ਦੇਹਰਾਦੂਨ, (ਭਾਸ਼ਾ)- ਗਰਭਪਾਤ ਦੀ ਇਜਾਜ਼ਤ ਮੰਗਣ ਵਾਲੀ ਜਬਰ-ਜ਼ਨਾਹ ਦੀ ਸ਼ਿਕਾਰ ਇੱਕ ਕੁੜੀ ਨੇ ਉਤਰਾਖੰਡ ਦੇ ਰੁੜਕੀ 'ਚ ਬੁੱਧਵਾਰ ਅਦਾਲਤੀ ਕੰਪਲੈਕਸ ਵਿਚ ਕੀੜੇਮਾਰ ਦਵਾਈ ਪੀ ਲਈ। ਉਸ ਨੂੰ ਹਸਪਤਾਸ ਦਾਖਲ ਕਰਵਾਇਆ ਗਿਆ ਹੈ।
ਪੁਲਸ ਸੁਪਰਡੈਂਟ (ਦਿਹਾਤੀ) ਸਵਪਨ ਕਿਸ਼ੋਰ ਸਿੰਘ ਨੇ ਦੱਸਿਆ ਕਿ 4 ਮਹੀਨਿਆਂ ਦੀ ਗਰਭਵਤੀ ਕੁੜੀ ਨੂੰ ਪਹਿਲਾਂ ਰੁੜਕੀ ਦੇ ਸਰਕਾਰੀ ਹਸਪਤਾਲ ਦੇ ਟਰਾਮਾ ਸੈਂਟਰ ’ਚ ਲਿਜਾਇਆ ਗਿਆ। ਉਥੋਂ ਉਸ ਨੂੰ ਰਿਸ਼ੀਕੇਸ਼ ਦੇ ਏਮਸ ਲਈ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪੀੜਤਾ ਵਧੀਕ ਸਿਵਲ ਜੱਜ ਸਿੰਘਲ ਦੀ ਅਦਾਲਤ ਵਿੱਚ ਗਰਭਪਾਤ ਦੀ ਇਜਾਜ਼ਤ ਦੀ ਬੇਨਤੀ ਕਰਨ ਵਾਲੀ ਆਪਣੀ ਪਟੀਸ਼ਨ ਦੀ ਸੁਣਵਾਈ ਲਈ ਉਡੀਕ ਕਰ ਰਹੀ ਸੀ ਕਿ ਉਸ ਨੇ ਕੀੜੇਮਾਰ ਦਵਾਈ ਪੀ ਲਈ ਅਤੇ ਜ਼ਮੀਨ ’ਤੇ ਡਿੱਗ ਗਈ।
ਉੱਤਰ ਪ੍ਰਦੇਸ਼ ਦੇ ਬਦਾਯੂੰ ਦੀ ਰਹਿਣ ਵਾਲੀ ਉਕਤ ਕੁੜੀ ਨੇ ਰੁੜਕੀ ਨੇੜੇ ਭਗਵਾਨਪੁਰ ਇਲਾਕੇ ਦੇ ਇੱਕ ਵਿਅਕਤੀ ਵਿਰੁੱਧ ਜਬਰ-ਜ਼ਨਾਹ ਦਾ ਕੇਸ ਦਰਜ ਕਰਵਾਇਆ ਸੀ।
ਮੁਲਜ਼ਮ ਨੇ ਵਿਆਹ ਕਰਵਾਉਣ ਦਾ ਵਾਅਦਾ ਕਰ ਕੇ ਉਸ ਨਾਲ ਸਰੀਰਕ ਸਬੰਧ ਬਣਾਏ ਪਰ ਬਾਅਦ ਵਿੱਚ ਆਪਣੀ ਗੱਲ ਤੋਂ ਮੁੱਕਰ ਗਿਆ। ਮੁਲਜ਼ਮ ਨੂੰ 9 ਨਵੰਬਰ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿੱਤਾ ਗਿਆ ਸੀ।
ਤ੍ਰਿਣਮੂਲ ਦੇ ਸਾਬਕਾ ਵਿਧਾਇਕ ਦੇ ਘਰ ’ਤੇ ਇਨਕਮ ਟੈਕਸ ਦਾ ਛਾਪਾ
NEXT STORY