ਹਰਦੋਈ- ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਖੱਦੀਪੁਰ ਚੈਨ ਸਿੰਘ ਪਿੰਡ 'ਚ ਰਾਮਗੰਗਾ ਨਦੀ 'ਚ ਇਕ ਛੋਟੀ ਕਿਸ਼ਤੀ (ਡੋਂਗਾ) ਅਚਾਨਕ ਪਲਟ ਜਾਣ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਗਈ ਅਤੇ ਚਾਰ ਲੋਕਾਂ ਨੂੰ ਬਚਾ ਲਿਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਖੇਤਰ ਅਧਿਕਾਰੀ (ਹਰਪਾਲਪੁਰ) ਸ਼ਿਲਪਾ ਕੁਮਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਅਰਵਲ ਥਾਣਾ ਖੇਤਰ ਦੇ ਪਿੰਡ ਖੱਦੀਪੁਰ ਚੈਨ ਸਿੰਘ ਦੇ ਨਿਵਾਸੀ ਦਿਵਾਰੀ ਲਾਲ ਦੇ ਪਰਿਵਾਰ ਦੇ 7 ਮੈਂਬਰ, ਜਿਨ੍ਹਾਂ 'ਚ ਉਹ ਵੀ ਸ਼ਾਮਲ ਸੀ, ਇਕ ਛੋਟੀ ਕਿਸ਼ਤੀ 'ਚ ਰਾਮਗੰਗਾ ਨਦੀ ਪਾਰ ਕਰ ਰਹੇ ਸਨ ਪਰ ਸੋਮਵਾਰ ਰਾਤ ਲਗਭਗ 8 ਵਜੇ ਕਿਸ਼ਤੀ ਨਦੀ 'ਚ ਪਲਟ ਗਈ।
ਉਨ੍ਹਾਂ ਦੱਸਿਆ ਕਿ ਕਿਸ਼ਤੀ 'ਚ ਦਿਵਾਰੀ ਲਾਲ, ਉਸ ਦੀ ਭੈਣ ਨਿਰਮਲਾ, ਪਤਨੀ ਸੁਮਨ, ਧੀ ਕਾਜਲ, ਭਤੀਜੀ ਸੋਨੀਆ ਅਤੇ ਪਰਿਵਾਰ ਦੇ 2 ਹੋਰ ਬੱਚੇ ਸੁਨੈਨਾ ਅਤੇ ਸ਼ਿਵਮ ਸਨ। ਉਨ੍ਹਾਂ ਕਿਹਾ ਕਿ ਕਿਸ਼ਤੀ ਪਲਟਣ ਤੋਂ ਬਾਅਦ, ਦਿਵਾਰੀ ਲਾਲ, ਨਿਰਮਲਾ, ਸੁਮਨ ਅਤੇ ਕਾਜਲ ਨੂੰ ਸੁਰੱਖਿਅਤ ਬਚਾ ਲਿਆ ਗਿਆ ਪਰ ਸੁਨੈਨਾ (7), ਸ਼ਿਵਮ (14) ਅਤੇ ਸੋਨੀਆ (13) ਦੀ ਮੌਤ ਹੋ ਗਈ। ਸ਼ਿਲਪਾ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਗੋਤਾਖੋਰਾਂ ਦੀ ਮਦਦ ਨਾਲ ਤਿੰਨੋਂ ਲਾਸ਼ਾਂ ਨਦੀ 'ਚੋਂ ਕੱਢੀਆਂ ਅਤੇ ਉਨ੍ਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦਿਆਰਥੀਆਂ ਲਈ ਵੱਡੀ ਖ਼ਬਰ ; CBSE ਨੇ ਐਲਾਨਿਆ 12ਵੀਂ ਦਾ Result
NEXT STORY