ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ (RBI) ਦੀ 51ਵੀਂ ਮਾਨਿਟਰੀ ਪਾਲਿਸੀ ਕਮੇਟੀ (MPC) ਮੀਟਿੰਗ ਦੇ ਨਤੀਜੇ ਆ ਗਏ ਹਨ। ਕੇਂਦਰੀ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ 2 ਦਿਨਾਂ ਮੁਦਰਾ ਨੀਤੀ ਕਮੇਟੀ ਦੀ ਬੈਠਕ ਦੇ ਨਤੀਜਿਆਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਵਾਰ ਵੀ ਨੀਤੀਗਤ ਦਰਾਂ (ਰੈਪੋ ਰੇਟ) 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਤੁਹਾਡੇ ਲੋਨ ਦੀ EMI ਨਾ ਤਾਂ ਵਧੇਗੀ ਅਤੇ ਨਾ ਹੀ ਘਟੇਗੀ। ਇਹ ਲਗਾਤਾਰ 10ਵੀਂ ਵਾਰ ਹੈ ਜਦੋਂ ਰਿਜ਼ਰਵ ਬੈਂਕ ਨੇ ਰੈਪੋ ਰੇਟ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਇਸ ਤੋਂ ਬਾਅਦ ਰੈਪੋ ਰੇਟ 6.50% 'ਤੇ ਬਰਕਰਾਰ। ਜਦੋਂ ਕਿ ਰਿਵਰਸ ਰੈਪੋ ਰੇਟ 3.35% ਅਤੇ ਬੈਂਕ ਰੇਟ 6.75% 'ਤੇ ਸਥਿਰ ਰੱਖਿਆ ਗਿਆ ਹੈ।
EMI 'ਤੇ ਰੈਪੋ ਰੇਟ ਦਾ ਪ੍ਰਭਾਵ
RBI ਦੀ MPC ਦੀ ਮੀਟਿੰਗ ਹਰ ਦੋ ਮਹੀਨੇ ਬਾਅਦ ਹੁੰਦੀ ਹੈ ਅਤੇ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਸਮੇਤ 6 ਮੈਂਬਰ ਮਹਿੰਗਾਈ ਅਤੇ ਹੋਰ ਮੁੱਦਿਆਂ ਅਤੇ ਤਬਦੀਲੀਆਂ (ਨਿਯਮਾਂ 'ਚ ਬਦਲਾਅ) 'ਤੇ ਚਰਚਾ ਕਰਦੇ ਹਨ। ਇੱਥੇ ਤੁਹਾਨੂੰ ਦੱਸ ਦੇਈਏ ਕਿ ਰੈਪੋ ਰੇਟ ਦਾ ਬੈਂਕ ਲੋਨ ਲੈਣ ਵਾਲੇ ਗਾਹਕਾਂ ਨਾਲ ਸਿੱਧਾ ਸਬੰਧ ਹੈ। ਇਸ ਦੇ ਘਟਣ ਨਾਲ ਲੋਨ ਦੀ EMI ਘੱਟ ਜਾਂਦੀ ਹੈ ਅਤੇ ਇਸ ਦੇ ਵਧਣ ਨਾਲ ਇਹ ਵਧ ਜਾਂਦੀ ਹੈ। ਅਸਲ 'ਚ ਰੈਪੋ ਰੇਟ ਉਹ ਦਰ ਹੈ ਜਿਸ 'ਤੇ ਕਿਸੇ ਦੇਸ਼ ਦਾ ਕੇਂਦਰੀ ਬੈਂਕ ਫੰਡਾਂ ਦੀ ਕਮੀ ਦੇ ਮਾਮਲੇ 'ਚ ਵਪਾਰਕ ਬੈਂਕਾਂ ਨੂੰ ਪੈਸਾ ਉਧਾਰ ਦਿੰਦਾ ਹੈ। ਮੁਦਰਾ ਅਧਿਕਾਰੀਆਂ ਦੁਆਰਾ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਰੇਪੋ ਦਰ ਦੀ ਵਰਤੋਂ ਕੀਤੀ ਜਾਂਦੀ ਹੈ।
ਰੈਪੋ ਰੇਟ 'ਚ ਲਗਾਤਾਰ ਹੋਇਆ ਸੀ ਵਾਧਾ
ਰੈਪੋ ਦਰ ਫਿਲਹਾਲ 6.5 ਫੀਸਦੀ 'ਤੇ ਬਰਕਰਾਰ ਹੈ। ਇਸ ਤੋਂ ਪਹਿਲਾਂ ਜਦੋਂ ਦੇਸ਼ ਵਿਚ ਮਹਿੰਗਾਈ ਕੰਟਰੋਲ ਤੋਂ ਬਾਹਰ ਹੋ ਗਈ ਸੀ ਅਤੇ 7 ਫੀਸਦੀ ਨੂੰ ਪਾਰ ਕਰ ਗਈ ਸੀ। ਫਿਰ ਇਸ ਨੂੰ ਕੰਟਰੋਲ 'ਚ ਲਿਆਉਣ ਲਈ ਆਰਬੀਆਈ ਨੇ ਲਗਾਤਾਰ ਰੈਪੋ ਰੇਟ 'ਚ ਵਧਾਇਆ ਸੀ। ਮਈ 2022 ਤੋਂ ਫਰਵਰੀ 2023 ਤੱਕ ਇਸ 'ਚ ਕਈ ਗੁਣਾ ਵਾਧਾ ਕੀਤਾ ਗਿਆ ਅਤੇ ਇਹ 2.5 ਫੀਸਦੀ ਵਧਿਆ ਸੀ। ਹਾਲਾਂਕਿ, ਉਦੋਂ ਤੋਂ ਕੇਂਦਰੀ ਬੈਂਕ ਦੁਆਰਾ ਰੈਪੋ ਦਰ 'ਚ ਕਿਸੇ ਕਿਸਮ ਦਾ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖੜ੍ਹੇ ਟਰੱਕ ਨਾਲ ਟਕਰਾਈ ਬਾਈਕ, ਪਿਓ ਸਣੇ ਮਾਸੂਮ ਪੁੱਤ ਦੀ ਮੌਕੇ 'ਤੇ ਮੌਤ
NEXT STORY