ਨਾਗਪੁਰ (ਭਾਸ਼ਾ)- ਨਾਗਪੁਰ ਪੁਲਸ ਨੇ ਇਕ ਰਿਕਸ਼ਾ ਚਾਲਕ ਅਤੇ ਇਕ ਦਿਵਯਾਂਗ ਯਾਤਰੀ ਨੂੰ ਵਾਹਨ 'ਚ ਮਿਲੇ 1.50 ਲੱਖ ਰੁਪਏ ਨਕਦੀ ਨਾਲ ਭਰਿਆ ਬੈਗ ਵਾਪਸ ਕਰਨ 'ਤੇ ਸਨਮਾਨਤ ਕੀਤਾ। ਇਕ ਅਧਿਕਾਰੀ ਨੇ ਦੱਸਿਆ ਕਿ ਰਿਕਸ਼ਾ ਚਾਲਕ ਸੁਸ਼ੀਲ ਪੁੰਡਲਿਕ ਲਹੁਤਾਰੇ (50) ਅਤੇ ਯਾਤਰੀ ਦਿਨੇਸ਼ ਆਨੰਦ ਥਾਵਰੇ (45) ਨੇ ਸ਼ਨੀਵਾਰ ਨੂੰ ਮਹਿਬੂਬ ਹਸਨ ਨਾਮੀ ਇਕ ਵਿਅਕਤੀ ਵਲੋਂ ਵਾਹਨ 'ਚ ਛੱਡਿਆ ਗਿਆ ਬੈਗ ਵਾਪਸ ਦਿੱਤਾ ਸੀ।
ਉਨ੍ਹਾਂ ਕਿਹਾ,''ਥਾਵਰੇ ਰਿਕਸ਼ਾ 'ਚ ਸਵਾਰ ਹੋਏ ਅਤੇ ਲਹੁਤਾਰੇ ਨੂੰ ਬੈਗ ਬਾਰੇ ਦੱਸਿਆ। ਦੋਵੇਂ ਪਚਪੌਲੀ ਥਾਣੇ ਆਏ ਅਤੇ ਉੱਥੇ ਬੈਗ ਜਮ੍ਹਾ ਕਰ ਦਿੱਤਾ। ਅਸੀਂ ਬੈਗ ਦੇ ਅੰਦਰ ਮਿਲੇ ਕੁਝ ਦਸਤਾਵੇਜ਼ਾਂ ਦੀ ਮਦਦ ਨਾਲ ਇਸ ਨੂੰ ਹਸਨ ਨੂੰ ਵਾਪਸ ਕਰਨ 'ਚ ਕਾਮਯਾਬ ਰਹੇ।'' ਉਨ੍ਹਾਂ ਕਿਹਾ ਕਿ ਦੋਹਾਂ ਨੂੰ ਡੀ.ਸੀ.ਪੀ. ਗਜਾਨਨ ਰਾਜਮਾਨੇ ਨੇ ਸਨਮਾਨਤ ਕੀਤਾ।
UP ’ਚ 7ਵੇਂ ਅਤੇ ਆਖ਼ਰੀ ਗੇੜ ਲਈ 54 ਸੀਟਾਂ ’ਤੇ ਵੋਟਿੰਗ, 613 ਉਮੀਦਵਾਰ ਅਜਮਾਉਣਗੇ ਕਿਸਮਤ
NEXT STORY