ਪਟਨਾ- ਬਿਹਾਰ ਰਾਸ਼ਟਰੀ ਜਨਤਾ ਦਲ (ਆਰਜੇਡੀ) ਨੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੇ ਘਰ ਦੇ ਸਾਹਮਣੇ ਇਕ ਪੋਸਟਰ ਲਗਾ ਕੇ ਮੁੱਖ ਮੰਤਰੀ ਨਿਤੀਸ਼ ਕੁਮਾਰ 'ਤੇ ਨਿਸ਼ਾਨਾ ਸਾਧਿਆ ਹੈ, ਜਿਸ 'ਤੇ 'ਨਾਇਕ ਨਹੀਂ ਖਲਨਾਇਕ ਹੂੰ ਮੈਂ' ਲਿਖਿਆ ਹੈ। ਬਿਹਾਰ 'ਚ ਚੋਣ ਸਾਲ 'ਚ ਰਾਜਨੀਤਿਕ ਹਲਕਿਆਂ 'ਚ ਪੋਸਟਰ ਯੁੱਧ ਸਿਖਰ 'ਤੇ ਹੈ। ਆਰਜੇਡੀ ਆਗੂਆਂ ਵੱਲੋਂ ਪੋਸਟਰ ਜੰਗ ਜਾਰੀ ਹੈ। ਆਰਜੇਡੀ ਨੇ ਸ਼੍ਰੀਮਤੀ ਰਾਬੜੀ ਦੇਵੀ ਦੇ ਘਰ ਦੇ ਬਾਹਰ ਇਕ ਨਵਾਂ ਪੋਸਟਰ ਲਗਾਇਆ ਹੈ। ਇਸ ਪੋਸਟਰ ਰਾਹੀਂ ਆਰਜੇਡੀ ਨੇ ਸ਼੍ਰੀ ਕੁਮਾਰ ਨੂੰ ਨਿਸ਼ਾਨਾ ਬਣਾਇਆ ਹੈ। ਇਸ ਪੋਸਟਰ 'ਚ ਸ਼੍ਰੀ ਕੁਮਾਰ 'ਤੇ ਵਿਅੰਗ ਕੱਸਦੇ ਹੋਏ 'ਨਾਇਕ ਨਹੀਂ ਖਲਨਾਇਕ ਹੂੰ ਮੈਂ' ਲਿਖਿਆ ਗਿਆ ਹੈ। ਪੋਸਟਰ ਰਾਹੀਂ ਸ਼੍ਰੀ ਕੁਮਾਰ 'ਤੇ ਔਰਤਾਂ, ਮਹਾਤਮਾ ਗਾਂਧੀ ਅਤੇ ਰਾਸ਼ਟਰੀ ਗੀਤ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਹ ਪੋਸਟਰ ਆਰਜੇਡੀ ਨੇਤਾ ਅਤੇ ਜਹਾਨਾਬਾਦ ਦੇ ਮਖਦੂਮਪੁਰ ਤੋਂ ਸਾਬਕਾ ਜ਼ਿਲ੍ਹਾ ਕੌਂਸਲਰ ਸੰਜੂ ਕੋਹਲੀ ਵਲੋਂ ਲਗਾਇਆ ਗਿਆ ਹੈ।
ਪੋਸਟਰ 'ਤੇ ਲਿਖਿਆ ਹੈ, ਹਾਂ ਮੈਂ ਕੀਤਾ ਹੈ ਔਰਤਾਂ ਦਾ ਅਪਮਾਨ, ਗਾਂਧੀ ਜੀ ਦਾ ਅਪਮਾਨ ਕੀਤਾ ਹੈ, ਹੁਣ ਹੋ ਗਿਆ ਹੈ ਰਾਸ਼ਟਰ ਗੀਤ ਦਾ ਅਪਮਾਨ, ਜੀ ਹਾਂ ਮੈਂ ਹੂੰ ਖਲਨਾਇਕ। ਹਾਲ ਹੀ 'ਚ ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਸੰਬੰਧੀ ਇੱਕ ਪੋਸਟਰ ਲਗਾਇਆ ਗਿਆ ਸੀ। ਈਡੀ ਸੀਬੀਆਈ ਅਤੇ ਇਨਕਮ ਟੈਕਸ ਵੱਲੋਂ ਕੀਤੀ ਜਾ ਰਹੀ ਜਾਂਚ ਅਤੇ ਪੁੱਛ-ਗਿੱਛ ਦੇ ਸੰਬੰਧ 'ਚ ਲਾਲੂ ਦੇ ਹਵਾਲੇ ਨਾਲ ਲਿਖਿਆ ਗਿਆ ਸੀ, 'ਮੈਂ ਨਾ ਤਾਂ ਝੁਕਿਆ ਹਾਂ, ਨਾ ਹੀ ਝੁਕਾਂਗਾ, ਟਾਈਗਰ ਅਭੀ ਜ਼ਿੰਦਾ ਹੈ।' ਆਰਜੇਡੀ ਵੱਲੋਂ ਇਕ ਹੋਰ ਪੋਸਟਰ ਲਗਾਇਆ ਗਿਆ ਸੀ। ਇਹ ਪੋਸਟਰ ਵਧਦੇ ਅਪਰਾਧ ਬਾਰੇ ਸੀ। ਪੋਸਟਰ 'ਚ ਲਿਖਿਆ ਸੀ, ਇਹ ਧ੍ਰਿਤਰਾਸ਼ਟਰ ਦੀ ਸਰਕਾਰ ਹੈ ਕੁਰਸੀ ਕੁਮਾਰ। ਬਿਹਾਰ 'ਚ ਅਪਰਾਧੀਆਂ ਦਾ ਵਾਧਾ ਹੋਇਆ ਹੈ ਕਿਉਂਕਿ ਐੱਨਡੀਏ ਸਰਕਾਰ 18 ਸਾਲਾਂ ਤੋਂ ਸੱਤਾ 'ਚ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਿਤ ਸ਼ਾਹ ਨੂੰ ਮਿਲੇ CM ਸੁੱਖੂ, ਮੁਆਵਜ਼ਾ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ
NEXT STORY