ਨਵੀਂ ਦਿੱਲੀ- ਬੈਂਕ 'ਚ ਨੌਕਰੀ ਦੀ ਭਾਲ ਕਰ ਰਹੇ ਉਮੀਦਵਾਰਾਂ ਲਈ ਚੰਗੀ ਖ਼ਬਰ ਹੈ। ਸਹਿਕਾਰੀ ਬੈਂਕ ਰੈਪਕੋ (REPCO Bank) ਨੇ ਆਫ਼ਿਸ ਅਸਿਸਟੈਂਟ ਦੀਆਂ ਅਸਾਮੀਆਂ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨੋਟੀਫਿਕੇਸ਼ਨ ਦੇ ਨਾਲ ਇਸ ਭਰਤੀ ਲਈ ਅਰਜ਼ੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਇੱਛੁਕ ਉਮੀਦਵਾਰ ਇਸ ਅਸਾਮੀ ਲਈ 10 ਜੁਲਾਈ ਤੱਕ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਉਮੀਦਵਾਰ ਅਹੁਦੇ ਨਾਲ ਸਬੰਧਤ ਯੋਗਤਾਵਾਂ ਦੀ ਜਾਂਚ ਕਰ ਲੈਣ।
ਅਹੁਦਿਆਂ ਦਾ ਵੇਰਵਾ-
ਸਹਿਕਾਰੀ ਬੈਂਕ ਦੀ ਇਸ ਭਰਤੀ ਜ਼ਰੀਏ ਆਫਿਸ ਅਸਿਸਟੈਂਟ ਦੇ ਕੁੱਲ 20 ਅਹੁਦਿਆਂ 'ਤੇ ਉਮੀਦਵਾਰਾਂ ਦੀ ਨਿਯੁਕਤੀ ਕੀਤੀ ਜਾਵੇਗੀ।
ਯੋਗਤਾ
ਇਸ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪਾਸ ਜਾਂ SSLC ਸਰਟੀਫ਼ਿਕੇਟ ਹੋਣਾ ਲਾਜ਼ਮੀ ਹੈ।
ਉਮਰ ਹੱਦ
ਬੈਂਕ ਦੀ ਇਸ ਭਰਤੀ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 30 ਸਾਲ ਹੋਣੀ ਚਾਹੀਦੀ ਹੈ। ਭਾਵ ਬਿਨੈਕਾਰ ਦਾ ਜਨਮ 31 ਮਈ 1994 ਤੋਂ ਪਹਿਲਾਂ ਜਾਂ 31 ਮਈ 2006 ਤੋਂ ਬਾਅਦ ਨਹੀਂ ਹੋਣਾ ਚਾਹੀਦਾ। ਉਪਰਲੀ ਉਮਰ ਸੀਮਾ SC/ST/Repatriate ਲਈ 5 ਸਾਲ ਅਤੇ OBC ਉਮੀਦਵਾਰਾਂ ਲਈ ਤਿੰਨ ਸਾਲ ਦੀ ਛੋਟ ਦਿੱਤੀ ਗਈ ਹੈ।
ਆਫ਼ਲਾਈਨ ਕਰਨਾ ਹੈ ਅਪਲਾਈ
ਆਫਿਸ ਅਸਿਸਟੈਂਟ ਦੀ ਇਸ ਭਰਤੀ ਲਈ ਉਮੀਦਵਾਰਾਂ ਨੂੰ ਆਫਲਾਈਨ ਅਪਲਾਈ ਕਰਨਾ ਹੋਵੇਗਾ। ਐਪਲੀਕੇਸ਼ਨ ਫਾਰਮ ਨੂੰ ਡਾਊਨਲੋਡ ਕਰਨ ਅਤੇ ਇਸ ਵਿਚ ਸਾਰੇ ਵੇਰਵੇ ਭਰਨ ਤੋਂ ਬਾਅਦ ਡਿਮਾਂਡ ਡਰਾਫਟ/ਪੇ ਆਰਡਰ ਦੇਣਾ ਹੋਵੇਗਾ। ਲਿਫ਼ਾਫ਼ੇ 'ਤੇ "ਆਰਜ਼ੀ ਦਫ਼ਤਰ ਸਹਾਇਕ ਦੀ ਪੋਸਟ ਲਈ" ਵੀ ਲਿਖਣਾ ਹੋਵੇਗਾ। ਪਤਾ - ਵਧੀਕ ਜਨਰਲ ਮੈਨੇਜਰ ਰੇਪਕੋ ਬੈਂਕ ਲਿਮਿਟੇਡ - ਪੀਬੀ ਨੰਬਰ 1449, ਰੈਪਕੋ ਟਾਵਰ, ਨੰਬਰ 33, ਉੱਤਰੀ ਓਸਮਾਨ ਰੋਡ, ਟੀ.ਨਗਰ, ਚੇਨਈ - 600017।
ਅਰਜ਼ੀ ਫੀਸ
ਇਸ ਭਰਤੀ ਵਿਚ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ। ਅਪਲਾਈ ਕਰਦੇ ਸਮੇਂ ਜਨਰਲ/ਓ. ਬੀ. ਸੀ/ਹੋਰ ਸ਼੍ਰੇਣੀਆਂ ਨੂੰ 500 ਰੁਪਏ ਦੀ ਅਰਜ਼ੀ ਫੀਸ ਜਮ੍ਹਾਂ ਕਰਾਉਣੀ ਪਵੇਗੀ। ਜਦੋਂ ਕਿ SC/ST/REPATRIATES ਵਰਗ ਦੇ ਉਮੀਦਵਾਰਾਂ ਨੂੰ 250 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ।
ਵਧੇਰੇ ਜਾਣਕਾਰੀ ਲਈ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਹਵਾਈ ਯਾਤਰੀਆਂ ਲਈ ਖੁਸ਼ਖਬਰੀ, Air India Express 'ਚ 883 ਰੁਪਏ 'ਚ ਭਰੋ ਉਡਾਣ
NEXT STORY