ਪ੍ਰਯਾਗਰਾਜ : ਜ਼ਿਲ੍ਹੇ ਦੇ ਗੰਗਾ ਨਗਰ ਦੇ ਸੋਰਾਓਂ ਥਾਣਾ ਖੇਤਰ ਵਿੱਚ ਕਾਨਪੁਰ-ਵਾਰਾਣਸੀ ਹਾਈਵੇਅ 'ਤੇ ਸੋਮਵਾਰ ਸਵੇਰੇ ਇੱਕ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਚਾਰ ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਤਿੰਨ ਔਰਤਾਂ ਜ਼ਖਮੀ ਹੋ ਗਈਆਂ। ਇਸ ਘਟਨਾ ਦੀ ਜਾਣਕਾਰੀ ਇੱਕ ਪੁਲਸ ਅਧਿਕਾਰੀ ਵਲੋਂ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਆਫ਼ ਪੁਲਸ (ਡੀਸੀਪੀ) (ਗੰਗਾ ਨਗਰ) ਕੁਲਦੀਪ ਗੁਣਾਵਤ ਨੇ ਦੱਸਿਆ ਕਿ ਸੋਰਾਓਂ ਪੁਲਿਸ ਨੂੰ ਸੋਮਵਾਰ ਸਵੇਰੇ 4 ਵਜੇ ਸੋਰਾਓਂ ਪੁਲਿਸ ਸਟੇਸ਼ਨ ਖੇਤਰ ਵਿੱਚ ਵਾਪਰੇ ਹਾਦਸੇ ਬਾਰੇ ਸੂਚਨਾ ਮਿਲੀ ਅਤੇ ਉਹ ਮੌਕੇ 'ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ : ਮਾਸ, ਮੱਛੀ ਤੇ ਅੰਡਿਆਂ ਦੀ ਵਿਕਰੀ 'ਤੇ ਲੱਗੀ ਪਾਬੰਦੀ! ਜਾਣੋ ਕਦੋਂ ਤੱਕ ਜਾਰੀ ਰਹੇਗਾ ਇਹ ਹੁਕਮ
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਸੀਪੀ ਨੇ ਦੱਸਿਆ ਕਿ ਇਹ ਹਾਦਸਾ ਕਾਨਪੁਰ-ਵਾਰਾਣਸੀ ਹਾਈਵੇਅ 'ਤੇ ਬਿਘੀਆ ਪਿੰਡ ਦੇ ਸਾਹਮਣੇ ਵਾਪਰਿਆ ਹੈ। ਵਾਹਨ ਖ਼ਰਾਬ ਹੋਣ ਕਾਰਨ ਇੱਕ ਬੋਲੈਰੋ ਗੱਡੀ ਦੇ ਡਰਾਈਵਰ ਨੇ ਆਪਣੀ ਗੱਡੀ ਨੂੰ ਸੜਕ ਦੇ ਕਿਨਾਰੇ ਖੜ੍ਹਾ ਕਰ ਦਿੱਤਾ ਸੀ। ਠੀਕ ਨਾ ਹੋਣ ਕਾਰਨ ਉਕਤ ਗੱਡੀ ਵਿਚ ਸਵਾਰ ਲੋਕਾਂ ਵਿਚੋਂ 4 ਲੋਕ ਸੜਕ ਦੇ ਕਿਨਾਰੇ ਸੁੱਤੇ ਪਏ ਸਨ, ਜਦਕਿ ਤਿੰਨ ਔਰਤਾਂ ਅੰਦਰ ਸੁੱਤੀਆਂ ਹੋਈਆਂ ਸਨ। ਇਸ ਦੌਰਾਨ ਇਕ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ਨਾਲ ਗੱਡੀ ਦੇ ਸਾਹਮਣੇ ਸੁੱਤੇ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਔਰਤਾਂ ਜ਼ਖ਼ਮੀ ਹੋ ਗਈਆਂ।
ਇਹ ਵੀ ਪੜ੍ਹੋ : GST ਦੀਆਂ ਨਵੀਆਂ ਦਰਾਂ ਅੱਜ ਤੋਂ ਲਾਗੂ, ਦੁੱਧ-ਦਹੀਂ ਤੋਂ ਲੈ ਕੇ TV-ਕਾਰਾਂ ਤੱਕ 295 ਚੀਜ਼ਾਂ ਹੋਣਗੀਆਂ ਸਸਤੀਆਂ
ਡੀਸੀਪੀ ਗੁਣਵਤ ਨੇ ਦੱਸਿਆ ਕਿ ਹਾਦਸੇ ਵਿੱਚ ਬਚੇ 60 ਸਾਲਾ ਪ੍ਰੇਮ ਨਾਰਾਇਣ ਨੇ ਮ੍ਰਿਤਕਾਂ ਦੀ ਪਛਾਣ ਸੁਰੇਸ਼ ਸੈਣੀ, ਸੁਰੇਸ਼ ਬਾਜਪਾਈ, ਉਨ੍ਹਾਂ ਦੀ ਪਤਨੀ ਅਤੇ ਰਾਮਸਾਗਰ ਅਵਸਥੀ ਵਜੋਂ ਕੀਤੀ ਹੈ। ਇਹ ਸਾਰੇ ਕਾਨਪੁਰ ਦੇ ਵਸਨੀਕ ਸਨ। ਉਨ੍ਹਾਂ ਦੇ ਪਰਿਵਾਰਾਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਪੁਲਸ ਉਸ ਅਣਪਛਾਤੇ ਵਾਹਨ ਦੀ ਜਾਂਚ ਕਰ ਰਹੀ ਹੈ, ਜਿਸਨੇ ਕਾਰ ਨੂੰ ਟੱਕਰ ਮਾਰੀ ਸੀ। ਇਸ ਦੌਰਾਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੜਕ ਹਾਦਸੇ ਦਾ ਨੋਟਿਸ ਲਿਆ ਅਤੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਘਟਨਾ ਸਥਾਨ 'ਤੇ ਪਹੁੰਚਣ ਅਤੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।
ਇਹ ਵੀ ਪੜ੍ਹੋ : 6 ਦਿਨ ਬੰਦ ਰਹਿਣਗੇ ਸਕੂਲ-ਕਾਲਜ! ਹੋ ਗਿਆ ਛੁੱਟੀਆਂ ਦਾ ਐਲਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਅਗਲੇ 48 ਘੰਟੇ ਸਾਵਧਾਨ! ਕੁਝ ਸੂਬਿਆਂ 'ਚ ਪੈ ਸਕਦਾ ਭਾਰੀ ਮੀਂਹ, IMD ਵਲੋਂ ਅਲਰਟ ਜਾਰੀ
NEXT STORY