ਨਵੀਂ ਦਿੱਲੀ- ਬਾਬਾ ਰਾਮਦੇਵ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਦਰਅਸਲ ਰਾਮਦੇਵ ਦੇ ਪਤੰਜਲੀ ਯੋਗ ਟਰੱਸਟ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ । ਅਦਾਲਤ ਨੇ ਅਪੀਲੀ ਟ੍ਰਿਬਿਊਨਲ ਦੇ ਉਸ ਫੈਸਲੇ ਨੂੰ ਬਰਕਰਾਰ ਰੱਖਿਆ, ਜਿਸ 'ਚ ਟਰੱਸਟ ਨੂੰ ਯੋਗ ਕੈਂਪਾਂ ਦੇ ਆਯੋਜਨ ਲਈ ਵਸੂਲੀ ਜਾਣ ਵਾਲੀ ਐਂਟਰੀ ਫੀਸ 'ਤੇ ਸਰਵਿਸ ਟੈਕਸ ਅਦਾ ਕਰਨ ਲਈ ਕਿਹਾ ਗਿਆ ਸੀ। ਜਸਟਿਸ ਅਭੈ ਐਸ. ਓਕਾ ਅਤੇ ਜਸਟਿਸ ਉੱਜਵਲ ਭੂਯਾਨ ਦੀ ਬੈਂਚ ਨੇ ਕਸਟਮ, ਆਬਕਾਰੀ ਅਤੇ ਸੇਵਾ ਟੈਕਸ ਅਪੀਲੀ ਟ੍ਰਿਬਿਊਨਲ (CESTAT) ਦੀ ਇਲਾਹਾਬਾਦ ਬੈਂਚ ਦੇ 5 ਅਕਤੂਬਰ, 2023 ਦੇ ਫੈਸਲੇ 'ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ- ਵੱਡਾ ਹਾਦਸਾ; ਸੁਰੱਖਿਆ ਕਰਮੀਆਂ ਨਾਲ ਭਰੀ ਬੱਸ ਪਲਟੀ, ਚੋਣ ਡਿਊਟੀ ਕਰ ਕੇ ਪਰਤ ਰਹੇ ਸਨ ਜਵਾਨ
ਟਰੱਸਟ ਦੀ ਅਪੀਲ ਨੂੰ ਖਾਰਜ ਕਰਦੇ ਹੋਏ ਬੈਂਚ ਨੇ ਕਿਹਾ ਕਿ ਟ੍ਰਿਬਿਊਨਲ ਨੇ ਸਹੀ ਮੰਨਿਆ ਹੈ ਕਿ ਫੀਸ ਚਾਰਜ ਵਾਲੇ ਕੈਂਪਾਂ ਵਿਚ ਯੋਗ ਕਰਨਾ ਇਕ ਸੇਵਾ ਹੈ। ਸਾਨੂੰ ਇਸ ਆਦੇਸ਼ ਵਿਚ ਦਖਲ ਦੇਣ ਦਾ ਕੋਈ ਕਾਰਨ ਨਹੀਂ ਮਿਲਿਆ, ਅਪੀਲ ਖਾਰਜ ਕੀਤੀ ਜਾਂਦੀ ਹੈ। CESTAT ਨੇ ਆਪਣੇ ਆਦੇਸ਼ ਵਿਚ ਕਿਹਾ ਸੀ ਕਿ ਪਤੰਜਲੀ ਯੋਗ ਟਰੱਸਟ ਵਲੋਂ ਆਯੋਜਿਤ ਰਿਹਾਇਸ਼ੀ ਅਤੇ ਗੈਰ-ਰਿਹਾਇਸ਼ੀ ਯੋਗ ਕੈਂਪਾਂ 'ਚ ਸ਼ਾਮਲ ਹੋਣ ਲਈ ਫੀਸ ਵਸੂਲੀ ਜਾਂਦੀ ਹੈ, ਇਸ ਲਈ ਇਹ 'ਸਿਹਤ ਅਤੇ ਤੰਦਰੁਸਤੀ ਸੇਵਾ' ਦੀ ਸ਼੍ਰੇਣੀ 'ਚ ਆਉਂਦੀ ਹੈ ਅਤੇ ਇਸ 'ਤੇ ਸੇਵਾ ਟੈਕਸ ਲੱਗੇਗਾ।
ਇਹ ਵੀ ਪੜ੍ਹੋ- ਬੇਰਹਿਮ ਬਣੀ ਮਾਂ, ਆਸ਼ਿਕ ਨਾਲ ਮਿਲ ਕੇ 5 ਸਾਲ ਦੀ ਧੀ ਦਾ ਕੁੱਟ-ਕੁੱਟ ਕੇ ਕੀਤਾ ਕਤਲ
