ਨਵੀਂ ਦਿੱਲੀ- 7 ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਯਾਨੀ ਸ਼ਨੀਵਾਰ ਜਾਰੀ ਕਰ ਦਿੱਤੇ ਗਏ। 10 ਜੁਲਾਈ ਨੂੰ ਇਨ੍ਹਾਂ 13 ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਹੋਈ ਸੀ। ਚੋਣ ਕਮਿਸ਼ਨ ਅਨੁਸਾਰ ਤਾਮਿਲਨਾਡੂ ਦੀ ਵਿਕਰਵੰਡੀ ਵਿਧਾਨ ਸਭਾ ਸੀਟ 'ਤੇ ਸਭ ਤੋਂ ਵੱਧ ਵੋਟਿੰਗ ਹੋਈ, ਉੱਥੇ ਹੀ ਉੱਤਰਾਖੰਡ ਦੀ ਬਦਰੀਨਾਥ ਸੀਟ 'ਤੇ ਸਭ ਤੋਂ ਘੱਟ ਵੋਟਿੰਗ ਹੋਈ। ਇਨ੍ਹਾਂ ਸੀਟਾਂ 'ਤੇ ਵੱਖ-ਵੱਖ ਦਲਾਂ ਦੇ ਮੌਜੂਦਾ ਵਿਧਾਇਕਾਂ ਦੇ ਦਿਹਾਂਤ ਜਾਂ ਅਸਤੀਫ਼ੇ ਕਾਰਨ ਜ਼ਿਮਨੀ ਚੋਣ ਕਰਵਾਉਣੀ ਪਈ।
ਇਨ੍ਹਾਂ ਸੀਟਾਂ 'ਤੇ ਹੋਈ ਵੋਟਿੰਗ
ਇਨ੍ਹਾਂ ਸੀਟਾਂ 'ਚ ਬਿਹਾਰ 'ਚ ਰੂਪੌਲੀ, ਪੱਛਮੀ ਬੰਗਾਲ 'ਚ ਰਾਏਗੰਜ, ਰਾਣਾਘਾਟ ਦੱਖਣ, ਬਗਦਾ ਅਤੇ ਮਾਨਿਕਤਲਾ, ਤਾਮਿਲਨਾਡੂ 'ਚ ਵਿਕਰਵੰਡੀ, ਮੱਧ ਪ੍ਰਦੇਸ਼ 'ਚ ਅਮਰਵਾੜਾ, ਉੱਤਰਾਖੰਡ 'ਚ ਬਦਰੀਨਾਥ ਅਤੇ ਮੰਗਲੌਰ, ਪੰਜਾਬ 'ਚ ਜਲੰਧਰ ਪੱਛਮ ਅਤੇ ਹਿਮਾਚਲ ਪ੍ਰਦੇਸ਼ 'ਚ ਦੇਹਰਾ, ਹਮੀਰਪੁਰ ਅਤੇ ਨਾਲਾਗੜ੍ਹ ਸ਼ਾਮਲ ਹਨ।
ਕ੍ਰਮ |
ਵਿਧਾਨ ਸਭਾ ਸੀਟਾਂ |
ਜਿੱਤ |
ਹਾਰ |
1 |
ਰੂਪੌਲੀ (ਬਿਹਾਰ) |
ਸ਼ੰਕਰ ਸਿੰਘ (ਆਜ਼ਾਦ) |
ਕਲਾਧਰ ਮੰਡਲ (ਜੇਡੀਯੂ) |
2 |
ਦੇਹਰਾ (ਹਿਮਾਚਲ ਪ੍ਰਦੇਸ਼) |
ਕਮਲੇਸ਼ ਠਾਕੁਰ (ਕਾਂਗਰਸ) |
ਹੁਸ਼ਿਆਰ ਸਿੰਘ (ਭਾਜਪਾ) |
3 |
ਹਮੀਰਪੁਰ (ਹਿਮਾਚਲ ਪ੍ਰਦੇਸ਼) |
