ਨਵੀਂ ਦਿੱਲੀ– ਕੇਂਦਰੀ ਗ੍ਰਹਿ ਮੰਤਰਾਲਾ ਨੇ ਵਿਦੇਸ਼ੀ ਚੰਦਾ (ਰੈਗੂਲੇਸ਼ਨ) ਐਕਟ (ਐੱਫ. ਸੀ. ਆਰ. ਏ.) ਨਾਲ ਸਬੰਧਤ ਕੁਝ ਨਿਯਮਾਂ ’ਚ ਸੋਧ ਕਰ ਕੇ ਭਾਰਤੀਆਂ ਨੂੰ ਵਿਦੇਸ਼ਾਂ ਵਿਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਕੋਲੋਂ ਸਾਲਾਨਾ 10 ਲੱਖ ਰੁਪਏ ਤੱਕ ਪ੍ਰਾਪਤ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਲਈ ਉਨ੍ਹਾਂ ਨੂੰ ਅਧਿਕਾਰੀਆਂ ਨੂੰ ਸੂਚਿਤ ਨਹੀਂ ਕਰਨਾ ਪਵੇਗਾ। ਪਹਿਲਾਂ ਇਸ ਦੀ ਹੱਦ ਇਕ ਲੱਖ ਰੁਪਏ ਸੀ। ਇਕ ਨੋਟੀਫਿਕੇਸ਼ਨ ’ਚ ਮੰਤਰਾਲਾ ਨੇ ਕਿਹਾ ਕਿ ਜੇ ਰਕਮ 10 ਲੱਖ ਰੁਪਏ ਤੋਂ ਵੱਧ ਹੈ ਤਾਂ ਸਰਕਾਰ ਨੂੰ ਸੂਚਿਤ ਕਰਨ ਲਈ 30 ਦਿਨਾਂ ਦੀ ਬਜਾਏ ਹੁਣ 90 ਦਿਨ ਮਿਲਣਗੇ।
ਇਹ ਵੀ ਪੜ੍ਹੋ- ਰਿਟਾਇਰਮੈਂਟ ਮਗਰੋਂ ਵੀ ਰਾਸ਼ਟਰਪਤੀ ਕੋਵਿੰਦ ਦਾ ‘ਜਲਵਾ ਰਹੇਗਾ ਕਾਇਮ’, ਉਮਰ ਭਰ ਮਿਲਣਗੀਆਂ ਇਹ ਸਹੂਲਤਾਂ
ਨਵੇਂ ਨਿਯਮ ’ਚ ਕੀ-
ਨਵੇਂ ਨਿਯਮ, ਵਿਦੇਸ਼ੀ ਚੰਦਾ (ਰੈਗੂਲੇਸ਼ਨ) ਸੋਧ ਨਿਯਮ 2022 ਨੂੰ ਗ੍ਰਹਿ ਮੰਤਰਾਲਾ ਵਲੋਂ ਇਕ ਗਜ਼ਟ ਨੋਟੀਫਿਕੇਸ਼ਨ ਰਾਹੀਂ ਸੂਚਿਤ ਕੀਤਾ ਗਿਆ। ਨੋਟੀਫ਼ਿਕੇਸ਼ਨ ’ਚ ਕਿਹਾ ਗਿਆ ਹੈ ਕਿ ਵਿਦੇਸ਼ੀ ਚੰਦਾ (ਰੈਗੂਲੇਸ਼ਨ) ਨਿਯਮ, 2011 ਦੇ ਨਿਯਮ-6 ’ਚ ‘ਇਕ ਲੱਖ ਰੁਪਏ’ ਅਤੇ 30 ਦਿਨ ਲਈ ਸ਼ਬਦਾਂ ਦੀ ਥਾਂ ‘ਤਿੰਨ ਮਹੀਨੇ’ ਸ਼ਬਦ ਲੱਗਣਗੇ। ਨਿਯਮ-6 ਰਿਸ਼ਤੇਦਾਰਾਂ ਤੋਂ ਵਿਦੇਸ਼ੀ ਚੰਦਾ ਪ੍ਰਾਪਤ ਕਰਨ ਨਾਲ ਸਬੰਧਤ ਹਨ। ਇਸ ’ਚ ਕਿਹਾ ਗਿਆ ਹੈ ਕਿ ਪਹਿਲਾਂ ਕੋਈ ਵਿਅਕਤੀ ਕਿਸੇ ਵਿੱਤੀ ਸਾਲ ’ਚ ਆਪਣੇ ਕਿਸੇ ਰਿਸ਼ਤੇਦਾਰ ਤੋਂ ਇਕ ਲੱਖ ਰੁਪਏ ਤੋਂ ਵੱਧ ਜਾਂ ਬਰਾਬਰ ਰਾਸ਼ੀ ਚੰਦੇ ਦੇ ਰੂਪ ’ਚ ਪ੍ਰਾਪਤ ਕਰਦਾ ਸੀ ਤਾਂ ਉਸ ਨੂੰ ਰਾਸ਼ੀ ਪ੍ਰਾਪਤ ਕਰਨ ਦੇ 30 ਦਿਨਾਂ ਅੰਦਰ ਕੇਂਦਰ ਸਰਕਾਰ ਨੂੰ ਸੂਚਨਾ ਦੇਣੀ ਹੁੰਦੀ ਸੀ।
