ਮੁੰਬਈ- ਸਤੰਬਰ ਮਹੀਨੇ ’ਚ 7,000 ਨਵੇਂ ਰੰਗਰੂਟਾਂ ਦੀ ਸਿਖਲਾਈ ਆਖਰੀ ਪੜਾਅ ’ਚ ਹੋਣ ਕਾਰਨ ਮੁੰਬਈ ਪੁਲਸ ’ਚ ਹਾਲ ਦੇ ਸਮੇਂ ’ਚ ਇਕ ਵਾਰ ’ਚ ਸਭ ਤੋਂ ਵੱਡੀ ਗਿਣਤੀ ’ਚ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇਗੀ। ਇਨ੍ਹਾਂ 7,000 ਰੰਗਰੂਟਾਂ ਨਾਲ ਮੁੰਬਈ ਪੁਲਸ ਦੀ ਗਿਣਤੀ ’ਚ ਲੱਗਭਗ 22 ਫ਼ੀਸਦੀ ਜਾਂ ਮੌਜੂਦਾ ਗਿਣਤੀ ਦਾ 5ਵਾਂ ਹਿੱਸਾ ਵਧ ਜਾਵੇਗਾ।
ਸਿਟੀ ਪੁਲਸ ਫੋਰਸ ’ਚ ਮੌਜੂਦਾ ’ਚ 32,000 ਮੁਲਾਜ਼ਮ ਹਨ, ਜੋ ਕਿ ਕੁੱਲ ਫੋਰਸ ਦਾ ਲੱਗਭਗ 90 ਫ਼ੀਸਦੀ ਹੈ। ਇਹ ਇਸ ਦੇ ਮਨਜ਼ੂਰ ਮੁਲਾਜ਼ਮਾਂ ਦੀ ਗਿਣਤੀ 44,000 ਨਾਲੋਂ ਲੱਗਭਗ 12,000 ਘੱਟ ਹੈ।
ਪਿਛਲੇ ਸਾਲ ਭਰਤੀ ਕੀਤੇ ਗਏ 7,000 ਕਾਂਸਟੇਬਲਾਂ, ਜਿਨ੍ਹਾਂ ਨੇ ਅਗਸਤ ’ਚ ਆਪਣੀ ਪੁਲਸ ਸਿਖਲਾਈ ਪੂਰੀ ਕਰ ਲਈ ਸੀ, ਉਨ੍ਹਾਂ ਦੇ ਛੇਤੀ ਹੀ ਜ਼ਿੰਮੇਵਾਰੀ ਸੰਭਾਲਣ ਦੀ ਸੰਭਾਵਨਾ ਹੈ। ਇਸ ਲਈ ਕਾਂਸਟੇਬਲ ਪੱਧਰ ’ਤੇ ਗਿਣਤੀ ’ਚ ਵਾਧਾ ਵਿਸ਼ੇਸ਼ ਤੌਰ ’ਤੇ ਤਿਓਹਾਰਾਂ ਦੇ ਮੌਸਮ ਤੋਂ ਪਹਿਲਾਂ ਲਾਭਦਾਇਕ ਸਿੱਧ ਹੋਵੇਗਾ, ਕਿਉਂਕਿ ਗਣੇਸ਼ ਚਤੁਰਥੀ ਵਰਗੇ ਤਿਓਹਾਰਾਂ ਦੌਰਾਨ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਪੁਲਸ ਫੋਰਸ ਨੂੰ ਜ਼ਮੀਨੀ ਪੱਧਰ ’ਤੇ ਵੱਧ ਗਿਣਤੀ ’ਚ ਜਵਾਨਾਂ ’ਤੇ ਨਿਰਭਰ ਰਹਿਣਾ ਪੈਂਦਾ ਹੈ।
