ਜੀਂਦ- ਦਿੱਲੀ ਵਿਧਾਨ ਸਭਾ ਚੋਣਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਭਾਜਪਾ ਨੇ ਕੱਲ੍ਹ ਆਪਣੇ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕੀਤਾ। ਰੇਖਾ ਗੁਪਤਾ ਨੂੰ ਦਿੱਲੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਐਲਾਨ ਭਾਜਪਾ ਦੇ 27 ਸਾਲਾਂ ਬਾਅਦ ਰਾਸ਼ਟਰੀ ਰਾਜਧਾਨੀ 'ਚ ਸੱਤਾ 'ਚ ਵਾਪਸ ਆਉਣ ਤੋਂ ਲਗਭਗ 10 ਦਿਨ ਬਾਅਦ ਕੀਤਾ ਗਿਆ। ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ 70 ਵਿਚੋਂ 48 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ। ਰੇਖਾ ਗੁਪਤਾ ਜੁਲਾਨਾ ਦੇ ਪਿੰਡ ਨੰਦਗੜ੍ਹ ਦੀ ਧੀ ਹੈ। ਉਨ੍ਹਾਂ ਦੀ ਉਮਰ 50 ਸਾਲ ਹੈ। ਉਨ੍ਹਾਂ ਦਾ ਪਰਿਵਾਰ ਨੰਦਗੜ੍ਹ ਪਿੰਡ ਵਿਚ ਹੀ ਰਹਿੰਦਾ ਹੈ। ਧੀ ਦੇ ਮੁੱਖ ਮੰਤਰੀ ਬਣਨ 'ਤੇ ਪੂਰੇ ਪਿੰਡ 'ਚ ਖੁਸ਼ੀ ਦਾ ਮਾਹੌਲ ਹੈ। ਰੇਖਾ ਗੁਪਤਾ ਦੇ ਪਿਤਾ ਬੈਂਕ ਆਫ਼ ਇੰਡੀਆ ਵਿਚ ਬੈਂਕ ਮੈਨੇਜਰ ਵਜੋਂ ਨੌਕਰੀ ਕਰਦੇ ਸਨ।
ਰਾਜਨੀਤੀ 'ਚ ਲੰਮਾ ਤਜਰਬਾ, ਸੰਗਠਨ 'ਚ ਮਜ਼ਬੂਤ ਪਕੜ
ਦਿੱਲੀ ਦੀ ਕਮਾਨ ਤੇਜ਼ ਤਰਾਰਨੇਤਾ ਰੇਖਾ ਗੁਪਤਾ ਨੂੰ ਸੌਂਪ ਕੇ ਭਾਜਪਾ ਨੇ ਸੰਕੇਤ ਦਿੱਤਾ ਹੈ ਕਿ ਪਾਰਟੀ ਰਾਜਧਾਨੀ ਵਿਚ ਮਹਿਲਾ ਲੀਡਰਸ਼ਿਪ ਨੂੰ ਪਹਿਲ ਦੇ ਰਹੀ ਹੈ। ਰੇਖਾ ਗੁਪਤਾ ਦਾ ਸਿਆਸੀ ਸਫ਼ਰ ਲੰਮਾ ਤੇ ਪ੍ਰਭਾਵਸ਼ਾਲੀ ਰਿਹਾ ਹੈ।
ਕੌਣ ਹੈ ਰੇਖਾ ਗੁਪਤਾ?
