ਨਵੀਂ ਦਿੱਲੀ (ਵਾਰਤਾ)- ਦੇਸ਼ 'ਚ ਰਾਸ਼ਟਰੀ ਕੋਰੋਨਾ ਟੀਕਾਕਰਨ ਮੁਹਿੰਮ ਦੇ 548ਵੇਂ ਦਿਨ ਯਾਨੀ ਅੱਜ ਐਤਵਾਰ ਨੂੰ 200 ਕਰੋੜ ਕੋਰੋਨਾ ਟੀਕੇ ਲਗਾਉਣ ਦਾ ਅੰਕੜਾ ਪਾਰ ਕਰ ਲਿਆ। ਪ੍ਰਾਪਤ ਅੰਕੜਿਆਂ ਅਨੁਸਾਰ ਦੇਸ਼ 'ਚ 200 ਕਰੋੜ ਤੋਂ ਵੱਧ ਕੋਰੋਨਾ ਲਾਏ ਜਾ ਚੁਕੇ ਹਨ। ਚੀਨ ਤੋਂ ਬਾਅਦ ਇਹ ਉਪਲੱਬਧੀ ਹਾਸਲ ਕਰਨ ਵਾਲਾ ਭਾਰਤ ਦੂਜਾ ਦੇਸ਼ ਹੈ। ਇਨ੍ਹਾਂ ਕੋਰੋਨਾ ਟੀਕਿਆਂ 'ਚ ਕੋਰੋਨਾ ਦਾ ਪਹਿਲਾ, ਦੂਜਾ ਅਤੇ ਤੀਜਾ ਟੀਕਾ ਸ਼ਾਮਲ ਹੈ। ਭਾਰਤ ਨੇ 200 ਕਰੋੜ ਕੋਰੋਨਾ ਟੀਕੇ ਲਗਾਉਣ ਦਾ ਅੰਕੜਾ 18 ਮਹੀਨਿਆਂ 'ਚ ਪ੍ਰਾਪਤ ਕਰ ਲਿਆ ਹੈ। ਦੇਸ਼ 'ਚ ਕੋਰੋਨਾ ਦਾ ਪਹਿਲਾ ਟੀਕਾ 16 ਜਨਵਰੀ 2021 ਨੂੰ ਲਗਾਇਆ ਗਿਆ ਸੀ।
ਸ਼ੁਰੂਆਤ 'ਚ ਸਿਹਤ ਕਰਮੀਆਂ ਅਤੇ ਕੋਰੋਨਾ ਵਿਰੁੱਧ ਸੰਘਰਸ਼ 'ਚ ਫਰੰਟ ਲਾਈਨ ਦੇ ਕੋਰੋਨਾ ਯੋਧਿਆਂ ਨੂੰ ਕੋਰੋਨਾ ਟੀਕੇ ਲਾਏ ਗਏ ਸਨ। ਬਾਅਦ 'ਚ ਇਸ ਨੂੰ ਸਮਾਜ ਦੇ ਸਾਰੇ ਵਰਗਾਂ ਨੂੰ ਉਮਰ ਅਨੁਸਾਰ ਉਪਲੱਬਧ ਕਰਵਾਇਆ ਗਿਆ। ਫਿਲਹਾਲ ਦੇਸ਼ 'ਚ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਕੋਰੋਨਾ ਦਾ ਮੁਫ਼ਤ ਟੀਕਾ ਉਪਲੱਬਧ ਕਰਵਾਇਆ ਜਾ ਰਿਹਾ ਹੈ। ਦੇਸ਼ 'ਚ ਰਾਸ਼ਟਰੀ ਕੋਰੋਨਾ ਟੀਕਾਕਰਨ ਮੁਹਿੰਮ ਦੇ ਅਧੀਨ ਦੇਸ਼ 'ਚ ਨਿਰਮਿਤ ਕੋਵੀਸ਼ੀਲਡ ਅਤੇ ਕੋਵੈਕਸੀਨ ਦੇ ਕੋਰੋਨਾ ਟੀਕਾ ਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਨਿੱਜੀ ਕੋਰੋਨਾ ਟੀਕਾਕਰਨ ਕੇਂਦਰਾਂ 'ਤੇ ਵਿਦੇਸ਼ੀ ਟੀਕੇ ਜਿਵੇਂ ਸਪੂਤਨਿਕ ਅਤੇ ਹੋਰ ਵਿਦੇਸ਼ੀ ਟੀਕੇ ਉਪਲੱਬਧ ਹਨ। ਦੇਸ਼ 'ਚ 18 ਸਾਲ ਤੋਂ ਘੱਟ ਉਮਰ ਦੀ ਆਬਾਦੀ ਲਈ ਵਿਸ਼ੇਸ਼ ਰੂਪ ਨਾਲ ਟੀਕੇ ਬਣਾਏ ਗਏ ਹਨ। ਭਾਰਤ 'ਚ ਇਹ ਟੀਕੇ ਉਪਲੱਬਧ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਅਮਰਨਾਥ ਯਾਤਰਾ ਲਈ 18ਵਾਂ ਜਥਾ ਰਵਾਨਾ, 1.65 ਲੱਖ ਸ਼ਰਧਾਲੂਆਂ ਨੇ ਕੀਤੇ ਬਾਬਾ ਬਰਫ਼ਾਨੀ ਦੇ ਦਰਸ਼ਨ
NEXT STORY