ਨੈਸ਼ਨਲ ਡੈਸਕ- ਦਿੱਲੀ ਦੇ ਇਤਿਹਾਸਿਕ ਲਾਲ ਕਿਲ੍ਹੇ ਨੇੜੇ ਸੋਮਵਾਰ ਸ਼ਾਮ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ ਜਤੋਂ ਇੱਕ ਚੱਲਦੀ ਕਾਰ ਵਿੱਚ ਧਮਾਕਾ ਹੋ ਗਿਆ। ਲਾਲ ਬੱਤੀ 'ਤੇ ਰੁਕੀ ਇਕ ਕਾਰ 'ਚ ਅਚਾਨਕ ਜ਼ਬਰਦਸਤ ਧਮਾਕਾ ਹੋ ਗਿਆ ਜਿਸ ਨੇ ਨੇੜੇ ਖੜ੍ਹੇ ਕਈ ਹੋਰ ਵਾਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਘਟਨਾ ਨੇ ਨਾ ਸਿਰਫ਼ ਰਾਹਗੀਰਾਂ ਨੂੰ ਹੈਰਾਨ ਕਰ ਦਿੱਤਾ ਬਲਕਿ ਸ਼ਹਿਰ ਭਰ ਦੀਆਂ ਸੁਰੱਖਿਆ ਏਜੰਸੀਆਂ ਨੂੰ ਵੀ ਹਾਈ ਅਲਰਟ 'ਤੇ ਕਰ ਦਿੱਤਾ।
ਦਿੱਲੀ ਪੁਲਸ ਕਮਿਸ਼ਨਰ ਸਤੀਸ਼ ਗੋਲਚਾ ਨੇ ਕਿਹਾ ਕਿ ਇਹ "ਕੋਈ ਆਮ ਧਮਾਕਾ ਨਹੀਂ" ਸੀ। ਉਨ੍ਹਾਂ ਕਿਹਾ ਕਿ ਧਮਾਕਾ ਸ਼ਾਮ 6:52 ਵਜੇ ਦੇ ਕਰੀਬ ਹੋਇਆ। ਉਨ੍ਹਾਂ ਦੇ ਅਨੁਸਾਰ, ਗੱਡੀ ਬਹੁਤ ਹੌਲੀ ਚੱਲ ਰਹੀ ਸੀ ਅਤੇ ਸਿਗਨਲ 'ਤੇ ਰੁਕਦੇ ਹੀ ਧਮਾਕਾ ਹੋ ਗਿਆ, ਜਿਸ ਨਾਲ ਨੇੜਲੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਪੁਲਸ ਕਮਿਸ਼ਨਰ ਨੇ ਕਿਹਾ ਕਿ ਐੱਫਐੱਸਐੱਲ, ਐੱਨਆਈਏ ਅਤੇ ਹੋਰ ਜਾਂਚ ਏਜੰਸੀਆਂ ਘਟਨਾ ਸਥਾਨ 'ਤੇ ਪਹੁੰਚ ਗਈਆਂ ਹਨ, ਅਤੇ ਹਰ ਪਹਿਲੂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਗਿਆ ਘਟਨਾ 'ਚ ਕਈ ਲੋਕਾਂ ਦੀ ਜਾਨ ਗਈ ਹੈ ਅਤੇ ਕੁਝ ਗੰਭੀਰ ਰੂਪ ਨਾਲ ਜ਼ਖ਼ਮੀ ਹਨ। ਸਾਰੇ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਾ ਗਿਆ ਹੈ, ਜਦੋਂਕਿ ਪੁਲਸ ਇਲਾਕੇ ਨੂੰ ਘਰੇ ਕੇ ਸਬੂਤ ਇਕੱਠੇ ਕਰਨ 'ਚ ਜੁਟੀ ਹੈ।
ਦਿੱਲੀ ਧਮਾਕਾ ਮਾਮਲਾ: ਹਰਿਆਣਾ ਨੰਬਰ ਵਾਲੀ ਗੱਡੀ ਦਾ ਇਸਤੇਮਾਲ, ਨਦੀਮ ਦੇ ਨਾਮ 'ਤੇ ਸੀ ਰਜਿਸਟਰਡ
NEXT STORY