ਰੇਖਾ ਗੁਪਤਾ ਦਿੱਲੀ ਦੀ ਸ਼ਾਲੀਮਾਰ ਬਾਗ ਵਿਧਾਨ ਸਭਾ ਸੀਟ ਤੋਂ ਵਿਧਾਇਕ ਹੈ। ਉਹ ਇਸ ਸਮੇਂ ਦਿੱਲੀ ਭਾਜਪਾ ਦੀ ਜਨਰਲ ਸਕੱਤਰ ਹੈ ਅਤੇ ਭਾਜਪਾ ਦੇ ਮਹਿਲਾ ਮੋਰਚਾ ਦੀ ਕੌਮੀ ਮੀਤ ਪ੍ਰਧਾਨ ਵੀ ਹੈ। 50 ਸਾਲਾ ਰੇਖਾ ਦਾ ਜਨਮ 1974 ਵਿਚ ਹਰਿਆਣਾ ਦੇ ਜੀਂਦ ਜ਼ਿਲ੍ਹੇ ਵਿਚ ਸਥਿਤ ਪਿੰਡ ਨੰਦਗੜ੍ਹ 'ਚ ਹੋਇਆ ਸੀ।
ਰੇਖਾ ਦੇ ਪਤੀ ਪੇਸ਼ੇ ਤੋਂ ਸਪੇਅਰ ਪਾਰਟਸ ਕਾਰੋਬਾਰੀ
ਨਵੀਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਪਤੀ ਮਨੀਸ਼ ਗੁਪਤਾ ਪੇਸ਼ੇ ਤੋਂ ਸਪੇਅਰ ਪਾਰਟਸ ਕਾਰੋਬਾਰੀ ਹਨ। ਉਨ੍ਹਾਂ ਨੇ ਹਮੇਸ਼ਾ ਆਪਣੀ ਪਤਨੀ ਦਾ ਰਾਜਨੀਤੀ 'ਚ ਸਾਥ ਦਿੱਤਾ। ਰੇਖਾ ਗੁਪਤਾ ਦੇ ਦੋ ਬੱਚੇ ਹਨ- ਪੁੱਤਰ ਨਿਕੁੰਜ ਗੁਪਤਾ ਅਤੇ ਵੱਡੀ ਧੀ ਹਰਸ਼ਿਤਾ ਗੁਪਤਾ। ਧੀ ਆਪਣੇ ਪਿਤਾ ਵਾਂਗ ਕਾਰੋਬਾਰ ਕਰ ਰਹੀ ਹੈ, ਜਦੋਂ ਕਿ ਪੁੱਤਰ ਨਿਕੁੰਜ ਗੁਪਤਾ ਇਸ ਸਮੇਂ ਪੜ੍ਹਾਈ ਕਰ ਰਿਹਾ ਹੈ। ਰੇਖਾ ਗੁਪਤਾ ਦੇ ਪੜਦਾਦਾ ਦਾ ਨਾਮ ਮਨੀਰਾਮ ਜਿੰਦਲ ਅਤੇ ਦਾਦਾ ਜੀ ਦਾ ਨਾਮ ਗੰਗਾਰਾਮ ਜਿੰਦਲ ਸੀ। ਪਹਿਲਾਂ ਇਹ ਪਰਿਵਾਰ ਪਿੰਡ ਨੰਦਗੜ੍ਹ ਵਿੱਚ ਰਹਿੰਦਾ ਸੀ ਪਰ ਬਾਅਦ ਵਿਚ ਜੁਲਾਨਾ ਆ ਕੇ ਰਹਿਣ ਲੱਗਾ ਅਤੇ ਆੜ੍ਹਤ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ। ਰੇਖਾ ਗੁਪਤਾ ਦੇ ਪਰਿਵਾਰ ਨੇ ਨੰਦਗੜ੍ਹ ਪਿੰਡ ਵਿਚ ਇਕ ਸ਼ਿਵ ਮੰਦਰ ਵੀ ਬਣਾਇਆ ਹੋਇਆ ਹੈ। ਅੱਜ ਵੀ ਉਸ ਦੇ ਰਿਸ਼ਤੇਦਾਰ ਸਮਾਂ ਮਿਲਣ ’ਤੇ ਪਿੰਡ ਆ ਜਾਂਦੇ ਹਨ ਅਤੇ ਪੁਰਾਣੇ ਜਾਣਕਾਰਾਂ ਨੂੰ ਮਿਲਦੇ ਹਨ।
ਸੰਜੌਲੀ ਮਸਜਿਦ ਨੂੰ ਲੈ ਕੇ ਮੁੜ ਵਿਵਾਦ, 15 ਦਿਨਾਂ ਅੰਦਰ ਡੇਗਣ ਦੀ ਉੱਠੀ ਮੰਗ
NEXT STORY