ਪਣਜੀ - ਤਹਿਲਕਾ ਰਸਾਲੇ ਦੇ ਸਾਬਕਾ ਮੁੱਖ ਸੰਪਾਦਕ ਤਰੁਣ ਤੇਜਪਾਲ ਵਿਰੁੱਧ ਜਬਰ-ਜ਼ਨਾਹ ਦੇ ਮਾਮਲੇ ਵਿਚ ਵੀਰਵਾਰ ਉਤਰੀ ਗੋਆ ਦੀ ਇਕ ਜ਼ਿਲਾ ਅਦਾਲਤ ਵਿਚ ਬੰਦ ਕਮਰੇ ਵਿਚ ਸੁਣਵਾਈ ਹੋਈ। ਅਦਾਲਤ ਨੇ ਪੀੜਤਾ ਦਾ ਬਿਆਨ ਵੀ ਰਿਕਾਰਡ ਕੀਤਾ। ਗੋਆ ਪੁਲਸ ਵਲੋਂ ਪੈਰਵੀ ਕਰ ਰਹੇ ਸਰਕਾਰੀ ਵਕੀਲ ਫਰਾਂਸਿਸ ਨੇ ਕਿਹਾ ਕਿ ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ ਵਿਜੇਪਾਲ ਸਾਹਮਣੇ ਬਿਆਨ ਦਰਜ ਕਰਵਾਇਆ ਗਿਆ। ਮੀਡੀਆ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ ਗਈ।
ਦੱਸਣਯੋਗ ਹੈ ਕਿ ਤੇਜਪਾਲ 'ਤੇ ਆਪਣੀ ਇਕ ਸਹਿਯੋਗੀ ਮੁਲਾਜ਼ਮ ਨਾਲ 2013 ਵਿਚ ਜਬਰ-ਜ਼ਨਾਹ ਕਰਨ ਦਾ ਦੋਸ਼ ਹੈ।
ਸ਼੍ਰੀਨਗਰ : ਸੁਰੱਖਿਆ ਫੋਰਸ ਨੇ ਮੁਕਾਬਲੇ 'ਚ 2 ਅੱਤਵਾਦੀਆਂ ਨੂੰ ਕੀਤਾ ਢੇਰ
NEXT STORY