ਨਵੀਂ ਦਿੱਲੀ-ਮਨੀ ਲਾਂਡਰਿੰਗ ਮਾਮਲੇ 'ਚ ਰਾਬਰਡ ਵਾਡਰਾ ਅੱਜ ਭਾਵ ਬੁੱਧਵਾਰ ਨੂੰ ਇਨਫੋਰਸਮੈਂਟ ਡਾਇਰੈਕਟਰੋਟ (ਈ. ਡੀ.) ਦੀ ਪੁੱਛ ਗਿੱਛ 'ਚ ਸ਼ਾਮਿਲ ਹੋਣ ਲਈ ਦਫਤਰ ਪਹੁੰਚੇ। ਜ਼ਿਕਰਯੋਗ ਹੈ ਕਿ ਈ. ਡੀ. ਇਸ ਤੋਂ ਪਹਿਲਾਂ 6, 7 ਅਤੇ 9 ਫਰਵਰੀ ਨੂੰ 24 ਘੰਟਿਆਂ ਤੋਂ ਜ਼ਿਆਦਾ ਦੇਰ ਤੱਕ ਵਾਡਰਾ ਤੋਂ ਪੁੱਛ ਗਿੱਛ ਕਰ ਚੁੱਕੀ ਹੈ। ਇਸ ਦੇ ਨਾਲ ਬੀਕਾਨੇਰ ਜ਼ਮੀਨ ਮਾਮਲੇ ਸੰਬੰਧੀ ਜੈਪੁਰ 'ਚ ਦੋ ਵਾਰ ਪੁੱਛ ਗਿੱਛ ਕੀਤੀ ਜਾ ਚੁੱਕੀ ਹੈ।
ਇਸ ਤੋਂ ਇਲਾਵਾ ਮੰਗਲਵਾਰ (19 ਫਰਵਰੀ) ਨੂੰ ਵਾਡਰਾ ਸਿਹਤ ਖਰਾਬ ਕਾਰਨ ਈ. ਡੀ. ਦਫਤਰ ਨਹੀਂ ਪਹੁੰਚੇ। ਉਨ੍ਹਾਂ ਦੇ ਵਕੀਲ ਨੇ ਵਾਡਰਾ ਦੀ ਸਿਹਤ ਸੰਬੰਧੀ ਜਾਣਕਾਰੀ ਈ. ਡੀ. ਦੇ ਅਧਿਕਾਰੀਆਂ ਨੂੰ ਦਿੱਤੀ ਸੀ।
ਪੁਲਵਾਮਾ ਹਮਲੇ ਤੋਂ ਬਾਅਦ ਫੌਜ 'ਚ ਭਰਤੀ ਹੋਣ ਲਈ ਕਸ਼ਮੀਰੀ ਨੌਜਵਾਨਾਂ ਦੀ ਲੱਗੀ ਭੀੜ
NEXT STORY