ਰਾਮਗੜ੍ਹ (ਵਾਰਤਾ)— ਝਾਰਖੰਡ ਦੇ ਰਾਮਗੜ੍ਹ ਜ਼ਿਲੇ ਦੇ ਕੁਜੂ ਪੁਲਸ ਆਊਟ ਪੋਸਟ ਦੇ ਪੈਂਕੀ ਪਿੰਡ ਨੇੜੇ ਨੈਸ਼ਨਲ ਹਾਈਵੇਅ-33 'ਤੇ ਸ਼ਨੀਵਾਰ ਵਾਰ ਤੜਕੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਇਨੋਵਾ ਕਾਰ ਅਤੇ ਟਰੱਕ ਦਰਮਿਆਨ ਟੱਕਰ ਹੋ ਗਈ, ਜਿਸ ਕਾਰਨ ਇਕ ਹੀ ਪਰਿਵਾਰ ਦੇ 9 ਲੋਕਾਂ ਸਮੇਤ 10 ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਕਾਰ 'ਚ ਸਵਾਰ ਲੋਕ ਬਿਹਾਰ ਦੇ ਆਰਾ ਤੋਂ ਮੁੰਡਨ ਪ੍ਰੋਗਰਾਮ ਵਿਚ ਹਿੱਸਾ ਲੈਣ ਤੋਂ ਬਾਅਦ ਰਾਂਚੀ ਆਪਣੇ ਘਰ ਪਰਤ ਰਹੇ ਸਨ, ਤਾਂ ਪੈਂਕੀ ਪਿੰਡ ਨੇੜੇ ਕਾਰ ਨੇ ਸੜਕ ਕਿਨਾਰੇ ਖੜ੍ਹੇ ਟਰੱਕ ਵਿਚ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਕਾਰ 'ਚ ਸਵਾਰ 10 ਲੋਕਾਂ ਦੀ ਮੌਤ ਹੋ ਗਈ।
ਹਾਦਸਾ ਇੰਨਾ ਭਿਆਨਕ ਸੀ ਕਿ ਸਾਰੀਆਂ ਲਾਸ਼ਾਂ ਕਾਰ ਅੰਦਰ ਫਸ ਗਈਆਂ। ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪੁੱਜੀ ਅਤੇ ਦੋ ਕਰੇਨਾਂ ਦੀ ਮਦਦ ਨਾਲ ਲਾਸ਼ਾਂ ਨੂੰ ਕਾਰ 'ਚੋਂ ਬਾਹਰ ਕੱਢਿਆ ਗਿਆ। ਪੁਲਸ ਮੁਤਾਬਕ ਸਾਰੇ ਮ੍ਰਿਤਕ ਰਾਂਚੀ ਦੇ ਰਹਿਣ ਵਾਲੇ ਸਨ। ਕਾਰ ਵਿਚੋਂ ਪੁਲਸ ਨੂੰ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ ਹਨ। ਪੁਲਸ ਨੂੰ ਸ਼ੱਕ ਹੈ ਕਿ ਡਰਾਈਵਰ ਸ਼ਰਾਬ ਪੀ ਕੇ ਕਾਰ ਚਲਾ ਰਿਹਾ ਸੀ ਅਤੇ ਉਲਟ ਦਿਸ਼ਾ ਜਾ ਕੇ ਟਰੱਕ ਨੂੰ ਟੱਕਰ ਮਾਰ ਦਿੱਤੀ। ਡਰਾਈਵਰ ਸਮੇਤ 10 ਲੋਕਾਂ ਦੀ ਮੌਤ ਹੋ ਗਈ।
ਹਸਪਤਾਲ 'ਚ ਡਾਕਟਰਾ ਨੇ ਐਲਾਨਿਆ ਮ੍ਰਿਤਕ, ਰਸਤੇ 'ਚ ਹੋਇਆ ਜਿਉਂਦਾ
NEXT STORY