ਦੇਹਰਾਦੂਨ- ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਜੋ ਜੋੜਨ ਦਾ ਕੰਮ ਕਰੇ ਉਹੀ ਹਿੰਦੂ ਹੈ। ਐਤਵਾਰ ਇੱਥੇ ਇੱਕ ਸਮਾਗਮ ’ਚ ਉਨ੍ਹਾਂ ਸੱਭਿਆਚਾਰਕ ਪਛਾਣ ਤੇ ਸ਼ਕਤੀ ਦੇ ਵਿਸ਼ੇ ਨੂੰ ਸਪੱਸ਼ਟ ਕਰਦੇ ਹੋਏ ਉਕਤ ਗੱਲ ਕਹੀ।
ਉਨ੍ਹਾਂ ਕਿਹਾ ਕਿ ਦੁਨੀਆ ਸੱਚਾਈ ਨਾਲੋਂ ਸ਼ਕਤੀ ਨੂੰ ਵਧੇਰੇ ਸਮਝਦੀ ਹੈ, ਇਸ ਲਈ ਸ਼ਕਤੀ ਹਾਸਲ ਕਰਨਾ ਜ਼ਰੂਰੀ ਹੈ, ਪਰ ਇਸ ਦੀ ਵਰਤੋਂ ਮਰਿਅਾਦਾ ਭਰੇ ਢੰਗ ਨਾਲ ਹੋਣੀ ਚਾਹੀਦੀ ਹੈ।
ਰਾਸ਼ਟਰੀ ਸਵੈਮ ਸੇਵਕ ਸੰਘ ਦੀ 100ਵੀਂ ਵਰ੍ਹੇਗੰਢ ਮਨਾਉਣ ਲਈ ਹਿਮਾਲੀਅਨ ਕਲਚਰਲ ਸੈਂਟਰ ਦੇ ਆਡੀਟੋਰੀਅਮ ’ਚ ‘ਸੰਘ ਯਾਤਰਾ : ਨਵੇਂ ਦਿਸਹਦੇ , ਨਵੇਂ ਮਾਪ’ ਵਿਸ਼ੇ ’ਤੇ ਇਕ ਵੱਡਾ ਜਨਤਕ ਸੈਮੀਨਾਰ ਤੇ ਬਹੁ-ਖੇਤਰੀ ਤਾਲਮੇਲ ਗੱਲਬਾਤ ਦਾ ਆਯੋਜਨ ਕੀਤਾ ਗਿਆ ਸੀ।
ਇਸ ਸਮਾਗਮ ’ਚ ਭਾਗਵਤ ਨੇ ਕਿਹਾ ਕਿ ਸੰਘ ਦੀ ਅਸਲੀਅਤ ਨੂੰ ਬਾਹਰੋਂ ਵੇਖ ਕੇ ਸਮਝਿਆ ਨਹੀਂ ਜਾ ਸਕਦਾ। ਪੱਥ ਸੰਚਾਲਣ ਵੇਖ ਕੇ ਕੁਝ ਲੋਕ ਇਸ ਨੂੰ ਇਕ ਨੀਮ ਸੈਨਿਕ ਸੰਗਠਨ, ਦੇਸ਼ ਭਗਤੀ ਦੇ ਗੀਤ ਸੁਣਨ ਤੋਂ ਬਾਅਦ ਇਕ ਸੰਗੀਤਕ ਗਰੁੱਪ ਤੇ ਇਸ ਦੇ ਸੇਵਾ ਕਾਰਜ ਵੇਖਣ ਤੋਂ ਬਾਅਦ ਇਕ ਸੇਵਾ ਖੇਤਰ ਸੰਗਠਨ ਸਮਝਦੇ ਹਨ। ਹਾਲਾਂਕਿ, ਆਰ. ਐੱਸ. ਐੱਸ. ਇਨ੍ਹਾਂ ਹੱਦਾਂ ਤੋਂ ਪਰੇ ਇਕ ਵਿਸ਼ਾਲ ਸਮਾਜਿਕ ਸ਼ਕਤੀ ਹੈ।
ਇਕ ਉਦਾਹਰਣ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਖੰਡ ਦੀ ਮਿਠਾਸ ਨੂੰ ਸਮਝਣ ਲਈ ਇਸ ਦਾ ਸੁਆਦ ਲੈਣਾ ਚਾਹੀਦਾ ਹੈ, ਉਸੇ ਤਰ੍ਹਾਂ,ਸੰਘ ਨੂੰ ਸਮਝਣ ਲਈ ਇਸ ਦੇ ਕੰਮ ’ਚ ਹਿੱਸਾ ਲੈਣਾ ਚਾਹੀਦਾ ਹੈ।
ਕੁੱਟਣ ਨਾਲ ਨਹੀਂ, ਰੋਸ਼ਨੀ ਕਰਨ ਨਾਲ ਦੂਰ ਹੁੰਦਾ ਹੈ ਹਨੇਰਾ
ਮੋਹਨ ਭਾਗਵਤ ਨੇ ਕਿਹਾ ਕਿ ਸਮਾਜਿਕ ਬੁਰਾਈਆਂ ਤੇ ਵਿਤਕਰੇ ਦੀ ਜੜ੍ਹ ਪ੍ਰਣਾਲੀ ਨਹੀਂ ਸਗੋਂ ਮਨ ਹੈ। ਹਨੇਰਾ ਕੁੱਟਣ ਨਾਲ ਨਹੀਂ ਸਗੋਂ ਦੀਵਾ ਜਗਾਉਣ ਜਾਂ ਰੋਸ਼ਨੀ ਕਰਨ ਨਾਲ ਦੂਰ ਹੁੰਦਾ ਹੈ। ਇਸੇ ਤਰ੍ਹਾਂ ਵਿਤਕਰਾ ਵਿਹਾਰ ’ਚ ਤਬਦੀਲੀ ਕਰਨ ਨਾਲ ਹੀ ਖਤਮ ਹੋਵੇਗਾ।
ਬਨਾਰਸ ਹਿੰਦੂ ਯੂਨੀਵਰਸਿਟੀ ਦੇ ਹੋਸਟਲ ਦੇ ਬਾਹਰ ਫਾਇਰਿੰਗ, 3 ਵਿਰੁੱਧ ਮਾਮਲਾ ਦਰਜ
NEXT STORY