ਸ਼੍ਰੀਨਗਰ (ਭਾਸ਼ਾ)- ਭਾਰਤੀ ਹਵਾਈ ਫ਼ੌਜ ਦੇ ਏਐੱਨ-32 ਜਹਾਜ਼ ਰਾਹੀਂ 2 ਰੋਗੀਆਂ ਨੂੰ ਬੁੱਧਵਾਰ ਨੂੰ ਕਾਰਗਿਲ ਤੋਂ ਸ਼੍ਰੀਨਗਰ ਲਿਜਾਇਆ ਗਿਆ, ਜਿਨ੍ਹਾਂ ਨੂੰ ਤੁਰੰਤ ਮੈਡੀਕਲ ਮਦਦ ਦੀ ਲੋੜ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹਵਾਈ ਫ਼ੌਜ ਨੇ 'ਐਕਸ' 'ਤੇ ਇਕ ਪੋਸਟ 'ਚ ਜਹਾਜ਼ ਅਤੇ ਉਨ੍ਹਾਂ ਨੂੰ ਲਿਜਾਏ ਜਾਣ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ।

ਪੋਸਟ 'ਚ ਲਿਖਿਆ ਸੀ,''ਹਵਾਈ ਫ਼ੌਜ ਦੇ ਇਕ ਏਐੱਨ-32 ਤੋਂ ਅੱਜ ਸਵੇਰੇ 2 ਰੋਗੀਆਂ ਨੂੰ ਕਾਰਗਿਲ ਤੋਂ ਸ਼੍ਰੀਨਗਰ ਪਹੁੰਚਾਇਆ ਗਿਆ। ਰੋਗੀਆਂ ਨੂੰ ਤੁਰੰਤ ਮੈਡੀਕਲ ਮਦਦ ਦੀ ਲੋੜ ਸੀ ਅਤੇ ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਰਾਹੀਂ ਹਵਾਈ ਫ਼ੌਜ ਤੋਂ ਮਦਦ ਮੰਗੀ ਸੀ।'' ਕਾਰਗਿਲ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ 'ਚ ਕਾਫ਼ੀ ਉੱਚਾਈ 'ਤੇ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੋਣ ਜ਼ਾਬਤਾ ਲਾਗੂ ਹੋਣ ਦੇ ਬਾਅਦ ਤੋਂ ਨੋਇਡਾ 'ਚ ਇਕ ਕਰੋੜ ਤੋਂ ਵੱਧ ਦੀ ਨਕਦੀ ਜ਼ਬਤ
NEXT STORY