ਗੈਜੇਟ ਡੈਸਕ- ਟੈਲੀਕਾਮ ਰੈਗੂਲੇਟਰ ਅਥਾਰਟੀ ਆਫ਼ ਇੰਡੀਆ (ਟ੍ਰਾਈ) ਨੇ ਦੇਸ਼ ਦੇ ਟੈਲੀਕਾਮ ਆਪਰੇਟਰਾਂ ਜਿਵੇਂ ਜੀਓ, ਏਅਰਟੈੱਲ, ਵੀਆਈ ਅਤੇ ਬੀਐੱਸਐੱਨਐੱਲ ਨੂੰ ਝਟਕਾ ਦਿੱਤਾ ਹੈ। TRAI ਨੇ ਦੂਰਸੰਚਾਰ ਉਪਭੋਗਤਾ ਸੁਰੱਖਿਆ (13ਵਾਂ ਸੋਧ) ਨਿਯਮ, 2026 ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਇਸ ਨੂੰ 21 ਸਤੰਬਰ ਨੂੰ ਜਾਰੀ ਕੀਤਾ ਗਿਆ ਸੀ। ਇਸ ਨਾਲ ਹੁਣ ਮਹਿੰਗੇ ਰੀਚਾਰਜ ਪਲਾਨਜ਼ ਦੀ ਛੁੱਟੀ ਹੋ ਜਾਵੇਗੀ। ਹੁਣ ਮੋਬਾਈਲ ਕੰਪਨੀਆਂ ਨੂੰ ਬਿਨਾਂ ਕਿਸੇ ਡਾਟਾ ਦੇ, ਸਿਰਫ਼ ਵਾਇਸ ਕਾਲਿੰਗ ਅਤੇ ਐੱਸਐੱਮਐੱਸ ਚਾਹੁਣ ਵਾਲੇ ਗਾਹਕਾਂ ਲਈ ਘੱਟ ਵੈਲੀਡਿਟੀ ਅਤੇ ਘੱਟ ਕੀਮਤ ਵਾਲੇ ਸਪੈਸ਼ਲ ਟੈਰਿਫ਼ ਵਾਊਚਰ ਪੇਸ਼ ਕਰਨੇ ਹੋਣਗੇ।
ਇਹ ਨਿਯਮ ਉਨ੍ਹਾਂ ਕਰੋੜਾਂ ਸਾਧਾਰਨ ਅਤੇ ਘੱਟ ਆਮਦਨ ਵਾਲੇ ਮੋਬਾਈਲ ਯੂਜ਼ਰਸ ਨੂੰ ਧਿਆਨ 'ਚ ਰੱਖ ਕੇ ਲਿਆਂਦਾ ਗਿਆ ਹੈ, ਜੋ ਸਿਰਫ਼ ਫੋਨ 'ਤੇ ਗੱਲ ਕਰਨ ਅਤੇ ਮੈਸੇਜ ਭੇਜਣ ਲਈ ਰੀਚਾਰਜ ਕਰਵਾਉਂਦੇ ਹਨ। ਉਨ੍ਹਾਂ ਨੂੰ ਅਣਚਾਹੇ ਡਾਟਾ ਲਈ ਵਾਧੂ ਭੁਗਤਾਨ ਕਰਨਾ ਪੈਂਦਾ ਹੈ। ਇਸ ਨਾਲ ਲਗਭਗ 25 ਤੋਂ 30 ਕਰੋੜ ਭਾਰਤੀਆਂ ਨੂੰ ਸਿੱਧੀ ਰਾਹਤ ਮਿਲੇਗੀ, ਜੋ ਬੇਸਿਕ ਫੀਚਰ ਫੋਨਾਂ 'ਤੇ ਨਿਰਭਰ ਕਰਦੇ ਹਨ।
21 ਸਤੰਬਰ ਨੂੰ ਜਾਰੀ ਇਸ ਨਵੇਂ ਨਿਯਮ ਦੇ ਅਧੀਨ, ਟੈਲੀਕਾਮ ਕੰਪਨੀਆਂ ਨੂੰ ਵਾਇਸ, ਐੱਸਐੱਮਐੱਸ ਅਤੇ ਡਾਟਾ ਸੇਵਾਵਾਂ ਲਈ 30 ਦਿਨ ਜਾਂ ਉਸ ਤੋਂ ਘੱਟ ਵੈਲੀਡਿਟੀ ਵਾਲੇ ਕਈ ਛੋਟੇ ਸਪੈਸ਼ਲ ਟੈਰਿਫ ਵਾਊਚਰ ਬਾਜ਼ਾਰ 'ਚ ਉਤਾਰਨੇ ਹੋਣਗੇ। ਟ੍ਰਾਈ ਅਨੁਸਾਰ, ਸਾਲ 2024 'ਚ '12ਵੇਂ ਸੋਧ' ਦੇ ਲਾਗੂ ਹੋਣ ਮਗਰੋਂ ਕੰਪਨੀਆਂ ਨੇ ਸਿਰਫ਼ ਕਾਲਿੰਗ ਪੈਕ ਤਾਂ ਪੇਸ਼ ਕੀਤੇ ਸਨ ਪਰ ਉਨ੍ਹਾਂ ਨੇ ਜਾਣਬੁੱਝ ਕੇ ਇਨ੍ਹਾਂ ਪੈਕ ਨੂੰ ਸਿਰਫ਼ ਬਹੁਤ ਲੰਬੀ ਵੈਲੀਡਿਟੀ ਲਈ ਹੀ ਲਿਮਿਟ ਕਰ ਦਿੱਤਾ ਸੀ। ਇਸ ਰਣਨੀਤਕ ਕਮੀ ਕਾਰਨ ਗਰੀਬ ਅਤੇ ਘੱਟ ਆਮਦਨ ਵਾਲੇ ਗਾਹਕ ਇਨ੍ਹਾਂ ਨੂੰ ਖਰੀਦ ਨਹੀਂ ਪਾਉਂਦੇ ਸਨ। ਇਸ ਕਮੀ ਨੂੰ ਦੂਰ ਕਰਨ ਲਈ ਟ੍ਰਾਈ ਨੇ ਇਹ ਨਵਾਂ ਸਖ਼ਤ ਸੋਧ ਪੇਸ਼ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਾਮੇਡੀਅਨ ਪੁਲਕਿਤ ਮਨੀ ਨੇ "ਵਾਰ-ਵਾਰ ਮਿਲ ਰਹੀਆਂ ਧਮਕੀਆਂ" ਕਾਰਨ 3 ਸ਼ੋਅ ਕੀਤੇ ਰੱਦ
NEXT STORY