ਪਟਨਾ- ਰਾਸ਼ਟਰੀ ਜਨਤਾ ਦਲ (ਰਾਜਦ) ਨੇ ਬੁੱਧਵਾਰ ਨੂੰ ਬਿਹਾਰ ਵਿਧਾਨ ਸਭਾ 'ਚ ਮੰਗ ਕੀਤੀ ਕਿ ਪਾਰਟੀ ਮੁਖੀ ਲਾਲੂ ਪ੍ਰਸਾਦ ਨੂੰ ਦੇਸ਼ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ 'ਭਾਰਤ ਰਤਨ' ਦਿੱਤਾ ਜਾਵੇ। ਰਾਜਦ ਵਿਧਾਇਕ ਮੁਕੇਸ਼ ਕੁਮਾਰ ਰੋਸ਼ਨ ਨੇ ਇਕ ਨਿੱਜੀ ਬਿੱਲ ਪੇਸ਼ ਕਰਦੇ ਹੋਏ ਇਹ ਮੰਗ ਚੁੱਕੀ, ਜਿਸ ਨੂੰ ਬਾਅਦ 'ਚ ਜ਼ੁਬਾਨੀ ਵੋਟ ਨਾਲ ਰੱਦ ਕਰ ਦਿੱਤਾ ਗਿਆ। ਰੋਸ਼ਨ ਨੇ ਕਿਹਾ, ਲਾਲੂ ਜੀ ਦੇਸ਼ ਦੇ ਸਭ ਤੋਂ ਲੋਕਪ੍ਰਿਯ ਨੇਤਾ ਹਨ। ਉਨ੍ਹਾਂ ਨੇ ਸਮਾਜਿਕ ਨਿਆਂ ਨੂੰ ਯਕੀਨੀ ਬਣਾਇਆ ਅਤੇ ਉਨ੍ਹਾਂ ਲੋਕਾਂ ਨੂੰ ਆਵਾਜ਼ ਦਿੱਤੀ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ। ਉਹ ਦੇਸ਼ ਦੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ 'ਭਾਰਤ ਰਤਨ' ਦੇ ਹੱਕਦਾਰ ਹਨ। ਰਾਜ ਸਰਕਾਰ ਨੂੰ ਇਸ ਸਬੰਧ 'ਚ ਕੇਂਦਰ ਸਰਕਾਰ ਨੂੰ ਇਕ ਪ੍ਰਸਤਾਵ ਭੇਜਣਾ ਚਾਹੀਦਾ ਹੈ।"
ਰੋਸ਼ਨ ਨੇ ਲਾਲੂ ਨੂੰ ਗਰੀਬਾਂ ਅਤੇ ਵਾਂਝਿਆਂ ਦਾ 'ਮਸੀਹਾ' ਦੱਸਦੇ ਹੋਏ ਕਿਹਾ ਕਿ ਪਾਰਟੀ ਦੇ ਸੰਸਥਾਪਕ ਅਤੇ ਪ੍ਰਧਾਨ ਨੇ ਗਰੀਬਾਂ ਦੇ ਅਧਿਕਾਰਾਂ ਲਈ ਲੜਾਈ ਲੜਾਈ ਹੈ ਅਤੇ ਆਪਣਾ ਪੂਰਾ ਜੀਵਨ ਉਨ੍ਹਾਂ ਲਈ ਸਮਰਪਿਤ ਕਰ ਦਿੱਤਾ। ਸੰਸਦੀ ਕਾਰਜ ਮੰਤਰੀ ਵਿਜੇ ਕੁਮਾਰ ਚੌਧਰੀ ਨੇ ਇਸ ਪ੍ਰਸਤਾਵ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ,''ਇਸ ਸੰਬੰਧ 'ਚ ਅਜਿਹਾ ਕੋਈ ਪ੍ਰਸਤਾਵ ਰਾਜ ਸਰਕਾਰ ਦੇ ਵਿਚਾਰ ਅਧੀਨ ਨਹੀਂ ਹੈ। ਇਸ ਲਈ ਮੈਂਬਰ ਨੂੰ ਆਪਣਾ ਨਿੱਜੀ ਬਿੱਲ ਵਾਪਸ ਲੈ ਲੈਣਾ ਚਾਹੀਦਾ।'' ਰਾਜਦ ਵਿਧਾਇਕ ਨੇ ਜਦੋਂ ਆਪਣਾ ਬਿੱਲ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੂੰ ਜ਼ੁਬਾਨੀ ਵੋਟ ਨਾਲ ਰੱਦ ਕਰ ਦਿੱਤਾ ਗਿਆ। ਇਸ ਤੋਂ ਪਹਿਲੇ ਵੀ ਰਾਜਦ ਨੇਤਾਵਾਂ ਨੇ ਇਹ ਮੰਗ ਚੁੱਕੀ ਸੀ। ਪਿਛਲੇ ਸਾਲ ਅਕਤੂਬਰ 'ਚ ਪਟਨਾ 'ਚ ਰਾਜਦ ਦਫ਼ਤਰ ਦੇ ਬਾਹਰ ਲਾਲੂ ਨੂੰ 'ਭਾਰਤ ਰਤਨ' ਦੇਣ ਦੀ ਮੰਗ ਕਰਨ ਵਾਲਾ ਪੋਸਟਰ ਲਗਾਇਆ ਗਿਆ ਸੀ। ਰਾਜਦ ਨੇਤਾ ਤੇਜਸਵੀ ਯਾਦਵ ਨੇ ਪਹਿਲੇ ਵੀ ਕਈ ਮੌਕਿਆਂ 'ਤੇ ਆਪਣੇ ਪਿਤਾ ਲਾਲੂ ਪ੍ਰਸਾਦ ਨੂੰ 'ਭਾਰਤ ਰਤਨ' ਨਾਲ ਸਨਮਾਨਤ ਕੀਤੇ ਜਾਣ ਦੀ ਮੰਗ ਦਾ ਸਮਰਥਨ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦਿਆਰਥੀਆਂ ਨਾਲ ਭਰੀ ਬੱਸ ਹੋਈ ਹਾਦਸੇ ਦਾ ਸ਼ਿਕਾਰ, ਪੈ ਗਿਆ ਚੀਕ-ਚਿਹਾੜਾ
NEXT STORY