ਨੈਸ਼ਨਲ ਡੈਸਕ- ਆਂਧਰਾ ਪ੍ਰਦੇਸ਼ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਅੱਲੂਰੀ ਸੀਤਾਰਾਮਰਾਜੂ ਜ਼ਿਲੇ ਦੇ ਪਿਨਾਕੋਟਾ ’ਚ ਸੜਕ ਬਣਾਉਣ ਵਾਲੀ ਥਾਂ ’ਤੇ ਇਕ ਪਿਕਅੱਪ ਟਰੱਕ ’ਚ ਡੀਜ਼ਲ ਭਰਦੇ ਸਮੇਂ ਭਿਆਨਕ ਅੱਗ ਲੱਗਣ ਨਾਲ 5 ਵਿਅਕਤੀਆਂ ਦੀ ਮੌਤ ਹੋ ਗਈ।
ਪੁਲਸ ਦੇ ਸੁਪਰਡੈਂਟ ਅਮਿਤ ਬਰਦਾਰ ਨੇ ਕਿਹਾ ਕਿ ਇਹ ਥਾਂ ਦੂਰ-ਦੁਰਾਡੇ ਦੇ ਖੇਤਰ ’ਚ ਸਥਿਤ ਹੈ, ਇਸ ਲਈ ਡਰਾਈਵਰ ਆਮ ਤੌਰ 'ਤੇ ਆਪਣੇ ਵਾਹਨਾਂ ’ਚ ਤੇਲ ਭਰਨ ਲਈ ਡਰੰਮਾਂ ’ਚ ਡੀਜ਼ਲ ਲਿਆਉਂਦੇ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੇ ਟਰੱਕ ਦੇ ਟੈਂਕ ’ਚ ਡੀਜ਼ਲ ਭਰਦੇ ਸਮੇਂ ਲੋੜੀਂਦੀ ਸਾਵਧਾਨੀ ਨਹੀਂ ਵਰਤੀ ਹੋਵੇਗੀ ਜਿਸ ਕਾਰਨ ਇਹ ਦੁਖਾਂਤ ਵਾਪਰਿਆ। ਇਕ ਚੰਗਿਆੜੀ ਹੀ ਅੱਗ ਦਾ ਕਾਰਨ ਬਣ ਗਈ ਹੋਵੇਗੀ।
ਜੈਸ਼ ਦਾ ਸ਼ੱਕੀ ਮੈਂਬਰ ਗ੍ਰਿਫ਼ਤਾਰ, ਮੋਬਾਈਲ 'ਚ ਮਿਲੀ ਮਸੂਦ ਅਜ਼ਹਰ ਦੇ ਭਾਸ਼ਣਾਂ ਦੀਆਂ ਆਡੀਓ ਕਲਿੱਪ
NEXT STORY