ਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵਾਇਰਲ ਤਸਵੀਰ 'ਚ ਪੀ.ਐੱਮ. ਮੋਦੀ ਨੂੰ ਇਕ ਰੋਬੋਟ ਚਾਹ ਪਰੋਸਤਾ ਦਿਸ ਰਿਹਾ ਹੈ। ਤਸਵੀਰ ਗੁਜਰਾਤ ਦੇ ਸਾਇੰਸ ਸਿਟੀ ਦੀ ਹੈ, ਜਿਥੇ ਪੀ.ਐੱਮ. ਮੋਦੀ ਰੋਬੋਟਿਕ ਪ੍ਰਦਰਸ਼ਨੀ ਦਾ ਦੌਰਾ ਕਰਨ ਪਹੁੰਚੇ ਸਨ।

ਬੁੱਧਵਾਰ ਨੂੰ ਗੁਜਰਾਤ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੋਬੋਟਿਕਸ ਗੈਲਰੀ 'ਚ ਰੋਬੋਟ ਵੱਲੋਂ ਪਰੋਸੀ ਗਈ ਚਾਹ ਦਾ ਆਨੰਦ ਲਿਆ। ਰੋਬੋਟਿਕਸ ਗੈਲਰੀ 'ਚ ਡੀ.ਆਰ.ਡੀ.ਓ. ਰੋਬੋਟੋ, ਮਾਈਕ੍ਰੋਬਾਟਸ, ਖੇਤੀਬਾੜੀ ਰੋਬੋਟ, ਮੈਡੀਕਲ ਰੋਬੋਟ, ਸਪੇਸ ਰੋਬੋਟ ਅਤੇ ਬਹੁਤ ਕੁਝ ਪ੍ਰਦਰਸ਼ਿਤ ਕੀਤਾ ਗਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਧਿਕਾਰਤ ਐਕਸ ਹੈਂਡਲ 'ਤੇ ਲਿਖਿਆ ਕਿ ਇਨ੍ਹਾਂ ਆਕਰਸ਼ਕ ਪ੍ਰਦਰਸ਼ਨਾਂ ਰਾਹੀਂ ਸਿਹਤ ਦੇਖਭਾਲ, ਨਿਰਮਾਣ ਅਤੇ ਰੋਜ਼ਾਨਾ ਦੀ ਜ਼ਿੰਦਗੀ 'ਚ ਰੋਬੋਟਿਕਸ ਦੀ ਪਰਿਵਰਤਨਸ਼ੀਲ ਸ਼ਕਤੀ ਸਪਸ਼ਟ ਤੌਰ 'ਤੇ ਦਿਖਾਈ ਦਿੰਦੀ ਹੈ।

ਪੀ.ਐੱਮ. ਦੇ ਨਾਲ ਗੁਜਰਾਤ ਦੇ ਰਾਜਪਾਲ ਅਚਾਰੀਆ ਦੇਵਵਰਤ ਅਤੇ ਮੁੱਖ ਮੰਤਰੀ ਭੁਪੇਂਦਰ ਪਟੇਲ ਵੀ ਸਨ। ਇਸਤੋਂ ਇਲਾਵਾ ਪੀ.ਐੱਮ. ਮੋਦੀ ਨੇ ਵਾਈਬ੍ਰੇਂਟ ਗੁਜਰਾਤ ਗਲੋਬਲ ਸਮਿਟ ਦੇ 20 ਸਾਲ ਪੂਰੇ ਹੋਣ ਦੇ ਮੌਕੇ 'ਤੇ ਆਯੋਜਿਤ ਪ੍ਰੋਗਰਾਮ 'ਚ ਹਿੱਸਾ ਲਿਆ।

ਸਾਇੰਸ ਸਿਟੀ ਦੀ ਗੱਲ ਕਰੀਏ ਤਾਂ ਇਹ 20 ਏਕੜ 'ਚ ਫੈਲਿਆ ਪਾਰਕ ਹੈ, ਜਿਸ ਵਿਚ ਨੇਚਰ ਪਾਰਕ, ਸਾਇੰਸ ਸਿਟੀ, ਮਿਸਟ ਬੈਂਬੂ ਟਨਲ, ਆਕਸੀਜਨ ਪਾਰਕ, ਬਟਰਫਲਾਈ ਗਾਰਡਨ ਅਤੇ ਕਲਰ ਗਾਰਡਨ ਹੈ। ਪੀ.ਐੱਮ. ਮੋਦੀ ਨੇ ਇਨ੍ਹਾਂ ਸਾਰੀਆਂ ਥਾਵਾਂ ਦਾ ਦੌਰਾ ਕੀਤਾ।
ਗੂਗਲ 'ਤੇ ਖੋਜ ਰਿਹਾ ਸੀ 'ਖ਼ੁਦਕੁਸ਼ੀ ਕਰਨ ਦਾ ਤਰੀਕਾ' ਪੁਲਸ ਨੇ ਇੰਝ ਬਚਾਈ ਜਾਨ
NEXT STORY