ਵੈੱਬ ਡੈਸਕ- ਸੋਸ਼ਲ ਮੀਡੀਆ ‘ਤੇ ਇਕ ਪੋਸਟ ਨੇ ਹਜ਼ਾਰਾਂ ਲੋਕਾਂ ਦਾ ਧਿਆਨ ਖਿੱਚ ਲਿਆ ਹੈ। ਲਿੰਕਡਇਨ ‘ਤੇ ਇਕ ਔਰਤ ਨੇ ਰਾਤ ਦੀ ਸਵਾਰੀ ਦੌਰਾਨ ਹੋਈ ਗੱਲਬਾਤ ਸਾਂਝੀ ਕੀਤੀ, ਜਿਸ ਨੇ ਨਾ ਸਿਰਫ਼ ਉਸਦੀ ਸੋਚ ਬਦਲੀ, ਬਲਕਿ ਹਜ਼ਾਰਾਂ ਪੜ੍ਹਨ ਵਾਲਿਆਂ ਦੇ ਮਨ ‘ਤੇ ਵੀ ਡੂੰਘਾ ਅਸਰ ਛੱਡਿਆ। ਇਹ ਕਹਾਣੀ ਇਕ ਜਵਾਨ ਰੈਪਿਡੋ ਡਰਾਈਵਰ ਦੀ ਹੈ, ਜੋ ਘੱਟ ਸਾਧਨਾਂ ਦੇ ਬਾਵਜੂਦ ਹੌਂਸਲੇ, ਮਿਹਨਤ ਅਤੇ ਪਾਜ਼ੇਟਿਵ ਸੋਚ ਨਾਲ ਆਪਣੀ ਜ਼ਿੰਦਗੀ ਨੂੰ ਨਵਾਂ ਰੁਖ ਦੇ ਰਿਹਾ ਹੈ।
ਇਹ ਵੀ ਪੜ੍ਹੋ : ਕੀ ਤੁਹਾਨੂੰ ਪਤਾ ਹੈ Jeans 'ਚ ਦਿਖਾਈ ਦੇਣ ਵਾਲੀ ਇਸ ਛੋਟੀ ਜੇਬ ਦਾ ਰਾਜ਼? ਇਹ ਰਹੀ ਅਸਲ ਵਜ੍ਹਾ
ਰਾਤ 9 ਵਜੇ ਦੀ ਸਵਾਰੀ ਅਤੇ ਇਕ ਬਦਲਾਅ ਲਿਆਉਣ ਵਾਲੀ ਗੱਲਬਾਤ
ਔਰਤ ਨੇ ਰੈਪਿਡੋ ਬੁੱਕ ਕਰਕੇ ਘਰ ਵਾਪਸ ਜਾਣਾ ਸੀ। ਰਾਹ ਵਿਚ ਹਲਕੀ ਜਿਹੀ ਗੱਲਬਾਤ ਸ਼ੁਰੂ ਹੋਈ, ਪਰ ਇਹ ਗੱਲਬਾਤ ਇਕ ਪ੍ਰੇਰਕ ਕਹਾਣੀ ਬਣ ਗਈ। ਜਦੋਂ ਉਸ ਨੇ ਡਰਾਈਵਰ ਨੂੰ ਪੁੱਛਿਆ ਕਿ ਕੀ ਉਹ ਇਹੀ ਕੰਮ ਫੁੱਲ-ਟਾਈਮ ਕਰਦਾ ਹੈ, ਤਾਂ ਉਸ ਦਾ ਜਵਾਬ ਕਾਫ਼ੀ ਹੈਰਾਨ ਕਰਨ ਵਾਲਾ ਸੀ।
ਤਿੰਨ ਵੱਖ-ਵੱਖ ਕੰਮ… ਇਕ ਹੀ ਮਨੋਰਥ: ਪਰਿਵਾਰ ਦੀ ਖੁਸ਼ੀ
- ਡਰਾਈਵਰ ਨੇ ਦੱਸਿਆ ਕਿ ਉਸ ਦਾ ਦਿਨ ਤਿੰਨ ਹਿੱਸਿਆਂ 'ਚ ਵੰਡਿਆ ਹੋਇਆ ਹੈ:-
- ਸਵੇਰੇ: ਉਹ ਫੂਡ ਡਿਲਿਵਰੀ ਪਾਰਟਨਰ ਵਜੋਂ ਆਰਡਰ ਪਹੁੰਚਾਉਂਦਾ ਹਾਂ
