ਵੈੱਬ ਡੈਸਕ- ਅੱਜ ਦੇ ਸਮੇਂ 'ਚ ਸੋਸ਼ਲ ਮੀਡੀਆ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਬਣ ਗਿਆ ਹੈ। ਕਈ ਲੋਕ ਮਨੋਰੰਜਨ ਲਈ, ਤਾਜ਼ਾ ਖ਼ਬਰਾਂ ਲਈ ਜਾਂ ਆਪਣੇ ਵਿਚਾਰ ਸਾਂਝੇ ਕਰਨ ਲਈ ਸੋਸ਼ਲ ਮੀਡੀਆ ’ਤੇ ਐਕਟਿਵ ਰਹਿੰਦੇ ਹਨ। ਇਸ ਦੌਰਾਨ ਕਈ ਵਾਰ ਕੁਝ ਅਜਿਹੇ ਪੋਸਟ ਵੀ ਸਾਹਮਣੇ ਆ ਜਾਂਦੇ ਹਨ ਜੋ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਹੁਣੇ ਵੀ ਇਕ ਅਜਿਹਾ ਹੀ ਪੋਸਟ ਵਾਇਰਲ ਹੋ ਰਿਹਾ ਹੈ ਜਿਸ ਨੇ ਸਭ ਦਾ ਧਿਆਨ ਆਪਣੀ ਵੱਲ ਖਿੱਚ ਲਿਆ ਹੈ।
ਇਹ ਵੀ ਪੜ੍ਹੋ : ਵਾਰ–ਵਾਰ ਹੱਥ ਧੋਣਾ ਸਿਰਫ਼ ਆਦਤ ਨਹੀਂ, ਹੋ ਸਕਦੈ ਇਸ ਬੀਮਾਰੀ ਦਾ ਸੰਕੇਤ!
ਇਕ ਯੂਜ਼ਰ ਨੇ ਆਪਣੇ ਐਕਸ (ਪਹਿਲਾਂ ਟਵਿੱਟਰ) ਅਕਾਊਂਟ ਤੋਂ ਲੋਕਾਂ ਨੂੰ ਇਕ ਦਿਲਚਸਪ ਸਵਾਲ ਪੁੱਛਿਆ,''ਜੀਨਜ਼ ਦੇ ਸੱਜੇ ਪਾਸੇ ਵਾਲੀ ਜੇਬ ਦੇ ਉੱਪਰ ਦਿੱਤੀ ਉਹ ਛੋਟੀ ਜੇਬ ਆਖ਼ਿਰ ਕਿਉਂ ਬਣਾਈ ਜਾਂਦੀ ਹੈ?'' ਕਈਆਂ ਨੇ ਅਨੁਮਾਨ ਲਗਾਇਆ ਕਿ ਇਹ ਛੋਟੀ ਜੇਬ ਸਿੱਕੇ ਰੱਖਣ ਲਈ ਹੋਵੇਗੀ, ਕੁਝ ਨੇ ਇਸ ਨੂੰ ਫ਼ਿਜ਼ੂਲ ਦੱਸਿਆ, ਤਾਂ ਕੁਝ ਲੋਕ ਬੇਖ਼ਬਰ ਨਜ਼ਰ ਆਏ।
ਪਰ ਸੱਚਾਈ ਕੀ ਹੈ?
ਅਧਿਕਾਰਿਕ ਤੌਰ ’ਤੇ ਤਾਂ ਇਸ ਦਾ ਕੋਈ ਸਪਸ਼ਟ ਜਵਾਬ ਨਹੀਂ ਮਿਲਦਾ, ਪਰ ਇਤਿਹਾਸਕ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ ਜੀਨਜ਼ ’ਚ ਛੋਟੀ ਜੇਬ ਦੀ ਸ਼ੁਰੂਆਤ ਪਾਕੇਟ ਵਾਚ ਨੂੰ ਸੁਰੱਖਿਅਤ ਰੱਖਣ ਲਈ ਕੀਤੀ ਗਈ ਸੀ। 19ਵੀਂ ਸਦੀ 'ਚ ਜਦੋਂ ਜੀਨਜ਼ ਦੀ ਡਿਜ਼ਾਈਨ ਬਣੀ, ਉਸ ਸਮੇਂ ਕਲਾਈ ਘੜੀਆਂ ਨਹੀਂ ਹੁੰਦੀਆਂ ਸਨ ਅਤੇ ਲੋਕ ਆਪਣੀ ਪਾਕੇਟ ਵਾਚ ਨੂੰ ਇਸ ਛੋਟੀ ਜੇਬ 'ਚ ਰੱਖਦੇ ਸਨ। ਸਮੇਂ ਦੇ ਨਾਲ ਇਹ ਇਕ ਸਟਾਈਲ ਬਣ ਗਿਆ ਅਤੇ ਅੱਜ ਵੀ ਜੀਨਜ਼ ਨਿਰਮਾਤਾ ਇਹ ਜੇਬ ਡਿਜ਼ਾਈਨ ਦਾ ਹਿੱਸਾ ਬਣਾ ਕੇ ਰੱਖਦੇ ਹਨ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸੋਸ਼ਲ ਮੀਡੀਆ 'ਤੇ ਕੀਤੇ ਗਏ ਦਾਅਵਿਆਂ 'ਤੇ ਆਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।
ਭਾਰਤ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, ਗੁਆਂਢੀ ਦੇਸ਼ ਵੀ ਕੰਬੇ
NEXT STORY