ਰਿਆਸੀ/ਜੰਮੂ/ਰਾਮਗੜ੍ਹ, (ਉਦੈ/ਨਰਿੰਦਰ/ਉਪਿੰਦਰ)- ਰਿਆਸੀ ’ਚ ਸ਼ਿਵਖੋੜੀ ਤੋਂ ਪਰਤ ਰਹੇ ਸ਼ਰਧਾਲੂਆਂ ਦੀ ਬੱਸ ’ਤੇ ਗੋਲੀਬਾਰੀ ਕਰਨ ਵਾਲੇ ਅੱਤਵਾਦੀਆਂ ਦੇ ਮਦਦਗਾਰ ਹੋਣ ਦਾ ਖੁਲਾਸਾ ਹੋਇਆ ਹੈ। ਓਵਰ ਗਰਾਊਂਡ ਵਰਕਰ ਨੇ ਬੱਸ ’ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਰਸਤਾ ਅਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਸੀ।
ਪੁਲਸ ਵਲੋਂ ਫੜੇ ਗਏ ਸ਼ੱਕੀਆਂ ਤੋਂ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਹੈ। ਫੜਿਆ ਗਿਆ ਓਵਰ ਗਰਾਊਂਡ ਵਰਕਰ ਮੁੱਖ ਸ਼ੱਕੀ ਹੈ।
ਰਿਆਸੀ ਦੇ ਐੱਸ. ਐੱਸ. ਪੀ. ਮੋਹਿਤਾ ਸ਼ਰਮਾ ਨੇ ਖੁਲਾਸਾ ਕੀਤਾ ਕਿ 9 ਜੂਨ ਨੂੰ ਪੌਣੀ ’ਚ ਸ਼ਿਵਖੋੜੀ ਤੋਂ ਵਾਪਸ ਆ ਰਹੀ ਬੱਸ ’ਤੇ ਅੱਤਵਾਦੀ ਹਮਲੇ ’ਚ ਵੱਡੀ ਸਫਲਤਾ ਮਿਲੀ ਸੀ। ਪੁਲਸ ਨੇ ਹਮਲੇ ਦੇ ਸਬੰਧ ਵਿਚ ਪੁੱਛਗਿੱਛ ਲਈ ਕਰੀਬ 50 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਇਕ ਸ਼ੱਕੀ ਨੇ ਆਪਣੀ ਸ਼ਮੂਲੀਅਤ ਕਬੂਲੀ ਹੈ। ਸ਼ੱਕੀ ਦੀ ਪਛਾਣ ਰਾਜੌਰੀ ਜ਼ਿਲੇ ਦੇ ਬੰਡਰਾਹੀ ਨਾਲਾ ਨਿਵਾਸੀ 45 ਸਾਲਾ ਹਾਕਮ ਵਜੋਂ ਹੋਈ ਹੈ।
ਦੂਜੇ ਪਾਸੇ ਸਰਹੱਦੀ ਖੇਤਰ ਰਾਮਗੜ੍ਹ ਦੇ ਐੱਸ. ਐੱਮ. ਪੁਰਾ ਵਿਚ ਪੁਲਸ ਅਤੇ ਬੀ. ਐੱਸ. ਐੱਫ. ਵਲੋਂ ਸਰਚ ਆਪ੍ਰੇਸ਼ਨ ਚਲਾਇਆ ਗਿਆ। ਇਸ ਮੌਕੇ 148 ਬੀ. ਐੱਸ. ਐੱਫ. ਅਤੇ ਐੱਸ. ਓ. ਜੀ. ਜੇ. ਕੇ. ਪੀ. ਵਲੋਂ ਬੀ. ਓ. ਪੀ. ਫਤਵਾਲ, ਬੀ. ਓ. ਪੀ. ਐੱਸ. ਐੱਮ. ਪੁਰਾ ਅਤੇ ਰਾਮਗੜ੍ਹ ਜ਼ਿਲਾ ਸਾਂਬਾ ਦੇ ਡੀ. ਐੱਸ. ਪੀ. ਗਾਰੂ ਰਾਮ ਦੀ ਦੇਖ-ਰੇਖ ਹੇਠ ਬਕਾਇਦਾ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ।
ਭਾਜਪਾ ਦੇ ਸੀਨੀਅਰ ਨੇਤਾ ਬ੍ਰਿਜਮੋਹਨ ਅਗਰਵਾਲ ਨੇ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫਾ
NEXT STORY