- ਦੁਪਹਿਰ ਅਤੇ ਸ਼ਾਮ: ਰੈਪਿਡੋ ‘ਤੇ ਸਵਾਰੀਆਂ ਛੱਡਦਾ ਹਾਂ,
- ਵੀਕਐਂਡ: ਆਪਣੇ ਭਰਾ ਨਾਲ ਮਿਲ ਕੇ ਸੜਕ ਕਿਨਾਰੇ ਛੋਟਾ ਜਿਹਾ ਫੂਡ ਸਟਾਲ ਚਲਾਉਂਦਾ ਹਾਂ।
ਇਹ ਤਿੰਨ ਕੰਮ ਉਹ ਇਸ ਲਈ ਕਰਦਾ ਹੈ ਤਾਂ ਜੋ ਘਰ ਦੀਆਂ ਸਾਰੀਆਂ ਜ਼ਰੂਰਤਾਂ ਆਸਾਨੀ ਨਾਲ ਪੂਰੀਆਂ ਹੋ ਸਕਣ ਅਤੇ ਪਰਿਵਾਰ ਨੂੰ ਕੋਈ ਕਮੀ ਨਾ ਰਹੇ।
“ਮਿਹਨਤ ਹੈ, ਪਰ ਘਰ ਖੁਸ਼ ਹੈ”—ਇਕ ਸਧਾਰਣ ਪਰ ਡੂੰਘੀ ਸੋਚ
ਔਰਤ ਦੇ ਮੁਤਾਬਕ, ਸਭ ਤੋਂ ਵੱਧ ਉਸ ਨੂੰ ਡਰਾਈਵਰ ਦੀ ਮੁਸਕਾਨ ਅਤੇ ਉਸ ਦੀ ਜ਼ਿੰਦਗੀ ਵੱਲ ਪਾਜ਼ੇਟਿਵ ਸੋਚ ਨੇ ਪ੍ਰਭਾਵਿਤ ਕੀਤਾ। ਡਰਾਈਵਰ ਨੇ ਹੱਸਦਿਆਂ ਕਿਹਾ,“ਮਿਹਨਤ ਤਾਂ ਹੈ ਮੈਡਮ, ਪਰ ਘਰ ਮਜ਼ੇ ਨਾਲ ਚੱਲ ਰਿਹਾ ਹੈ… ਇਹੀ ਕਾਫ਼ੀ ਹੈ।” ਉਸ ਨੇ ਇਹ ਵੀ ਦੱਸਿਆ ਕਿ ਤਿੰਨੋਂ ਕੰਮਾਂ ਦੇ ਸਹਾਰੇ ਉਸ ਦੀ ਮਹੀਨਾਵਾਰ ਆਮਦਨ ਲਗਭਗ 1 ਲੱਖ ਰੁਪਏ ਤੱਕ ਪਹੁੰਚ ਜਾਂਦੀ ਹੈ, ਜੋ ਔਰਤ ਲਈ ਹੈਰਾਨੀ ਦੀ ਗੱਲ ਸੀ। ਉਸ ਨੂੰ ਇਹ ਅਹਿਸਾਸ ਹੋਇਆ ਕਿ “ਅੱਜਕੱਲ੍ਹ ਕੋਈ ਮਿਹਨਤ ਨਹੀਂ ਕਰਦਾ” ਜਿਹੀ ਧਾਰਣਾ ਹਮੇਸ਼ਾ ਸਹੀ ਨਹੀਂ ਹੁੰਦੀ।
ਇਹ ਵੀ ਪੜ੍ਹੋ : ਵਾਰ–ਵਾਰ ਹੱਥ ਧੋਣਾ ਸਿਰਫ਼ ਆਦਤ ਨਹੀਂ, ਹੋ ਸਕਦੈ ਇਸ ਬੀਮਾਰੀ ਦਾ ਸੰਕੇਤ!
ਨੋਇਡਾ ’ਚ ਨਿਰਮਾਣ ਅਧੀਨ ਮਕਾਨ ਦੀ ਡਿੱਗੀ ਛੱਤ, 4 ਮਜ਼ਦੂਰਾਂ ਦੀ ਮੌਤ, ਕਈ ਜ਼ਖ਼ਮੀ
NEXT STORY