ਸ਼੍ਰੀਨਗਰ— ਸ਼੍ਰੀਨਗਰ ਦੇ ਸ਼ਹਿਰ-ਏ-ਖਾਸ ਅਤੇ ਪੁਰਾਣੇ ਇਲਾਕੇ 'ਚ ਜੁੰਮੇ ਦੀ ਨਮਾਜ਼ ਤੋਂ ਬਾਅਦ ਕਿਸੇ ਤਰ੍ਹਾਂ ਦੇ ਵਿਰੋਧ-ਪ੍ਰਦਰਸ਼ਨ ਦੇ ਮੱਦੇਨਜ਼ਰ ਅਹਿਤਿਆਤ ਵਜੋਂ ਕਰਫਿਊ ਵਰਗੀਆਂ ਪਾਬੰਦੀਆਂ ਲਾਈਆਂ ਗਈਆਂ ਹਨ, ਜਿਸ ਕਾਰਨ ਜਨ-ਜੀਵਨ ਪ੍ਰਭਾਵਿਤ ਰਿਹਾ।
ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਵਿਰੋਧੀ ਪਾਰਟੀ ਨੈਸ਼ਨਲ ਕਾਨਫਰੰਸ (ਨੈਕਾ) ਵਲੋਂ ਕੱਲ ਜ਼ਰੂਰੀ ਚੀਜ਼ਾਂ ਦੇ ਭਾਅ ਵਧਣ, ਪੁਰਾਣੀ ਬਸਤੀ ਅਤੇ ਸ਼ਹਿਰ-ਏ-ਖਾਸ 'ਚ ਲਗਾਤਾਰ ਕਰਫਿਊ ਲਾਉਣ ਦੇ ਖਿਲਾਫ ਰਾਜ ਭਵਨ ਤੱਕ ਮਾਰਚ ਕੱਢਣ ਦੀ ਕੋਸ਼ਿਸ਼ ਤੋਂ ਇਕ ਦਿਨ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲੇ ਦੇ ਮੁੱਖ ਮਾਰਗਾਂ ਨੂੰ ਕੰਡਿਆਲੀ ਤਾਰ ਨਾਲ ਬੰਦ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਆਪਣੇ ਘਰਾਂ 'ਚ ਰਹਿਣ ਲਈ ਕਿਹਾ ਗਿਆ ਹੈ।
ਦੇਸ਼ 'ਚੋਂ ਬਾਹਰ ਵੀ ਸੁੱਟ ਦਿੱਤਾ ਜਾਵੇ ਤਾਂ ਵੀ ਨਹੀਂ ਗਾਵਾਂਗਾ 'ਵੰਦੇ ਮਾਤਰਮ' : ਅਬੂ ਆਜ਼ਮੀ
NEXT STORY