤੀਆਂ ਨੂੰ ਡਰਾਉਣ ਤੇ ਵੋਟਾਂ ਦੇ ਧਰੁਵੀਕਰਨ ਲਈ ਕਰ ਰਹੀਆਂ ਹਨ। ਅਸੀਂ ਅਦਾਲਤ ਨੂੰ ਇਕ ਵਾਰ ਮੁੜ ਇਸ ਮੁੱਦੇ 'ਤੇ ਫੈਸਲਾ ਸੁਣਾਉਣ ਦੀ ਅਪੀਲ ਕਰਾਂਗੇ।
'ਆਪ' ਨੇਤਾ ਦੀ ਗੁੰਡਾਗਰਦੀ, ਵਿਅਕਤੀ ਦੀ ਡੰਡੇ ਨਾਲ ਕੀਤੀ ਕੁੱਟਮਾਰ
NEXT STORY