ਆਗਰਾ (ਇੰਟ.)-ਲਗਾਤਾਰ ਪੈ ਰਹੇ ਮੀਂਹ ਦਰਮਿਆਨ ਆਗਰਾ ਦੇ ਕਮਲਾ ਨਗਰ ’ਚ ਇਕ ਵਾਰ ਫਿਰ ਸੜਕ ਧੱਸਣ ਦੀ ਘਟਨਾ ਸਾਹਮਣੇ ਆਈ ਹੈ। ਸੜਕ ਦਾ ਵੱਡਾ ਹਿੱਸਾ ਅਚਾਨਕ ਧਸਣ ਨਾਲ ਮੌਕੇ ’ਤੇ ਲਗਭਗ 20 ਫੁੱਟ ਡੂੰਘਾ ਅਤੇ 10 ਫੁੱਟ ਚੌੜਾ ਖੱਡਾ ਬਣ ਗਿਆ। ਇਕ ਮਹੀਨੇ ਦੇ ਅੰਦਰ ਸੜਕ ਧੱਸਣ ਦੀ ਇਹ ਤੀਜੀ ਘਟਨਾ ਦੱਸੀ ਜਾ ਰਹੀ ਹੈ, ਜਿਸ ਕਰ ਕੇ ਨਿਰਮਾਣ ਗੁਣਵੱਤਾ ਅਤੇ ਜ਼ਿੰਮੇਵਾਰ ਏਜੰਸੀਆਂ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਹੋ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਆਖਰ ਕਦੋਂ ਤੱਕ ਸ਼ਹਿਰ ’ਚ ਸੜਕਾਂ ਇਸੇ ਤਰ੍ਹਾਂ ਧਸਦੀਆਂ ਰਹਿਣਗੀਆਂ ਅਤੇ ਜ਼ਿੰਮੇਵਾਰ ਅਧਿਕਾਰੀ ਹਾਦਸੇ ਦਾ ਇੰਤਜ਼ਾਰ ਕਰਦੇ ਰਹਿਣਗੇ।
ਇਹ ਵੀ ਪੜ੍ਹੋ: NEET-PG ਪ੍ਰੀਖਿਆ 'ਚ ਸਿਰਫ਼ 1 ਅੰਕ ਹਾਸਲ ਕਰਨ ਵਾਲੇ ਉਮੀਦਵਾਰ ਨੂੰ ਮਿਲੀ ਮੈਡੀਕਲ ਪੀਜੀ ਦੀ ਸੀਟ
ਸੜਕ ਅਚਾਨਕ ਧਸਣ ਕਾਰਨ ਆਸ-ਪਾਸ ਦੇ ਇਲਾਕੇ ’ਚ ਹਫੜਾ-ਦਫੜੀ ਮਚ ਗਈ। ਖੁਸ਼ਕਿਸਮਤੀ ਇਹ ਰਹੀ ਕਿ ਜਿਸ ਸਮੇਂ ਸੜਕ ਦਾ ਹਿੱਸਾ ਧਸਿਆ, ਉਸ ਦੌਰਾਨ ਉੱਥੇ ਕੋਈ ਵਿਅਕਤੀ ਮੌਜੂਦ ਨਹੀਂ ਸੀ। ਜੇਕਰ ਸੜਕ ’ਤੇ ਉਸ ਸਮੇਂ ਵਾਹਨ ਜਾਂ ਰਾਹਗੀਰ ਮੌਜੂਦ ਹੁੰਦੇ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਬੰਧਤ ਵਿਭਾਗ ਦੇ ਅਧਿਕਾਰੀ ਅਤੇ ਪ੍ਰਸ਼ਾਸਨ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਖਰਾਬ ਹੋਈ ਸੜਕ ਦਾ ਨਿਰੀਖਣ ਕੀਤਾ। ਸੜਕ ਦੇ ਧਸੇ ਹਿੱਸੇ ਦੇ ਆਸ-ਪਾਸ ਲੋਕਾਂ ਦੀ ਆਵਾਜਾਈ ਰੋਕਣ ਲਈ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੱਛਮੀ ਬੰਗਾਲ 'ਚ ਵੱਡੀ ਕਾਰਵਾਈ: ਧਾਰਮਿਕ ਸਥਾਨਾਂ ਤੋਂ ਹਟਾਏ ਗਏ 5,299 ਲਾਊਡਸਪੀਕਰ
NEXT STORY