ਨਵੀਂ ਦਿੱਲੀ- ਦੇਸ਼ ਦੇ ਸਾਬਕਾ ਚੀਫ਼ ਜਸਟਿਸ ਜਗਦੀਸ਼ ਸਿੰਘ ਖੈਹਰ, ਡਾਂਸਰ ਸ਼ੋਭਨਾ ਚੰਦਰਕੁਮਾਰ ਅਤੇ ਅਦਾਕਾਰ ਅਨੰਤ ਨਾਗ ਸਮੇਤ 68 ਉੱਘੀਆਂ ਸ਼ਖਸੀਅਤਾਂ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੰਗਲਵਾਰ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਬੀਤੀ 25 ਜਨਵਰੀ ਨੂੰ 76ਵੇਂ ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ’ਤੇ ਦੇਸ਼ ਦੇ ਨਾਗਰਿਕ ਪੁਰਸਕਾਰਾਂ - ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਲਈ ਕੁੱਲ 139 ਉੱਘੀਆਂ ਸ਼ਖਸੀਅਤਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਸੀ। ਰਾਸ਼ਟਰਪਤੀ ਨੇ ਮੰਗਲਵਾਰ ਨੂੰ ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਹੋਰਾਂ ਦੀ ਮੌਜੂਦਗੀ ਵਿਚ ਰਾਸ਼ਟਰਪਤੀ ਭਵਨ ਵਿਚ ਦੂਜੇ ਨਾਗਰਿਕ ਅਲੰਕਰਨ ਸਮਾਰੋਹ ਵਿਚ 68 ਚੁਣੀਆਂ ਸ਼ਖਸੀਅਤਾਂ ਨੂੰ ਪੁਰਸਕਾਰ ਪ੍ਰਦਾਨ ਕੀਤੇ। ਇਸ ਤੋਂ ਪਹਿਲਾਂ 28 ਅਪ੍ਰੈਲ ਨੂੰ ਪਹਿਲੇ ਪੁਰਸਕਾਰ ਸਮਾਰੋਹ ਵਿਚ ਰਾਸ਼ਟਰਪਤੀ ਮੁਰਮੂ ਨੇ 71 ਸ਼ਖਸੀਅਤਾਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਸੀ।

ਮੰਗਲਵਾਰ ਨੂੰ ਰਾਸ਼ਟਰਪਤੀ ਭਵਨ ਦੇ ਗਣਤੰਤਰ ਮੰਡਪ ਵਿਚ ਆਯੋਜਿਤ ਸਮਾਰੋਹ ਵਿਚ ਰਾਸ਼ਟਰਪਤੀ ਮੁਰਮੂ ਨੇ ਜੱਜ (ਸੇਵਾਮੁਕਤ) ਖੈਹਰ ਨੂੰ ਜਨਤਕ ਮਾਮਲਿਆਂ ਲਈ ਦੇਸ਼ ਦੇ ਦੂਜੇ ਸਰਵਉੱਚ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ, ਜਦਕਿ ਸਵਰਗੀ ਕਥੱਕ ਡਾਂਸਰ ਕੁਮੁਦਿਨੀ ਰਜਨੀਕਾਂਤ ਲਖੀਆ ਅਤੇ ਸਵਰਗੀ ਪ੍ਰਸਿੱਧ ਲੋਕ ਗਾਇਕਾ ਸ਼ਾਰਦਾ ਸਿਨਹਾ ਲਈ ਇਹ ਸਨਮਾਨ ਕ੍ਰਮਵਾਰ ਲਖੀਆ ਦੇ ਪੋਤੇ ਅਤੇ ਸਿਨਹਾ ਦੇ ਬੇਟੇ ਨੇ ਪ੍ਰਾਪਤ ਕੀਤਾ। ਰਾਸ਼ਟਰਪਤੀ ਨੇ ਸਮਾਰੋਹ ਦੌਰਾਨ 9 ਉੱਘੀਆਂ ਸ਼ਖਸੀਅਤਾਂ ਨੂੰ ਪਦਮ ਭੂਸ਼ਣ ਸਨਮਾਨ ਪ੍ਰਦਾਨ ਕੀਤਾ, ਜਿਨ੍ਹਾਂ ਵਿਚ ਡਾਂਸਰ ਅਤੇ ਅਦਾਕਾਰਾ ਸ਼ੋਭਨਾ ਚੰਦਰਕੁਮਾਰ, ਕਾਰੋਬਾਰੀ ਨੱਲੀ ਕੁੱਪੁਸਵਾਮੀ ਚੇੱਟੀ, ਪੁਰਾਤੱਤਵ ਵਿਗਿਆਨੀ ਕੈਲਾਸ਼ ਨਾਥ ਦੀਕਸ਼ਿਤ, ਡਾਂਸਰ ਜਤਿਨ ਗੋਸਵਾਮੀ, ਅਦਾਕਾਰ ਅਨੰਤ ਨਾਗ ਅਤੇ ਸਾਧਵੀ ਰਿਤੰਭਰਾ ਸ਼ਾਮਲ ਸਨ। ਅਰਥਸ਼ਾਸਤਰੀ ਬਿਬੇਕ ਦੇਬਰਾਏ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਸਪੀਕਰ ਮਨੋਹਰ ਜੋਸ਼ੀ ਲਈ ਇਹ ਸਨਮਾਨ ਦੇਬਰਾਏ ਦੀ ਪਤਨੀ ਅਤੇ ਜੋਸ਼ੀ ਦੇ ਪੁੱਤਰ ਨੇ ਪ੍ਰਾਪਤ ਕੀਤਾ।

14 ਮਸ਼ਹੂਰ ਸ਼ਖਸੀਅਤਾਂ ਪਦਮ ਸ਼੍ਰੀ ਨਾਲ ਸਨਮਾਨਿਤ
ਪਦਮ ਸ਼੍ਰੀ ਸਨਮਾਨ ਨਾਲ ਨਵਾਜੇ ਗਏ ਲੋਕਾਂ ਵਿਚ ਪ੍ਰਮੁੱਖ ਇਮਯੂਨੋਲੋਜਿਸਟ ਅਤੇ ਕੇ. ਜੀ. ਐੱਮ. ਯੂ. ਦੀ ਵਾਈਸ-ਚਾਂਸਲਰ ਸੋਨੀਆ ਨਿਤਿਆਨੰਦ, ਫੁੱਟਬਾਲਰ ਈ. ਮਨੀ ਵਿਜਯਨ, ਗਾਇਕਾ ਅਸ਼ਵਨੀ ਭਿਡੇ ਦੇਸ਼ਪਾਂਡੇ, ਅਭਿਨੇਤਾ ਅਸ਼ੋਕ ਲਕਸ਼ਮਣ ਸਰਾਫ, ਮਾਸਕ ਮੇਕਰ ਰੇਬਾ ਕਾਂਤਾ ਮਹੰਤਾ ਅਤੇ ਸੰਗੀਤਕਾਰ ਰਿੱਕੀ ਗਿਆਨ ਕੇਜ ਮੌਜੂਦ ਸਨ। ਪ੍ਰਸਿੱਧ ਥੀਏਟਰ ਕਲਾਕਾਰ ਅਤੇ ਕਾਰਜਕਾਰੀ ਕੋਚ ਬੈਰੀ ਜਾਨ, ਲੋਕ ਸੰਗੀਤਕਾਰ ਅਤੇ ਪ੍ਰਸਿੱਧ ਪਰਾਈ ਵਾਦਕ ਵੇਲੂ ਆਸਨ, ਕਾਰੋਬਾਰੀ ਸੱਜਣ ਭਜਨਕਾ, ਡਾ. ਨੀਰਜਾ ਭਟਲਾ, ਵਿਗਿਆਨੀ ਅਜੈ ਵੀ ਭੱਟ, ਲੇਖਕ ਸੰਤ ਰਾਮ ਦੇਸਵਾਲ, ਅਧਿਆਤਮਿਕ ਆਗੂ ਆਚਾਰੀਆ ਜੋਨਾਸ ਮੈਜੇੱਟੀ ਅਤੇ ਫਾਰੂਕ ਅਹਿਮਦ ਮੀਰ ਪਦਮਸ਼੍ਰੀ ਪੁਰਸਕਾਰ ਜੇਤੂਆਂ ਵਿਚ ਸ਼ਾਮਲ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
PM ਮੋਦੀ ਨੇ 1971 ਯੁੱਧ ਦੀਆਂ ਬਹਾਦਰ ਔਰਤਾਂ ਨੂੰ ਕੀਤਾ ਸਨਮਾਨਤ
NEXT STORY