ਅਹਿਮਦਾਬਾਦ, (ਭਾਸ਼ਾ)- ਗੁਡਸ ਐਂਡ ਸਰਵਿਸਿਜ਼ ਟੈਕਸ (ਜੀ. ਐੱਸ. ਟੀ.) ’ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਝੂਠੀ ਵੀਡੀਓ ਸ਼ੇਅਰ ਕਰਨ ਲਈ ਗੁਜਰਾਤ ਪੁਲਸ ਨੇ ਇਕ ਵਿਅਕਤੀ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਹੈ।
ਰਾਜ ਮੰਤਰੀ ਹਰਸ਼ ਸੰਘਵੀ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ। ਵੀਡੀਓ ਕਲਿੱਪ ’ਚ ਸੀਤਾਰਮਨ ਨੂੰ ਕਥਿਤ ਤੌਰ ’ਤੇ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਅਤੇ ਜੀ. ਐੱਸ. ਟੀ. ਨੂੰ ਗੁਪਤ ਸੂਚਨਾ ਟੈਕਸ ਕਰਾਰ ਦਿੰਦੇ ਹੋਏ ਵਿਖਾਇਆ ਗਿਆ ਹੈ।
ਇਸ ਨੂੰ ਚਿਰਾਗ ਪਟੇਲ ਨਾਂ ਦੇ ਵਿਅਕਤੀ ਨੇ ਆਪਣੇ ‘ਐਕਸ’ ਹੈਂਡਲ ’ਤੇ ਸ਼ੇਅਰ ਕੀਤਾ ਸੀ। ਪਟੇਲ ਦੀ ‘ਐਕਸ’ ਪ੍ਰੋਫਾਈਲ ਮੁਤਾਬਕ ਉਹ ਅਮਰੀਕਾ ’ਚ ਰਹਿੰਦਾ ਹੈ। ਗ੍ਰਹਿ ਰਾਜ ਮੰਤਰੀ ਹਰਸ਼ ਨੇ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕਰਨ ਲਈ ‘ਡੀਪਫੇਕ’ ਵੀਡੀਓ ਫੈਲਾਉਣ ਦੀ ਕਾਰਵਾਈ ਘਿਣਾਉਣੀ ਹੈ।
ਉਨ੍ਹਾਂ ਕਿਹਾ ਕਿ ਗੁਜਰਾਤ ਪੁਲਸ ਨੇ ਫਰਜ਼ੀ ਵੀਡੀਓ ਫੈਲਾਉਣ ਲਈ ਇਕ ਵਿਅਕਤੀ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਹੈ। ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਾਨੂੰ ਅਜਿਹੇ ਜਾਲ ’ਚ ਨਹੀਂ ਫਸਣਾ ਚਾਹੀਦਾ ਅਤੇ ਆਪਣੇ ਡਿਜੀਟਲ ਖੇਤਰ ’ਚ ਸੱਚਾਈ ਅਤੇ ਜਵਾਬਦੇਹੀ ਨੂੰ ਪਹਿਲ ਦੇਣੀ ਚਾਹੀਦੀ ਹੈ।
ਅੱਗੇ-ਅੱਗੇ ਕੁੜੀ-ਮੁੰਡਾ, ਪਿੱਛੇ-ਪਿੱਛੇ ਘਰ ਵਾਲੇ, ਇਹਨੂੰ ਕਹਿੰਦੇ ਨੇ ਭੱਜ ਕੇ ਵਿਆਹ ਕਰਵਾਉਣਾ
NEXT STORY