ਦੇਹਰਾਦੂਨ— ਉੱਤਰਾਖੰਡ 'ਚ ਚੰਬਾ ਉੱਤਰਕਾਸ਼ੀ ਮਾਰਗ 'ਤੇ ਕਿਰਗਨੀ ਨੇੜੇ ਵੀਰਵਾਰ ਸਵੇਰੇ ਰਾਜ ਸੜਕ ਟਰਾਂਸਪੋਰਟ ਦੀ ਬੱਸ ਡੂੰਘੀ ਖੱਡ 'ਚ ਡਿੱਗ ਗਈ, ਜਿਸ ਨਾਲ 10 ਲੋਕਾਂ ਦੀ ਮੌਤ ਹੋ ਗਈ ਅਤੇ 9 ਲੋਕ ਜ਼ਖਮੀ ਹੋ ਗਏ। ਅਧਿਕਾਰਕ ਸੂਤਰਾਂ ਮੁਤਾਬਕ ਬੱਸ 'ਚ 25 ਯਾਤਰੀ ਸਵਾਰ ਸਨ ਅਤੇ ਕਿਰਗਨੀ ਨੇੜੇ ਇਹ ਬੱਸ 250 ਮੀਟਰ ਡੂੰਘੀ ਖੱਡ 'ਚ ਡਿੱਗ ਗਈ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਕਾਂਦੇਖਾਲ ਅਤੇ ਚੰਬਾ ਥਾਣੇ ਦੀ ਪੁਲਸ ਮੌਕੇ 'ਤੇ ਪੁੱਜੀ ਅਤੇ ਬਚਾਅ ਕਾਰਜ ਸ਼ੁਰੂ ਕੀਤਾ। ਜ਼ਿਲਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਅਤੇ ਫਾਇਰ ਬਿਗ੍ਰੇਡ ਵਿਭਾਗ ਦੀਆਂ ਟੀਮਾਂ ਵੀ ਘਟਨਾ ਸਥਾਨ 'ਤੇ ਪੁੱਜ ਚੁੱਕੀਆਂ ਹਨ। ਚੰਬਾ ਪੁਲਸ ਲਾਈਨ ਹੈਲੀਪੈਡ 'ਤੇ ਹੈਲੀਕਾਪਟਰ ਪੁੱਜ ਚੁੱਕਿਆ ਹੈ।ਸੀ.ਐੱਮ ਤ੍ਰਿਵੇਂਦਰ ਸਿੰਘ ਰਾਵਤ ਨੇ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ।
ਇਸ ਸਟੇਸ਼ਨ ਦਾ ਨਾਂ ਬਦਲ ਕੇ ਹੋਏ ਪ੍ਰਭਾਦੇਵੀ ਰੇਲਵੇ ਸਟੇਸ਼ਨ
NEXT STORY