ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਦਰਰੇ ’ਚ ਇਕ ਜਨਵਰੀ ਨੂੰ ਰਿਕਾਰਡ ਗਿਣਤੀ ’ਚ ਵਾਹਨਾਂ ਨੇ ਅਟਲ ਸੁਰੰਗ ਪਾਰ ਕੀਤੀ। ਇਹ ਜਾਣਕਾਰੀ ਲਾਹੌਲ ਅਤੇ ਸਪੀਤੀ ਦੇ ਪੁਲਸ ਸੁਪਰਡੈਂਟ ਮਾਨਵ ਵਰਮਾ ਨੇ ਸੋਮਵਾਰ ਨੂੰ ਦਿੱਤੀ। ਵਰਮਾ ਨੇ ਕਿਹਾ ਕਿ 2022 ਦੇ ਪਹਿਲੇ ਦਿਨ 24 ਘੰਟੇ ’ਚ ਕੁੱਲ 7,515 ਵਾਹਨਾਂ ਨੇ ਸੁਰੰਗ ਪਾਰ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਿੰਨ ਅਕਤੂਬਰ 2020 ਨੂੰ ਉਦਘਾਟਨ ਤੋਂ ਬਾਅਦ ਇਕ ਦਿਨ ’ਚ ਰੋਹਤਾਂਗ ’ਚ ਅਟਲ ਸੁਰੰਗ ਪਾਰ ਕਰਨ ਵਾਲੇ ਵਾਹਨਾਂ ਦੀ ਇਹ ਸਭ ਤੋਂ ਵੱਧ ਗਿਣਤੀ ਹੈ।
ਇਹ ਵੀ ਪੜ੍ਹੋ : ਨਜਾਇਜ਼ ਸੰਬੰਧਾਂ 'ਚ ਰੋੜਾ ਬਣੀ 3 ਸਾਲਾ ਮਾਸੂਮ ਨਾਲ ਹੈਵਾਨਗੀ, ਦਾਦੀ ਦੇ ਪ੍ਰੇਮੀ ਨੇ ਰੇਪ ਪਿੱਛੋਂ ਕੀਤਾ ਕਤਲ
ਉਨ੍ਹਾਂ ਕਿਹਾ ਕਿ ਇਕ ਅਨੁਮਾਨ ਅਨੁਸਾਰ ਇਕ ਜਨਵਰੀ ਨੂੰ ਇਨ੍ਹਾਂ ਵਾਹਨਾਂ ’ਚ 60 ਹਜ਼ਾਰ ਤੋਂ ਵੱਧ ਲੋਕਾਂ ਨੇ ਸੁਰੰਗ ਪਾਰ ਕੀਤੀ। ਅਟਲ ਸੁਰੰਗ 10 ਹਜ਼ਾਰ ਫੁੱਟ ਤੋਂ ਵੱਧ ਉੱਚਾਈ ’ਤੇ ਸਥਿਤ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਹੈ। 10,040 ਫੁੱਟ ਦੀ ਉੱਚਾਈ ’ਤੇ ਬਣਿਆ 9.02 ਕਿਲੋਮੀਟਰ ਦਾ ਅੰਡਰਪਾਸ ਲਾਹੌਲ-ਸਪੀਤੀ ਜ਼ਿਲ੍ਹੇ ਦੇ ਲਾਹੌਲ ਅਤੇ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਮਨਾਲੀ ਨੂੰ ਜੋੜਦਾ ਹੈ। ਅਕਤੂਬਰ 2020 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਸ ਨੂੰ ਜਨਤਾ ਲਈ ਖੋਲ੍ਹੇ ਜਾਣ ਤੋਂ ਬਾਅਦ ਇਹ ਇਕ ਪ੍ਰਮੁੱਖ ਸੈਰ-ਸਪਾਟਾ ਸਥਾਨ ਬਣ ਗਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕੋਵਿਡ ਟੀਕਾਕਰਨ ਨੂੰ ਲੈ ਕੇ ਉਤਸ਼ਾਹ, ਇਕ ਦਿਨ ’ਚ ਇੰਨੇ ਲੱਖ ਬੱਚਿਆਂ ਨੇ ਲਈ ਪਹਿਲੀ ਖ਼ੁਰਾਕ
NEXT STORY