ਮੁੰਬਈ- ਸਟੀਲ ਕਾਰੋਬਾਰੀ ਸੱਜਣ ਜਿੰਦਲ ਨੂੰ ਜਬਰ ਜ਼ਿਨਾਹ ਮਾਮਲੇ 'ਚ ਵੱਡੀ ਰਾਹਤ ਮਿਲੀ ਹੈ। ਮੁੰਬਈ ਪੁਲਸ ਨੇ ਜੇਐੱਸਡਬਲਿਊ ਸਮੂਹ ਦੇ ਚੇਅਰਮੈਨ ਸੱਜਣ ਜਿੰਦਲ ਖ਼ਿਲਾਫ਼ 30 ਸਾਲਾ ਔਰਤ ਵਲੋਂ ਦਰਜ ਜਬਰ ਜ਼ਿਨਾਹ ਦੇ ਮਾਮਲੇ 'ਚ ਸ਼ਨੀਵਾਰ ਨੂੰ ਕਲੋਜ਼ਰ ਰਿਪੋਰਟ ਦਾਖ਼ਲ ਕੀਤੀ ਅਤੇ ਉਨ੍ਹਾਂ ਨੂੰ ਦੋਸ਼ਾਂ ਤੋਂ ਮੁਕਤ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਉਸ ਨੇ ਜਾਂਚ ਪੂਰੀ ਹੋਣ ਤੋਂ ਬਾਅਦ ਭਾਰਤੀ ਦੰਡਾਵਲੀ ਦੇ ਪ੍ਰਬੰਧਾਂ ਅਧੀਨ 'ਬੀ' ਸਮਰੀ ਰਿਪੋਰਟ ਸੌਂਪੀ ਹੈ ਅਤੇ ਇਸ ਅਨੁਸਾਰ ਸ਼ਿਕਾਇਤ ਝੂਠੀ ਸੀ। ਮੁੰਬਈ ਪੁਲਸ ਅਨੁਸਾਰ ਅਦਾਲਤ ਨੂੰ ਸੌਂਪੀ ਗਈ ਆਪਣੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਜਾਂਚ ਦੌਰਾਨ ਜਿੰਦਲ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਿਆ।
ਦੱਸਣਯੋਗ ਹੈ ਕਿ ਜਿੰਦਲ ਗਰੁੱਪ ਦੇ ਚੇਅਰਮੈਨ ਸੱਜਣ ਜਿੰਦਲ ਖ਼ਿਲਾਫ਼ ਮੁੰਬਈ ਦੇ ਜੁਹੂ ਦੀ ਰਹਿਣ ਵਾਲੀ ਮਹਿਲਾ ਡਾਕਟਰ ਨੇ 13 ਦਸੰਬਰ ਨੂੰ ਬਾਂਦਰਾ ਕੁਰਲਾ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ 'ਚ ਔਰਤ ਨੇ ਉਦਯੋਗਪਤੀ ਸੱਜਣ ਜਿੰਦਲ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਔਰਤ ਦੀ ਸ਼ਿਕਾਇਤ 'ਤੇ ਪੁਲਸ ਨੇ ਸੱਜਣ ਜਿੰਦਲ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਪਰ ਜਾਂਚ 'ਚ ਪੁਲਸ ਨੂੰ ਸੱਜਣ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੋਕ ਸਭਾ ਚੋਣਾਂ : ਚੋਣ ਪ੍ਰਚਾਰ ਲਈ ਸਿਆਸੀ ਪਾਰਟੀਆਂ ਨੂੰ ਸੋਸ਼ਲ ਮੀਡੀਆ ਦਾ 'ਸਹਾਰਾ'
NEXT STORY