ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਮੰਦਭਾਗੀ ਖ਼ਬਰ ਪ੍ਰਾਪਤ ਹੋਈ ਹੈ, ਜਿੱਥੇ ਗੋਰਖਪੁਰ ਤੋਂ ਤਮਕੁਹੀ ਜਾ ਰਹੀ ਇੱਕ ਰੋਡਵੇਜ਼ ਬੱਸ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਦੇ ਹਾਟਾ ਖੇਤਰ ਵਿੱਚ ਧਾਢਾ ਓਵਰਬ੍ਰਿਜ ਦੇ ਨੇੜੇ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਇੱਕ ਯਾਤਰੀ ਦੀ ਮੌਤ ਹੋ ਗਈ ਜਦੋਂ ਕਿ ਚਾਰ ਹੋਰ ਗੰਭੀਰ ਜ਼ਖਮੀ ਹੋ ਗਏ।
ਟੱਕਰ ਇੰਨੀ ਭਿਆਨਕ ਸੀ ਕਿ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਜ਼ਖਮੀਆਂ ਨੂੰ ਮੈਡੀਕਲ ਕਾਲਜ ਕੁਸ਼ੀਨਗਰ ਰੈਫਰ ਕੀਤਾ ਗਿਆ ਹੈ। ਪੁਲਸ ਅਨੁਸਾਰ ਗੋਰਖਪੁਰ ਤੋਂ ਤਮਕੁਹੀ ਜਾ ਰਹੀ ਰੋਡਵੇਜ਼ ਬੱਸ ਸ਼ਨੀਵਾਰ ਸਵੇਰੇ 5 ਵਜੇ ਧਾਢਾ ਓਵਰਬ੍ਰਿਜ ਦੇ ਨਾਲ ਲੱਗਦੇ ਪੱਛਮੀ ਹਾਈਵੇਅ 'ਤੇ ਖੜ੍ਹੇ ਟਰੱਕ ਨਾਲ ਟਕਰਾ ਗਈ।
ਬੱਸ ਵਿੱਚ ਸਵਾਰ ਇੱਕ ਯਾਤਰੀ ਜੈਰਾਮ ਪ੍ਰਜਾਪਤੀ (30) ਦੀ ਮੌਤ ਹੋ ਗਈ, ਜਦਕਿ 4 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸੀ.ਐੱਸ.ਸੀ. ਹਾਟਾ ਲਿਜਾਇਆ ਗਿਆ ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਸਾਰਿਆਂ ਨੂੰ ਮੈਡੀਕਲ ਕਾਲਜ ਕੁਸ਼ੀਨਗਰ ਰੈਫਰ ਕਰ ਦਿੱਤਾ ਗਿਆ। ਗੰਭੀਰ ਜ਼ਖਮੀਆਂ ਵਿੱਚ ਅੰਸ਼ੂ ਕੁਮਾਰ ਸ਼ਰਮਾ (17), ਰਾਜੇਸ਼ ਪਟੇਲ (37), ਵਕੀਲ ਅੰਸਾਰੀ (30) ਅਤੇ ਪੰਕਜ ਗੁਪਤਾ (35) ਸ਼ਾਮਲ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ ; BJP ਦੇ ਸੀਨੀਅਰ ਆਗੂ 'ਤੇ ਹੋ ਗਿਆ ਜਾਨਲੇਵਾ ਹਮਲਾ !
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੰਮ ਲਈ ਬਾਹਰ ਗਿਆ ਸੀ ਬੰਦਾ, ਜਦੋਂ ਪਰਤਿਆ ਤਾਂ ਘਰ 'ਚ ਪਤਨੀ ਤੇ ਧੀਆਂ ਨੂੰ ਇਸ ਹਾਲ 'ਚ ਦੇਖ...
NEXT STORY