ਯੋਗਾ ਕੈਂਪ ਲਈ ਵਸੂਲੀ ਗਈ ਫੀਸ ਸੇਵਾ ਦੇ ਦਾਇਰੇ 'ਚ ਆਉਂਦੀ ਹੈ: ਟ੍ਰਿਬਿਊਨਲ
ਯੋਗ ਗੁਰੂ ਰਾਮਦੇਵ ਅਤੇ ਉਨ੍ਹਾਂ ਦੇ ਸਹਿਯੋਗੀ ਆਚਾਰੀਆ ਬਾਲਕ੍ਰਿਸ਼ਨ ਦੀ ਅਗਵਾਈ ਹੇਠ ਕੰਮ ਕਰ ਰਿਹਾ ਇਹ ਟਰੱਸਟ ਵੱਖ-ਵੱਖ ਕੈਂਪਾਂ ਵਿਚ ਯੋਗ ਦੀ ਸਿਖਲਾਈ ਦੇਣ ਵਿਚ ਲੱਗਾ ਹੋਇਆ ਸੀ। ਟ੍ਰਿਬਿਊਨਲ ਨੇ ਆਪਣੇ ਹੁਕਮ ਵਿਚ ਕਿਹਾ ਸੀ ਕਿ ਯੋਗ ਕੈਂਪਾਂ ਦੀ ਫੀਸ ਭਾਗੀਦਾਰਾਂ ਤੋਂ ਦਾਨ ਵਜੋਂ ਵਸੂਲੀ ਗਈ ਸੀ। ਹਾਲਾਂਕਿ ਇਹ ਰਕਮ ਦਾਨ ਵਜੋਂ ਇਕੱਠੀ ਕੀਤੀ ਗਈ ਸੀ ਪਰ ਇਹ ਸਿਰਫ ਉਕਤ ਸੇਵਾਵਾਂ ਪ੍ਰਦਾਨ ਕਰਨ ਲਈ ਇਕ ਫੀਸ ਸੀ। ਇਸ ਲਈ ਇਹ ਫੀਸ ਦੀ ਪਰਿਭਾਸ਼ਾ ਦੇ ਅਧੀਨ ਆਉਂਦਾ ਹੈ।
ਇਹ ਵੀ ਪੜ੍ਹੋ- ED ਦੀ ਵੱਡੀ ਕਾਰਵਾਈ, ਸ਼ਰਾਬ ਘਪਲੇ ਮਾਮਲੇ 'ਚ ਸਾਬਕਾ IAS ਅਧਿਕਾਰੀ ਅਨਿਲ ਟੁਟੇਜਾ ਗ੍ਰਿਫ਼ਤਾਰ
4.5 ਕਰੋੜ ਰੁਪਏ ਦਾ ਦੇਣਾ ਪਵੇਗਾ ਟੈਕਸ
ਕਸਟਮ ਅਤੇ ਕੇਂਦਰੀ ਆਬਕਾਰੀ , ਮੇਰਠ ਰੇਂਜ ਕਮਿਸ਼ਨਰ ਨੇ ਅਕਤੂਬਰ, 2006 ਤੋਂ ਮਾਰਚ, 2011 ਦੀ ਮਿਆਦ ਲਈ ਜੁਰਮਾਨੇ ਅਤੇ ਵਿਆਜ ਸਮੇਤ ਲਗਭਗ 4.5 ਕਰੋੜ ਰੁਪਏ ਦੇ ਸਰਵਿਸ ਟੈਕਸ ਦੀ ਮੰਗ ਕੀਤੀ ਸੀ। ਇਸ ਦੇ ਜਵਾਬ ਵਿਚ ਟਰੱਸਟ ਨੇ ਦਲੀਲ ਦਿੱਤੀ ਸੀ ਕਿ ਉਹ ਅਜਿਹੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਜੋ ਬੀਮਾਰੀਆਂ ਦੇ ਇਲਾਜ ਲਈ ਹਨ। ਇਹ ਕਿਹਾ ਗਿਆ ਸੀ ਕਿ ਇਹ ਸੇਵਾਵਾਂ 'ਸਿਹਤ ਅਤੇ ਤੰਦਰੁਸਤੀ ਸੇਵਾਵਾਂ' ਦੇ ਤਹਿਤ ਟੈਕਸ ਯੋਗ ਨਹੀਂ ਹਨ। ਹੁਣ ਪਤੰਜਲੀ ਨੂੰ ਇਹ 4.5 ਕਰੋੜ ਰੁਪਏ ਅਦਾ ਕਰਨੇ ਪੈਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਹੁਲ ਗਾਂਧੀ ਬੀਮਾਰ, ਰਾਂਚੀ 'ਚ 'ਇੰਡੀਆ' ਗਠਜੋੜ ਦੀ ਰੈਲੀ 'ਚ ਨਹੀਂ ਹੋਣਗੇ ਸ਼ਾਮਲ : ਜੈਰਾਮ ਰਮੇਸ਼
NEXT STORY