ਨੈਸ਼ਨਲ ਡੈਸਕ - ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੇ ਵੀ ਮੰਤਰੀ ਮੰਡਲ ਵਿੱਚ ਬਦਲਾਅ ਤੋਂ ਬਾਅਦ ਨੀਤੀ ਆਯੋਗ ਦਾ ਪੁਨਰਗਠਨ ਕੀਤਾ ਹੈ। ਨਵੀਂ ਸੋਧ ਤੋਂ ਬਾਅਦ ਪ੍ਰਧਾਨ ਮੰਤਰੀ ਪੁਨਰਗਠਿਤ ਕਮਿਸ਼ਨ ਦੇ ਚੇਅਰਮੈਨ ਬਣੇ ਰਹਿਣਗੇ। ਉਥੇ ਹੀ ਉਪ ਪ੍ਰਧਾਨ ਅਤੇ ਹੋਰ ਫੁੱਲ ਟਾਈਮ ਮੈਂਬਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਰਾਸ਼ਟਰਪਤੀ ਭਵਨ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ- ਸਹੁਰਾ ਪਰਿਵਾਰ ਤੋਂ ਤੰਗ ਲੜਕੀ ਨੇ ਖੁਦ ਨੂੰ ਅੱਗ ਲਾ ਕੀਤੀ ਖੁਦਕੁਸ਼ੀ
ਨੀਤੀ ਆਯੋਗ ਵਿੱਚ ਨਵੇਂ ਸੋਧ ਦੇ ਅਨੁਸਾਰ, ਸੁਮਨ ਕੇ ਬੇਰੀ ਕਮਿਸ਼ਨ ਦੇ ਉਪ ਚੇਅਰਮੈਨ ਬਣੇ ਰਹਿਣਗੇ। ਜਦੋਂ ਕਿ ਵੀ.ਕੇ.ਸਾਰਸਵਤ, ਰਮੇਸ਼ ਚੰਦ, ਵੀਕੇ ਪਾਲ ਅਤੇ ਅਰਵਿੰਦ ਵਿਰਮਾਨੀ ਫੁੱਲ ਟਾਈਮ ਮੈਂਬਰ ਰਹਿਣਗੇ। ਭਾਜਪਾ ਦੇ ਸਹਿਯੋਗੀ ਦਲਾਂ ਦੇ ਆਗੂਆਂ ਨੂੰ ਵੀ ਨਵੀਂ ਸੋਧ ਵਿੱਚ ਥਾਂ ਦਿੱਤੀ ਗਈ ਹੈ।
ਸ਼ਿਵਰਾਜ ਸਿੰਘ ਚੌਹਾਨ ਨੂੰ ਬਣਾਇਆ ਕਾਰਜਕਾਰੀ ਮੈਂਬਰ
ਨੀਤੀ ਆਯੋਗ ਦੇ ਪੁਨਰਗਠਨ ਤੋਂ ਬਾਅਦ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਨਵੇਂ ਕਾਰਜਕਾਰੀ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਪਹਿਲਾਂ ਵਾਂਗ ਹੀ ਅਹੁਦੇ ਦੇ ਮੈਂਬਰ ਰਹਿਣਗੇ।
ਇਹ ਵੀ ਪੜ੍ਹੋ- ਫੈਲ ਗਿਆ ਨਵਾਂ ਵਾਇਰਸ, ਹੋ ਗਈ 8 ਲੋਕਾਂ ਦੀ ਮੌਤ, ਘਰੋਂ ਨਿਕਲਣ ਤੋਂ ਪਹਿਲਾਂ ਰੱਖੋ ਧਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੁਹੱਰਮ ਦੇ ਜਲੂਸ 'ਚ ਫਲਸਤੀਨ ਪੱਖੀ ਲੱਗੇ ਨਾਅਰੇ, ਪੁਲਸ ਨੇ ਕਈ ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ
NEXT STORY