ਆਸ਼ੀਸ਼ ਸ਼ਰਮਾ (ਭਾਜਪਾ) |
ਪੁਸ਼ਪਿੰਦਰ ਵਰਮਾ (ਕਾਂਗਰਸ) |
4 |
ਨਾਲਾਗੜ੍ਹ (ਹਿਮਾਚਲ ਪ੍ਰਦੇਸ਼) |
ਹਰਦੀਪ ਸਿੰਘ ਬਾਵਾ (ਕਾਂਗਰਸ) |
ਕੇ ਐਲ ਠਾਕੁਰ (ਭਾਜਪਾ) |
5 |
ਅਮਰਵਾੜਾ (ਮੱਧ ਪ੍ਰਦੇਸ਼) |
ਕਮਲੇਸ਼ ਸ਼ਾਹ (ਭਾਜਪਾ) |
ਧੀਰਾਂਸ਼ਾ ਇਨਵਤੀ (ਕਾਂਗਰਸ) |
6 |
ਜਲੰਧਰ ਪੱਛਮੀ (ਪੰਜਾਬ) |
ਮਹਿੰਦਰ ਭਗਤ (ਆਪ) |
ਸ਼ੀਤਲ ਅੰਗੁਰਾਲ (ਭਾਜਪਾ) |
7 |
ਵਿਕਰਵੰਡੀ (ਤਾਮਿਲਨਾਡੂ) |
ਅਨੀਯੂਰ ਸਿਵਾ (ਡੀ.ਐਮ.ਕੇ.) |
ਅੰਬੂਮਨੀ.ਐਸ (ਪੀ.ਐਮ.ਕੇ.) |
8 |
ਬਦਰੀਨਾਥ (ਉੱਤਰਾਖੰਡ) |
ਲਖਪਤ ਸਿੰਘ (ਕਾਂਗਰਸ) |
ਰਾਜਿੰਦਰ ਭੰਡਾਰੀ (ਭਾਜਪਾ) |
9 |
ਮੰਗਲੌਰ (ਉੱਤਰਾਖੰਡ) |
ਕਾਜ਼ੀ ਮੁਹੰਮਦ ਨਿਜ਼ਾਮੂਦੀਨ (ਕਾਂਗਰਸ) |
ਉਬਰਦੁਰ ਰਹਿਮਾਨ (ਬਸਪਾ) |
10 |
ਰਾਏਗੰਜ (ਪੱਛਮੀ ਬੰਗਾਲ) |
ਕ੍ਰਿਸ਼ਨਾ ਕਲਿਆਣੀ (ਟੀਐਮਸੀ) |
ਮਨਸ ਕੁਮਾਰ ਘੋਸ਼ (ਭਾਜਪਾ) |
11 |
ਰਾਣਾਘਾਟ ਦੱਖਣ (ਪੱਛਮੀ ਬੰਗਾਲ) |
ਮੁਕੁਟ ਮਨੀ ਅਧਿਕਾਰੀ (ਟੀਐਮਸੀ) |
ਮਨੋਜ ਕੁਮਾਰ (ਭਾਜਪਾ) |
12 |
ਬਗਦਾ (ਪੱਛਮੀ ਬੰਗਾਲ) |
ਮਧੂਪਰਣਾ ਠਾਕੁਰ (ਟੀਐਮਸੀ) |
ਬਿਨੇ ਕੁਮਾਰ ਬਿਸਵਾਸ (ਭਾਜਪਾ) |
13 |
ਮਾਨਿਕਟੋਲਾ (ਪੱਛਮੀ ਬੰਗਾਲ) |
ਸੁਪਤੀ ਪਾਂਡੇ (ਟੀਐਮਸੀ) |
ਕਲਿਆਣ ਚੌਬੇ (ਭਾਜਪਾ) |
ਹਿਮਾਚਲ: ਦੇਹਰਾ ਵਿਧਾਨ ਸਭਾ ਸੀਟ ਤੋਂ ਜਿੱਤੀ CM ਦੀ ਪਤਨੀ ਕਮਲੇਸ਼ ਠਾਕੁਰ
NEXT STORY