ਨੈਸ਼ਨਲ ਡੈਸਕ– ਕੋਰੋਨਾ ਵਾਇਰਸ ਦੀ ਪਹਿਲੀ ਲਹਿਰ ਦੇ ਮੁਕਾਬਲੇ ਦੂਜੀ ਲਹਿਰ ਦੌਰਾਨ ਘੱਟ ਪੁਰਸ਼ ਹਸਪਤਾਲ ’ਚ ਦਾਖਲ ਹੋਏ, ਹਾਲਾਂਕਿ, ਇਸ ਦੌਰਾਨ ਮੌਤਾਂ ਦਾ ਅੰਕੜਾ ਤਿੰਨ ਫੀਸਦੀ ਤਕ ਵਧ ਗਿਆ। ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ, ਆਲ ਇੰਡੀਆ ਇਸਟੀਚਿਊਟ ਆਫ ਮੈਡੀਕਲ ਸਾਇੰਸ ਅਤੇ ਨੈਸ਼ਨਲ ਸੈਂਟਰ ਫਾਰ ਡਿਸੀਜ਼ ਕੰਟਰੋਲ ਦੇ ਵਿਗਿਆਨੀਆਂ ਨੇ ਦੋਵਾਂ ਲਹਿਰਾਂ ਦੀ ਕਲੀਨਿਕਲ ਪ੍ਰੋਫਾਇਲ ਵੇਖ ਕੇ ਆਪਣੀ ਰਿਸਰਚ ਦੀ ਪੂਰੀ ਲਿਸਟ ਸਾਹਮਣੇ ਰੱਖੀ ਹੈ। ਇਸ ਤੋਂ ਇਹ ਪਤਾ ਲੱਗਾ ਹੈ ਕਿ ਪਹਿਲੀ ਲਹਿਰ ਦੇ ਮੁਕਾਬਲੇ ਦੂਜੀ ਲਹਿਰ ’ਚ ਨੌਜਵਾਨ ਸਭ ਤੋਂ ਜ਼ਿਆਦਾ ਇਨਫੈਕਟਿਡ ਹੋਏ ਹਨ। ਦੋਵਾਂ ਲਹਿਰਾਂ ’ਚ ਹਸਪਤਾਲ ’ਚ ਦਾਖਲ ਹੋਣ ਵਾਲੇ 70 ਫੀਸਦੀ ਪੀੜਤਾਂ ਦੀ ਉਮਰ 40 ਸਾਲ ਤੋਂ ਜ਼ਿਆਦਾ ਸੀ। ਇਹ ਸਾਰਾ ਡਾਟਾ ਨੈਸ਼ਨਲ ਕਲੀਨਿਕਲ ਰਜਿਸਟ੍ਰੀ ਤੋਂ ਲਿਆ ਗਿਆ। ਇਸ ਸਟਡੀ ’ਚ ਦੇਸ਼ ਭਰ ਦੇ 41 ਹਸਪਤਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਸਟਡੀ ’ਚ ਪਹਿਲੀ ਲਹਿਰ ਨੂੰ 1 ਸਤੰਬਰ ਤੋਂ 31 ਜਨਵਰੀ 2020 ਤਕ ਕਿਹਾ ਗਿਆ ਹੈ, ਉਥੇ ਹੀ ਦੂਜੀ ਲਹਿਰ ਨੂੰ 1 ਫਰਵਰੀ ਤੋਂ 11 ਮਈ 2021 ਤਕ ਮੰਨਿਆ ਗਿਆ ਹੈ। ਦੂਜੀ ਲਹਿਰ ’ਚ ਸਿਰਫ 20 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਛੱਡ ਕੇ ਹਰ ਉਮਰ ਦੇ ਲੋਕਾਂ ਦੀਆਂ ਮੌਤਾਂ ਦਾ ਅੰਕੜਾ ਵਧਿਆ ਹੈ। ਦੂਜੀ ਲਹਿਰ ਦੌਰਾਨ 20-39 ਸਾਲ ਦੀ ਉਮਰ ਦੇ ਵਿਚਕਾਰ ਦੇ ਲੋਕ ਸਭ ਤੋਂ ਜ਼ਿਆਦਾ ਹਸਪਤਾਲ ’ਚ ਦਾਖਲ ਹੋਏ। ਜ਼ਿਆਦਾਤਰ ਲੋਕਾਂ ਨੂੰ ਸਾਧਾਰਣ ਬੁਖਾਰ ਸੀ ਅਤੇ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਉਹ ਨੌਜਵਾਨ ਹੋਏ ਜੋ ਪਹਿਲਾਂ ਤੋਂ ਕਿਸੇ ਹੋਰ ਬੀਮਾਰੀ ਨਾਲ ਪੀੜਤ ਸਨ।
ਨੂੰਹ ਦੇ ਤਸ਼ੱਦਦ ਦਾ ਸ਼ਿਕਾਰ ਹੋਈ 85 ਸਾਲ ਦੀ ਸੱਸ, ਪੁਲਸ ਨੇ ਬਚਾਇਆ
NEXT STORY