ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਮੀਂਹ ਦੇ ਮੌਸਮ ਨੂੰ ਵੇਖਦੇ ਹੋਏ ਸੂਬੇ 'ਚ ਰਿਵਰ ਰਾਫਟਿੰਗ, ਪੈਰਾਗਲਾਈਡਿੰਗ ਅਤੇ ਹਰ ਤਰ੍ਹਾਂ ਦੀਆਂ ਐਡਵੈਂਚਰ ਸਪੋਰਟਸ ਗਤੀਵਿਧੀਆਂ 'ਤੇ 15 ਸਤੰਬਰ ਤੱਕ ਪਾਬੰਦੀ ਲਗਾ ਦਿੱਤੀ ਗਈ ਹੈ। ਕੁੱਲੂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਹੁਣ ਬਬੇਲੀ, ਬਾਸ਼ਿੰਗ, ਪਿਰੜੀ, ਝਿੜੀ ਅਤੇ ਰਾਏਸਨ ਆਦਿ ਵਿਚ ਰਿਵਰ ਰਾਫ਼ਟਿੰਗ ਨਹੀਂ ਹੋਵੇਗੀ।
ਆਸ਼ੂਤੋਸ਼ ਮੁਤਾਬਕ ਕੁੱਲੂ ਜ਼ਿਲ੍ਹੇ ਵਿਚ ਕਰੀਬ 500 ਰਾਫ਼ਟ ਚਲਾਏ ਜਾਂਦੇ ਹਨ ਅਤੇ 500 ਦੇ ਕਰੀਬ ਪੈਰਾਗਲਾਈਡਰ ਉਡਾਣ ਭਰਦੇ ਹਨ। ਇਸ ਤੋਂ ਇਲਾਵਾ ਮਨਾਲੀ ਵਿਚ ਨਦੀ ਪਾਰ ਕਰਨ ਦਾ ਵੀ ਆਯੋਜਨ ਕੀਤਾ ਜਾਂਦਾ ਹੈ। ਇਨ੍ਹਾਂ ਗਤੀਵਿਧੀਆਂ ’ਚ ਹਜ਼ਾਰਾਂ ਲੋਕਾਂ ਦਾ ਰੁਜ਼ਗਾਰ ਜੁੜਿਆ ਹੈ ਪਰ ਸੈਲਾਨੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ 17 ਸਤੰਬਰ ਤੱਕ ਇਸ 'ਤੇ ਪਾਬੰਦੀ ਰਹੇਗੀ।
ਕੋਰੋਨਾ ਖ਼ਿਲਾਫ਼ ਜੰਗ 'ਚ ਭਾਰਤ ਦੀ ਵੱਡੀ ਉਪਲੱਬਧੀ, ਟੀਕਾਕਰਨ ਦਾ ਅੰਕੜਾ 200 ਕਰੋੜ ਦੇ ਪਾਰ
NEXT STORY