ਇਹ ਵੀ ਪੜ੍ਹੋ- ਦੇਸ਼ ’ਚ ਪਹਿਲੀ ਵਾਰ ਦੁਰਲੱਭ ਬੀਮਾਰੀ ਤੋਂ ਪੀੜਤ 8 ਮਹੀਨੇ ਬੱਚੇ ਦਾ ਹੋਇਆ ਲਿਵਰ ਟਰਾਂਸਪਲਾਂਟ
ਨਿਯਮ 9 ਵੀ ਬਦਲਾਅ
ਇਸੇ ਤਰ੍ਹਾਂ ਨਿਯਮ 9 ਵਿਚ ਸੋਧ ਕੀਤੀ ਗਈ ਹੈ, ਜੋ ਕਿ ਵਿਦੇਸ਼ੀ ਚੰਦਾ ਪ੍ਰਾਪਤ ਕਰਨ ਲਈ FCRA ਤਹਿਤ ਰਜਿਸਟ੍ਰੇਸ਼ਨ ਅਤੇ ਪਹਿਲਾਂ ਤੋਂ ਆਗਿਆ ਪ੍ਰਾਪਤ ਕਰਨ ਲਈ ਅਰਜ਼ੀ ਨਾਲ ਸਬੰਧਤ ਹੈ। ਸੋਧੇ ਹੋਏ ਨਿਯਮਾਂ ਜ਼ਰੀਏ ਵਿਅਕਤੀਆਂ ਅਤੇ ਸੰਗਠਨਾਂ ਜਾਂ ਗੈਰ-ਸਰਕਾਰੀ ਸੰਗਠਨਾਂ (ਐੱਨ.ਜੀ.ਓ.) ਨੂੰ ਗ੍ਰਹਿ ਮੰਤਰਾਲਾ ਨੂੰ ਉਸ ਬੈਂਕ ਖਾਤੇ ਬਾਰੇ ਜਾਣਕਾਰੀ ਦੇਣ ਲਈ 45 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ, ਜਿਨ੍ਹਾਂ ਦੀ ਵਰਤੋਂ ਇਸ ਧਨ ਦੇ ਇਸਤੇਮਾਲ ਲਈ ਕੀਤੀ ਜਾਣੀ ਹੈ। ਪਹਿਲਾਂ ਇਹ ਸਮਾਂ ਹੱਦ 30 ਦਿਨਾਂ ਦੀ ਸੀ। ਕੇਂਦਰ ਸਰਕਾਰ ਨੇ ਨਿਯਮ-13 ਵਿਚਲੀ ਵਿਵਸਥਾ ‘ਬੀ’ ਨੂੰ ਵੀ ਹਟਾ ਦਿੱਤਾ ਹੈ, ਜੋ ਦਾਨਦਾਤਾ, ਪ੍ਰਾਪਤ ਰਾਸ਼ੀ ਅਤੇ ਪ੍ਰਾਪਤ ਕਰਨ ਦੀ ਤਾਰੀਖ਼ ਆਦਿ ਸਮੇਤ ਵਿਦੇਸ਼ੀ ਚੰਦਾ ਦੀ ਆਪਣੀ ਵੈੱਬਸਾਈਟ ’ਤੇ ਹਰ ਤਿਮਾਹੀ ਘੋਸ਼ਣਾ ਨਾਲ ਸਬੰਧਤ ਹੈ।
ਇਹ ਵੀ ਪੜ੍ਹੋ- ਐਵੇਂ ਹੀ ਨਹੀਂ ਸ਼ਿੰਦੇ ਬਣੇ CM, ਮਹਾਰਾਸ਼ਟਰ ਸਰਕਾਰ ਟੁੱਟਣ ਤੋਂ ਲੈ ਕੇ ਬਣਨ ਤੱਕ ਦੇ ਪਿੱਛੇ ਹੈ ਵੱਡੀ ਖੇਡ
ਜੰਮੂ : ਰਿਆਸੀ ਜ਼ਿਲ੍ਹੇ 'ਚ ਲਸ਼ਕਰ ਦੇ 2 ਅੱਤਵਾਦੀ ਗ੍ਰਿਫ਼ਤਾਰ, ਭਾਰੀ ਮਾਤਰਾ 'ਚ ਹਥਿਆਰ ਬਰਾਮਦ
NEXT STORY