ਸੰਯੁਕਤ ਪੁਲਸ ਕਮਿਸ਼ਨਰ (ਪ੍ਰਸ਼ਾਸਨ) ਐੱਸ. ਜੈਕੁਮਾਰ ਨੇ ਕਿਹਾ ਕਿ ਸਿਖਲਾਈ ਲਈ ਗਏ 7,000 ਤੋਂ ਜ਼ਿਆਦਾ ਜਵਾਨਾਂ ’ਚੋਂ 4,500 ਨੇ ਪੁਲਸ ਸਿਖਲਾਈ ਕੇਂਦਰਾਂ (ਪੀ. ਟੀ. ਸੀ.) ’ਚ ਆਪਣੀ ਸਿਖਲਾਈ ਪੂਰੀ ਕਰ ਲਈ ਹੈ। ਜਦੋਂ ਕਿ ਹਾਲ ਹੀ ’ਚ 900 ਤੋਂ ਜ਼ਿਆਦਾ ਡਰਾਈਵਰ ਪੁਲਸ ਫੋਰਸ ’ਚ ਸ਼ਾਮਲ ਹੋਏ ਹਨ। ਸਿਖਲਾਈ ਪੂਰੀ ਕਰਨ ਵਾਲੇ 4,500 ਤੋਂ ਜ਼ਿਆਦਾ ਲੋਕ ਇਕ ਜਾਂ ਦੋ ਦਿਨਾਂ ’ਚ ਸ਼ਾਮਲ ਹੋ ਜਾਣਗੇ। ਬਾਕੀ ਲੋਕ ਵੀ ਆਉਣ ਵਾਲੇ ਮਹੀਨਿਆਂ ’ਚ ਸ਼ਾਮਲ ਹੋ ਜਾਣਗੇ।
ਇਕ ਹੋਰ ਅਧਿਕਾਰੀ ਨੇ ਕਿਹਾ ਕਿ ਬਾਕੀ ਜਵਾਨਾਂ ਨੇ ਵੀ ਲੱਗਭਗ ਸਿਖਲਾਈ ਪੂਰਾ ਕਰ ਲਈ ਹੈ, ਇਸ ਲਈ ਸਤੰਬਰ ਤੱਕ ਬਾਕੀ ਜਵਾਨ ਵੀ ਪੁਲਸ ਫੋਰਸ ’ਚ ਸ਼ਾਮਲ ਹੋ ਜਾਣਗੇ।
ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਸੂਬੇ ’ਚ 10 ਪੀ. ਟੀ. ਸੀ. ਹਨ, ਜਿਨ੍ਹਾਂ ’ਚ 7,000 ਤੋਂ ਜ਼ਿਆਦਾ ਜਵਾਨਾਂ ਨੂੰ ਸਿਖਲਾਈ ਦੇਣ ਦੀ ਸਮਰੱਥਾ ਹੈ। ਉਨ੍ਹਾਂ ਦੀ ਸਿਖਲਾਈ ਪੂਰੀ ਹੋ ਚੁੱਕੀ ਹੈ ਅਤੇ ਪਿਛਲੇ ਹਫ਼ਤੇ ਉਨ੍ਹਾਂ ਦੀ ਪਾਸਿੰਗ ਆਊਟ ਪਰੇਡ (ਪੀ. ਓ. ਪੀ.) ਕੀਤੀ ਗਈ, ਜਿਸ ਤੋਂ ਬਾਅਦ ਉਹ ਹੁਣ ਮੁੰਬਈ ਪੁਲਸ ’ਚ ਸ਼ਾਮਲ ਹੋਣ ਲਈ ਤਿਆਰ ਹਨ।
ਇਕ ਆਈ. ਪੀ. ਐੱਸ. ਅਧਿਕਾਰੀ ਨੇ ਕਿਹਾ ਕਿ ਇਹ ਫੋਰਸ ਲਈ ਲੋਕਸ਼ਕਤੀ ਦੇ ਮਾਮਲੇ ’ਚ ਇਕ ਵੱਡਾ ਵਾਧਾ ਹੋਵੇਗਾ।
ਜਾਤੀ ਆਧਾਰਿਤ ਮਰਦਮਸ਼ੁਮਾਰੀ ਕਰਾਉਣ ਦੀ ਪਟੀਸ਼ਨ ਖਾਰਿਜ
NEXT STORY